ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਨਾਟਕਾਂ ਰਾਹੀਂ ਜਾਗਰੂਕਤਾ ਦਾ ਹੋਕਾ

Posted On August - 28 - 2010

ਸੁਪ੍ਰੀਤ

ਲੜਕੀਆਂ ਦੇ ਨਾਟਕਾਂ/ਥੀਏਟਰ ਵਿੱਚ ਕੰਮ ਕਰਨ ਨੂੰ ਭਾਵੇਂ ਸਮਾਜ ਵਿੱਚ ਬਹੁਤਾ ਚੰਗਾ ਨਹੀਂ ਸਮਝਿਆਂ ਜਾਂਦਾ ਪਰ ਲੜਕੀਆਂ ਨੂੰ ਥੀਏਟਰ ਨਾਲ ਜੁੜ ਕੇ ਹੀ ਆਪਣੇ ਆਪ ਅਤੇ ਸਮਾਜ ਨੂੰ ਨੇੜਿਓਂ ਜਾਨਣ ਦਾ ਮੌਕਾ ਮਿਲਦਾ ਹੈ। ਇਸ ਸੋਚ ਨੂੰ ਲੈ ਕੇ ਪਿਛਲੇ ਦਸ ਸਾਲ ਤੋਂ ਥੀਏਟਰ ਨਾਲ ਜੁੜੀ ਸੁਪ੍ਰੀਤ ਨੇ ਨਾਟਕ ਕਲਾ ਵਿੱਚ ਆਪਣਾ ਵੱਖਰਾ ਸਥਾਨ ਬਣਾਇਆ ਹੈ। ਇਸ ਦੇ ਬਾਵਜੂਦ ਸੁਪ੍ਰੀਤ ਇਸ ਨੂੰ ਪੇਸ਼ੇ ਦੀ ਬਜਾਏ ਸ਼ੌਕ ਵਜੋਂ ਹੀ ਲੈ ਰਹੀ ਹੈ, ਜਦੋਂ ਕਿ ਅਧਿਆਪਕ ਬਣ ਕੇ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ ਕਰਨਾ ਉਸ ਦਾ ਮੁੱਖ ਟੀਚਾ ਹੈ।
ਲਹਿਰਾਗਾਗਾ ਦੇ ਵੈਟਰਨਰੀ ਇੰਸਪੈਕਟਰ ਬਿਹਾਰੀ ਮੰਡੇਰ ਦੇ ਘਰ 23 ਵਰ੍ਹੇ ਪਹਿਲਾਂ ਜੰਮੀ ਸੁਪ੍ਰੀਤ ਨੂੰ ਕਲਾ ਦੀ ਗੁੜ੍ਹਤੀ ਆਪਣੇ ਦਾਦਾ ਅਤੇ ਗਵਾਲੀਅਰ ਘਰਾਣੇ ਦੇ ਉਸਤਾਦ ਪੰਡਤ ਜੇਠੂ ਰਾਮ ਤੋਂ ਮਿਲੀ। ਉਸ ਨੂੰ ਉਸ ਦੇ ਦਾਦਾ ਨੇ ਬਚਪਨ ਵਿੱਚ ਹੀ ਰਾਗ, ਮੰਤਰ ਉਚਾਰਨ ਅਤੇ ਧਾਰਮਿਕ ਸਿੱਖਿਆ ਦਿੱਤੀ। ਸੁਪ੍ਰੀਤ ਦੇ ਪਿਤਾ ਦਾ ਲੋਕ ਪੱਖੀ ਸਭਿਆਚਾਰਕ ਮੇਲਿਆਂ ਪ੍ਰਤੀ ਰੁਝਾਨ ਹੋਣ ਕਰਕੇ ਉਸ ਨੂੰ ਛੋਟੀ ਉਮਰ ਵਿੱਚ ਹੀ ਤਰਕਸ਼ੀਲਾਂ ਅਤੇ ਗਦਰੀ ਬਾਬਿਆਂ ਦੇ ਮੇਲੇ ’ਤੇ ਜਾਣ ਦਾ ਮੌਕਾ ਮਿਲਿਆ। ਡੀ.ਏ.ਵੀ. ਸਕੂਲ ਮੂਨਕ ਵਿੱਚ ਪੜ੍ਹਦੇ ਸਮੇਂ ਉਸ ਨੇ ਡਾਂਸ, ਗੀਤ, ਕਵਿਤਾ ਅਤੇ ਭਾਸ਼ਨ ਕਲਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪਹਿਲੀ ਵਾਰ ਚੰਡੀਗੜ੍ਹ ਵਿਖੇ 2001 ਵਿੱਚ ਹੋਏ ਆਲ ਇੰਡੀਆ ਇੰਟਰ ਡੀ.ਏ.ਵੀ. ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਲਗਭਗ 13 ਸਾਲ ਦੀ ਉਮਰ ਵਿੱਚ ਉੱਘੇ ਕਲਾ ਪਾਰਖੂ ਸੈਮੂਅਲ ਜੋਹਨ ਦੇ ਪੀਪਲਜ਼ ਥੀਏਟਰ ਨਾਲ ਜੁੜ ਕੇ ਨਾਟਕਾਂ ਦਾ ਸਫ਼ਰ ਸ਼ੁਰੂ ਕੀਤਾ ਅਤੇ ਉਸ ਦੇ ਸ਼ੋਆਂ ਦੀ ਗਿਣਤੀ ਤਿੰਨ ਸੌ ਤੋਂ ਟੱਪ ਚੁੱਕੀ ਹੈ। ਉਹ 100 ਤੋਂ ਵੱਧ ਇਕ ਪਾਤਰੀ/ਸੋਲੋ ਨਾਟਕ ਪੰਜਾਬ ਦੀਆਂ ਨਾਮੀਂ ਸਟੇਜ਼ਾਂ ’ਤੇ ਕਰ ਚੁੱਕੀ ਹੈ।
