ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੇਂਡੂ ਖੇਤਰ ਲਈ ਚਾਨਣ ਮੁਨਾਰਾ ਗੁਰੂ ਨਾਨਕ ਕਾਲਜ ਬੁਢਲਾਡਾ

Posted On August - 19 - 2010

ਮੇਰਾ ਕਾਲਜ

ਗੁਰੂ ਨਾਨਕ ਕਾਲਜ ਦੀ ਖੂਬਸੂਰਤ ਇਮਾਰਤ

ਮਾਨਸਾ ਜ਼ਿਲ੍ਹੇ ਵਿੱਚ ਕਸਬਾ ਬੁਢਲਾਡਾ ਵਿਖੇ ਸਥਾਪਤ ਗੁਰੂ ਨਾਨਕ ਕਾਲਜ, ਇਲਾਕੇ ਦੇ ਵਿਦਿਅਕ ਪਛੜੇਪਣ ਨੂੰ ਦੂਰ ਕਰਨ ਲਈ ਇਕ ਅਹਿਮ ਸੰਸਥਾ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਬੁਢਲਾਡਾ ਵਿਖੇ ਜਾਖਲ ਰੋਡ ’ਤੇ ਸਥਿਤ ਇਹ ਵਿਦਿਅਕ ਸੰਸਥਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਉਸਾਰੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਰਵਾਂ ਯੋਗਦਾਨ ਪਾ ਰਹੀ ਹੈ। ਇਸ ਦੀ ਸਥਾਪਨਾ ਗੁਰੂ ਨਾਨਕ ਦੇਵ ਦੀ 5ਵੀਂ ਜਨਮ ਸ਼ਤਾਬਦੀ ਸਬੰਧੀ ਹੋਏ ਵਿਸ਼ੇਸ਼ ਕਾਰਜਾਂ ਤਹਿਤ ਜੁਲਾਈ 1971 ਨੂੰ ਉਸ ਸਮੇਂ ਦੇ ਅਕਾਲੀ ਵਿਧਾਇਕ ਪ੍ਰਸ਼ੋਤਮ ਸਿੰਘ ਚੱਕ ਭਾਈਕੇ, ਸ਼੍ਰੋਮਣੀ ਕਮੇਟੀ ਮੈਂਬਰ ਗਿਆਨੀ ਗੋਪਾਲ ਸਿੰਘ ਅਤੇ ਹੋਰ ਅਕਾਲੀ ਆਗੂਆਂ ਦੀ ਅਗਵਾਈ ਹੇਠ ਕੀਤੀ ਗਈ। ਜੁਲਾਈ 1994 ਵਿੱਚ ਇਸ ਕਾਲਜ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਕਾਲਜ ਨੂੰ ਵੱਡੀ ਆਰਥਿਕ ਸਹਾਇਤਾ ਦਿੱਤੀ। ਉਨ੍ਹਾਂ ਇਸ ਕਾਲਜ ਅੰਦਰ ਐਮ.ਸੀ.ਏ. ਬਲਾਕ ਅਤੇ ਪ੍ਰਬੰਧਕੀ ਬਲਾਕ ਬਣਾਉਣ ਦੇ ਫੈਸਲੇ ਲਏ ਹਨ। ਉਨ੍ਹਾਂ ਵੱਲੋਂ ਇਸ ਕਾਲਜ ਵਿੱਚ ਲੜਕੀਆਂ ਲਈ ਆਧੁਨਿਕ ਸਹੂਲਤਾਂ ਵਾਲਾ ਖੂਬਸੂਰਤ ਹੋਸਟਲ ਵੀ ਕਾਇਮ ਕਰਵਾਇਆ ਗਿਆ ਹੈ। ਪੇਂਡੂ ਖੇਤਰ ਨਾਲ ਜੁੜੇ ਇਸ ਕਾਲਜ ਅੰਦਰ ਸਾਇੰਸ ਵਿਭਾਗ, ਕੰਪਿਊਟਰ ਵਿਭਾਗ ਅਤੇ ਪੋਸਟ-ਗਰੈਜੂਏਟ ਕੋਰਸਾਂ ਲਈ ਇਮਾਰਤਾਂ ਤਿਆਰ ਕਰਨ ਦੇ ਨਾਲ-ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਾਨਤਾ ਤਹਿਤ ਇਥੇ ਕੁਝ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਇਥੇ 10+2 ਮੈਡੀਕਲ, ਨਾਨ-ਮੈਡੀਕਲ, ਬੀ.ਐਸਸੀ. ਮੈਡੀਕਲ, ਨਾਨ-ਮੈਡੀਕਲ, ਬੀ.ਸੀ.ਏ. ਬੀ. ਕਾਮ., ਪੀ.ਜੀ.ਡੀ.ਸੀ.ਏ., ਐਮ. ਐਸਸੀ., ਆਈ.ਟੀ., ਐਮ.ਏ. (ਇੰਗਲਿਸ਼), ਐਮ.ਏ. (ਪੰਜਾਬੀ), ਐਮ.ਸੀ.ਏ. (ਮੈਥ) ਅਤੇ ਬੀ.ਏ. ਵਿੱਚ ਨਵੇਂ ਵਿਸ਼ੇ ਹੋਮ ਸਾਇੰਸ, ਧਰਮ ਅਧਿਐਨ, ਫਿਜ਼ੀਕਲ ਐਜੂਕੇਸ਼ਨ, ਫੈਸ਼ਨ ਡਿਜ਼ਾਇਨਿੰਗ ਅਤੇ ਮਿਊਜ਼ਿਕ ਸਹੂਲਤਾਂ ਹਨ। ਜਥੇਦਾਰ ਮੱਕੜ ਨੇ ਦੁਬਾਰਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦਿਆਂ ਕਾਲਜ ਦੇ ਪ੍ਰਬੰਧਕੀ ਬਲਾਕ, ਮੈਨੇਜਮੈਂਟ ਅਤੇ ਆਈ.ਟੀ. ਵਿਭਾਗ ਦੀਆਂ ਇਮਾਰਤਾਂ ਦੀ ਉਸਾਰੀ ਲਈ 80 ਲੱਖ ਰੁਪਏ ਮੁਹੱਈਆ ਕਰਵਾਏ ਹਨ। ਪਿੰਡ ਵਿੱਚੋਂ ਕਾਲਜ ਆਉਂਦੀਆਂ ਲੜਕੀਆਂ ਦੇ ਸਫ਼ਰ ਲਈ ਤਿੰਨ ਨਵੀਆਂ ਬੱਸਾਂ ਪ੍ਰਦਾਨ ਕੀਤੀਆਂ ਹਨ।
ਇਸ ਸਮੇਂ ਕਾਲਜ ਵਿੱਚ ਕਰੀਬ ਦੋ ਹਜ਼ਾਰ ਵਿਦਿਆਰਥੀ ਪੜ੍ਹ ਰਹੇ ਹਨ। ਕਾਲਜ ਵੱਲੋਂ ਦਲਿਤ ਤੇ ਪਛੜੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਉੱਚ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਵਜ਼ੀਫੇ ਵੀ ਦਿੱਤੇ ਜਾ ਰਹੇ ਹਨ। ਕਾਲਜ ਵਿੱਚ 400 ਤੋਂ ਵੱਧ ਦਲਿਤ ਪਰਿਵਾਰਾਂ ਦੇ ਬੱਚੇ ਪੜ੍ਹਾਈ ਕਰ ਰਹੇ ਹਨ। ਸ਼ਾਨਦਾਰ ਖੇਡ ਸਟੇਡੀਅਮ, ਏ.ਸੀ. ਕੰਪਿਊਟਰ ਲੈਬ, ਏ.ਸੀ. ਇੰਗਲਿਸ਼ ਕਮਿਊਨੀਕੇਸ਼ਨ ਲੈਬ, ਫੈਸ਼ਨ ਡਿਜ਼ਾਈਨਿੰਗ ਲੈਬ, ਸਾਇੰਸ ਲੈਬ ਅਤੇ ਵਿਸ਼ਾਲ ਏ.