ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਦੋ ਗੀਤ

Posted On August - 27 - 2010

ਦੁਨੀਆਂ ’ਚ ਅੰਨਦਾਤਾ-ਹੈ ਨੀ੍ਹਂ ਜੱਟ ਨਾਲ ਦਾ।
ਆਪ ਭੁੱਖਾ ਰਹਿ ਕੇ-ਜਿਹੜਾ ਦੁਨੀਆਂ ਨੂੰ ਪਾਲਦਾ

ਹਾੜ ਦੀਆਂ ਧੁੱਪਾਂ-ਨੰਗੇ ਪਿੰਡੇ ’ਤੇ ਹੰਢਾਉਂਦਾ ਜੋ।
ਠੰਢੀਆਂ ਰਾਤਾਂ ’ਚ ਪਾਣੀ-ਕਣਕਾਂ ਨੂੰ ਲਾਉਂਦਾ ਜੋ।
ਭੋਰਾ ਨਈਓਂ ਡਰ ਇਹਨੂੰ ਹਾੜ ਤੇ ਸਿਆਲ ਦਾ,
ਦੁਨੀਆਂ ’ਚ ਅੰਨਦਾਤਾ…

ਬਾਣੀਆਂ ਨੂੰ ਲੁੱਟਣ ਲਈ-ਜੱਟ ਭੋਲਾ ਲੱਭਿਆ।
ਰਹਿੰਦਾ ਜੋ ਉਮਰ ਭਰ ਕਰਜ਼ੇ ’ਚ ਦੱਬਿਆ।
ਜੱਟ ਦਾ ਤਾਂ ਜਿਗਰਾ ਹੈ-ਫੇਰ ਵੀ ਕਮਾਲ ਦਾ,
ਦੁਨੀਆਂ ’ਚ ਅੰਨਦਾਤਾ…

ਜੱਟ ਸਦਾ ਰਖੇ-ਸੱਚੇ ਪਾਤਸ਼ਾਹ ’ਤੇ ਡੋਰੀਆਂ।
ਦਾਣਿਆਂ ਦੇ ਨਾਲ ਭਰੇ ਮੰਡੀਆਂ ’ਚ ਬੋਰੀਆਂ।
ਨੀਲੀ ਛੱਤ ਵਾਲੇ ਦੀ-ਸਵੱਲੀ ਨਿਗਾਹ ਭਾਲਦਾ।
ਦੁਨੀਆਂ ’ਚ ਅੰਨਦਾਤਾ…

ਦਿਲ ਦਰਿਆ ਕੋਈ ਨਾ -ਜੱਟ ਜੇਹਾ ਜੱਗ ’ਤੇ,
ਪੱਗ ਨੂੰ ਵਟਾ ਕੇ ਜੋ ਨਾ ਦਾਗ ਲਾਉਂਦਾ ਪੱਗ ’ਤੇ।
ਭੁੱਖੇ ਰੱਖ ਆਪਣੇ ਜੁਆਕ ਜੱਗ ਪਾਲਦਾ,
ਦੁਨੀਆਂ ’ਚ ਅੰਨਦਾਤਾ….

ਦੁੱਖਾਂ-ਭੁੱਖਾਂ ਵਿਚ ਪਾ ਕੇ ਜਿੰਦਜਾਨ ਨੂੰ,
ਫਿਰਦਾ ਬਚਾਈ ‘ਦੇਵ’ ਏਹੇ ਹਿੰਦੋਸਤਾਨ ਨੂੰ,
ਜ਼ਿੰਦਗੀ ਦਾ ਦੀਵਾ ਜੱਟ ਲਹੂ ਨਾਲ ਬਾਲਦਾ।
ਦੁਨੀਆਂ ’ਚ ਅੰਨਦਾਤਾ…

-ਦੇਵ ਥਰੀਕਿਆਂ ਵਾਲਾ


Comments Off on ਦੋ ਗੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.