ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਜਾਨਵਰ

Posted On August - 27 - 2010

ਸੁਣ! ਜਾਨਵਰਾਂ, ਪਸ਼ੂਆਂ ਦਿਆ ਦੁਸ਼ਮਣਾ ਓਏ,
ਕੀ ਕੀ ਛੱਡੇਂਗਾ, ਕੀ ਕੀ ਖਾਏਂਗਾ ਤੂੰ।

ਤੇਰੇ ਡਰੋਂ ਬੇਜ਼ੁਬਾਨ, ਤੈਥੋਂ ਦੂਰ ਨੱਠ ਗਏ,
ਕਿੱਥੋਂ ਲੱਭ ਕੇ ਇਨ੍ਹਾਂ ਨੂੰ ਲਿਆਏਂਗਾ ਤੂੰ।

ਚਿੜੀ ਚੂਕਦੀ, ਕੋਇਲ ਦੀ ਕੂਕਣੀ ਨੂੰ,
ਬੱਚੇ ਪੁੱਛਣਗੇ, ਕਿੱਥੋਂ ਸੁਣਾਏਂਗਾ ਤੂੰ।

ਪੈਲ ਮੋਰ ਦੀ, ਸਤਰੰਗੀ ਪੀਂਘ ਵਰਗੀ,
ਪੁੱਤ ਪੋਤੇ ਨੂੰ ਕਿਵੇਂ ਦਿਖਲਾਏਂਗਾ ਤੂੰ।

ਤੋਤਾ ਰਾਮ, ਖਰਗੋਸ਼ ਤੇ ਮਿਆਓਂ ਬਿੱਲੀ,
ਸਭ ਬਨਾਵਟੀ, ਘਰੇਂ ਸਜਾਏਂਗਾ ਤੂੰ।

ਤੇਰੇ ਕੋਲੋਂ ਹੈ ਅਸਲ ਨੇ ਮੁੱਕ ਜਾਣਾ,
ਡਿਸਕਵਰੀ ਲਾ ਫੇਰ ਸਮਝਾਏਂਗਾ ਤੂੰ।

ਸ਼ੇਰਾਂ, ਘੋੜਿਆਂ, ਚੀਤਿਆਂ, ਹਾਥੀਆਂ ਨੂੰ,
ਜੇ ਨਾ ਪਹਿਲ ਦੇ, ਹੁਣ ਬਚਾਏਂਗਾ ਤੂੰ।

‘ਘੁਮਾਣ’ ਵਕਤ ਦੇ ਨਾਲ ਸੰਭਾਲ ਕਰ ਲੈ,
ਵਕਤ ਲੰਘੇ ਤੋਂ ਬਹੁਤ ਪਛਤਾਏਂਗਾ ਤੂੰ। ।

-ਜਰਨੈਲ ਘੁਮਾਣ


Comments Off on ਜਾਨਵਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.