ਸੀ. ਕੰਪਿਊਟਰਾਈਜ਼ਡ ਲਾਇਬਰੇਰੀ ਜਿਹੇ ਵਿੰਗ ਕਾਲਜ ਦੀ ਸ਼ਾਨ ਹਨ। ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਕਾਲਜ ਕਮੇਟੀ ਦੇ ਵਧੀਕ ਸਕੱਤਰ ਹਰਬੰਤ ਸਿੰਘ ਦਾਤੇਵਾਸ ਦੇ ਯਤਨਾਂ ਸਦਕਾ ਵੀ ਇਸ ਕਾਲਜ ਨੇ ਬੁਲੰਦੀਆਂ ਨੂੰ ਛੋਹਿਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਦੀ ਯੋਗ ਅਗਵਾਈ ਕਾਰਨ ਯੂ.ਜੀ.ਸੀ. ਪਾਸੋਂ ਇਕ ਕਰੋੜ ਰੁਪਏ ਦੀ ਸਰਕਾਰੀ ਸਹਾਇਤਾ ਰਾਸ਼ੀ ਮਿਲਣ ਨਾਲ ਕਾਲਜ ਦੇ ਵਿਕਾਸ ਵਿੱਚ ਢੇਰ ਵਾਧਾ ਹੋਇਆ ਹੈ। ਕਾਲਜ ਦੇ ਐਨ.ਸੀ.ਸੀ. ਵਿਭਾਗ ਦੇ ਕੈਡਿਟਾਂ ਦਾ ਬੀ.ਈ.ਈ. ਅਤੇ ਸੀ. ਈ.ਈ. ਸਰਟੀਫਿਕੇਟਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਕਾਲਜ ਦੇ ਦੋ ਕੈਡਿਟਾਂ ਨੇ ਆਲ ਇੰਡੀਆ ਥਲ ਸੈਨਾ ਕੈਂਪ ਵਿੱਚ ਦਿੱਲੀ ਵਿਖੇ ਭਾਗ ਲਿਆ। ਕਾਲਜ ਦੇ ਇਕ ਕੈਡਿਟ ਨੇ ਪਿਛਲੇ ਸਾਲ ਇੰਟਰ ਗਰੁੱਪ ਫਾਇਰਿੰਗ ਮੁਕਾਬਲੇ ਵਿੱਚ ਹਿੱਸਾ ਲਿਆ। ਪ੍ਰਿੰ. ਡਾ. ਕੁਲਦੀਪ ਸਿੰਘ ਬੱਲ ਦਾ ਕਹਿਣਾ ਹੈ ਕਿ ਪਲੇਸਮੈਂਟ ਸੈੱਲ ਅਤੇ ਕਰੀਅਰ ਗਾਈਡੈਂਸ ਸੈੱਲ ਤਿਆਰ ਕਰਨ ਦੀ ਤਜਵੀਜ਼ ਮੁਕੰਮਲ ਕਰ ਲਈ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਵਿਦਿਅਕ ਸੰਸਥਾ ‘ਕੈਂਬਰਿਜ ਯੂਨੀਵਰਸਿਟੀ ਯੂ.ਕੇ. ਅਤੇ ਕੈਨੇਡਾ ਦੀ’ ਸ਼ੈਰੇਡਿਨ ਯੂਨੀਵਰਸਿਟੀ ਨਾਲ ਜੋੜਨ ਦਾ ਸਮਝੌਤਾ ਇਸ ਕਾਲਜ ਨੂੰ ਹੋਰ ਬੁਲੰਦੀ ’ਤੇ ਲਿਜਾਏਗਾ।
ਰੀਤਾ ਰਾਣੀ
ਰਾਹੀਂ: ਐਨ.ਪੀ. ਸਿੰਘ (ਪੱਤਰ ਪ੍ਰੇਰਕ, ਬੁਢਲਾਡਾ)


Comments Off on ਪੇਂਡੂ ਖੇਤਰ ਲਈ ਚਾਨਣ ਮੁਨਾਰਾ ਗੁਰੂ ਨਾਨਕ ਕਾਲਜ ਬੁਢਲਾਡਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.