ਸਭ ਤੋਂ ਪਹਿਲਾਂ ਰੋਲ ਉਸ ਨੇ ਬਲਰਾਮ ਭਾਅ ਦੇ ਗੁਜਰਾਤ ਦੰਗਿਆਂ ਬਾਰੇ ਲਿਖੇ ਨਾਟਕ ‘ਤੈਂ ਕੀ ਦਰਦ ਨਾ ਆਇਆ’ ਵਿੱਚ ਕੀਤਾ। ਉਸ ਮਗਰੋਂ ‘ਮਿੱਟੀ ਰੁਦਨ ਕਰੇ, ਮਿੱਟੀ ਨਾ ਹੋਏ ਮਤਰੇਈ, ਬਾਲ ਭਗਵਾਨ, ਘਸਿਆ ਹੋਇਆ ਆਦਮੀ, ਨਦੀਆਂ ਨੂੰ ਤਾਪ ਚੜ੍ਹੇ’ ਵਰਗੇ ਦੋ ਸੌ ਤੋਂ ਵੱਧ ਸ਼ੋਅ ਕਰ ਚੁੱਕੀ ਹੈ। ਸੁਪ੍ਰੀਤ ਨੇ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ’ਤੇ ਆਧਾਰਿਤ ਨਾਟਕ ‘ਬਾਗਾਂ ਦਾ ਰਾਖਾ’ ਨੂੰ ਮੁਕਤਸਰ ਮੇਲੇ, ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਪੰਜਾਬ ਦੇ ਹਰੇਕ ਕੋਨੇ ਦੇ ਮਜ਼ਦੂਰਾਂ ਦੇ ਵੇਹੜਿਆਂ ਵਿੱਚ ਖੇਡਣ ਤੋਂ ਇਲਾਵਾ ਅਲਾਹਾਬਾਦ ਦੇ ਸੰਗਮ ਮੇਲੇ ’ਤੇ ਖੇਡ ਕੇ ਸੈਂਕੜੇ ਦਰਸ਼ਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਸਾਲ 2009-10 ਦੌਰਾਨ ਬੀ.ਐੱਡ ਕਰਦੇ ਸਮੇਂ ਸੁਪ੍ਰੀਤ ਨੇ ਆਪਣੇ ਕਾਲਜ ਦੀ ਟੀਮ ਤਿਆਰ ਕਰਵਾਈ, ਜਿਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਹਿਮਦਗੜ੍ਹ ਦੇ ਸ਼ਾਂਤੀ ਤਾਰਾ ਕਾਲਜ ਵਿੱਚ ਕਰਵਾਏ ਜ਼ੋਨਲ ਪੱਧਰ ਦੇ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ ਅਤੇ ਸੁਪ੍ਰੀਤ ਨੂੰ ‘ਬਿਹਤਰੀਨ ਅਦਾਕਾਰ’ ਐਲਾਨਿਆ ਗਿਆ। ਇਸ ਮੁਕਾਬਲੇ ਦੀ ਜੱਜ ਡਾ. ਜਸਪਾਲ ਦਿਓਲ ਨੇ ਉਸ ਨੂੰ ਜੂਨੀਅਰ ਸੈਮੂਅਲ ਜੋਹਨ ਦਾ ਖਿਤਾਬ ਦਿੱਤਾ।
ਆਪਣੇ ਤਜਰਬੇ ਸਾਂਝੇ ਕਰਦੀ ਸੁਪ੍ਰੀਤ ਦੱਸਦੀ ਹੈ ਕਿ ਨਾਟਕ ਦੇ ਪਾਤਰ ਨੂੰ ਬਹੁਤ ਵਾਰ ਲੋਕ ਆਪਣੀ ਜ਼ਿੰਦਗੀ ਦੇ ਨਾਲ ਜੁੜਿਆਂ ਸਮਝ ਕੇ ਉਸ ਲਈ ਕੁਝ ਕਰਨ ਲਈ ਅੱਗੇ ਆਉਂਦੇ ਹਨ। ਪਟਿਆਲਾ ਦੇ ਪਿੰਡ ਦੁਲਬਾ ਵਿੱਚ ਨਾਟਕ ਖੇਡਣ ਮਗਰੋਂ ਤਿੰਨ ਔਰਤਾਂ ਵੱਲੋਂ ਦਿੱਤੇ ਸੂਟਾਂ ਨੂੰ ਉਹ ਅਸਲ ਸਨਮਾਨ ਸਮਝਦੀ ਹੈ। ਸੁਪ੍ਰੀਤ ਸੋਚਦੀ ਹੈ ਕਿ ਅਨਪੜ੍ਹਤਾ ਅਤੇ ਹੱਕਾਂ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਸਰਕਾਰ ਦੀਆਂ ਸਕੀਮਾਂ ਅਸਲ ਹੱਕਦਾਰਾਂ ਤੱਕ ਨਹੀਂ ਪਹੁੰਦੀਆਂ। ਨਾਟਕ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਉਸਾਰੂ ਭੂਮਿਕਾ ਨਿਭਾਅ ਸਕਦੇ ਹਨ।

-ਰਮੇਸ਼ ਭਾਰਦਵਾਜ


Comments Off on ਨਾਟਕਾਂ ਰਾਹੀਂ ਜਾਗਰੂਕਤਾ ਦਾ ਹੋਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.