ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਘੁਰਾੜੇ ਤੇ ਹਾਈ ਬਲੱਡ ਪ੍ਰੈਸ਼ਰ

Posted On August - 24 - 2010

ਡਾ. ਮਨਜੀਤ ਸਿੰਘ ਬੱਲ

ਅਜੋਕੇ ਜੀਵਨ ਦੀ ਆਧੁਨਿਕ ਰਹਿਣੀ-ਬਹਿਣੀ, ਭੱਜ-ਦੌੜ, ਖਾਣ-ਪੀਣ ਅਤੇ ਤਣਾਅ ਦੀ ਬਦੌਲਤ, ਮਾਨਸਿਕ-ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਘੁਰਾੜੇ ਮਾਰਨ ਵਾਲੇ ਤੇ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਤਕਰੀਬਨ ਹਰੇਕ ਘਰ ਵਿਚ ਹੁੰਦੇ ਹਨ। ਵਿਦੇਸ਼ਾਂ ਵਿਚ ਤਾਂ ਘੁਰਾੜੇ ਮਾਰਨ ਵਾਲੇ ਪਤੀਆਂ ਦੇ ਖ਼ਿਲਾਫ਼ ਕਚਹਿਰੀਆਂ ਵਿਚ ਕੇਸ ਚਲਦੇ ਹਨ ਅਤੇ ਤਲਾਕ ਦਾ ਆਧਾਰ ਘੁਰਾੜੇ ਬਣਦੇ ਹਨ। ਆਪਣੇ ਵਰਗਿਆਂ ਮੁਲਕਾਂ ਵਿਚ ਪਤਨੀਆਂ ਇਹੀ ਕਹਿ ਸਕਦੀਆਂ ਹਨ, ‘‘ਤੇਰੀਆਂ ‘ਘੁਰਾੜਿਆਂ’ ਨੇ ਮਾਰ ਸੁੱਟਿਆ, ਦੱਸ ਕੀ ਕਰਾਂ…।’’
ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਅਮਰੀਕਾ) ਦੀ ਸੰਯਕੁਤ ਕਮੇਟੀ ਦੀ, ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ, ਇਸ ਦੀ ਡੀਟੈਕਸ਼ਨ, ਈਵੈਲਿਊਏਸ਼ਨ ਅਤੇ ਇਲਾਜ ਬਾਰੇ ਰਿਪੋਰਟ ਦੇ ਮੁਤਾਬਕ, ਹਾਈ ਬਲੱਡ ਪ੍ਰੈਸ਼ਰ ਦੀਆਂ ਵੱਖ-ਵੱਖ ਸਟੇਜਾਂ ਨਿਮਨ ਅਨੁਸਾਰ ਹਨ:
ਇਹ ਆਮ ਵੇਖਿਆ ਗਿਆ ਹੈ ਕਿ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਲਈ ਡਾਕਟਰ ਕੋਲ ਜਾਓ ਤਾਂ ਇਸ ਦੀ ਰੀਡਿੰਗ ਕੁਝ ਵਧੇਰੇ ਆਉਂਦੀ ਹੈ- ਸ਼ਾਇਦ ਇਸ ਲਈ ਕਿ ਦਿਲੋ-ਦਿਮਾਗ ਵਿਚ ਕੋਈ ਡਰ ਜਾਂ ਘਬਰਾਹਟ ਹੁੰਦੀ ਹੈ। ਇਸੇ ਕਰਕੇ ਇਸ ਨੂੰ White Coat Hypertension ਆਖਦੇ ਹਨ। ਜਿਨ੍ਹਾਂ ਵਿਅਕਤੀਆਂ ਦਾ ਬਲੱਡ ਪ੍ਰੈਸ਼ਰ ਨਾਰਮਲ ਹੁੰਦਾ ਹੈ ਜਾਂ ਇਲਾਜ ਅਧੀਨ ਹੁੰਦੇ ਹਨ, ਜੇਕਰ ਉਹ ਆਪਣੇ ਘਰ ਵਿਚ ਹੀ ਬਲੱਡ ਪ੍ਰੈਸ਼ਰ ਚੈੱਕ ਕਰ ਲਿਆ ਕਰਨ ਤਾਂ ਘਬਰਾਹਟ ਜਾਂ ਡਰ ਵਾਲਾ ਤੱਤ ਨਾ ਹੋਣ ਕਰਕੇ, ਠੀਕ ਜਾਂ ਸਹੀ ਰੀਡਿੰਗ ਆਉਂਦੀ ਹੈ। ਸੋ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲੀ ਮਸ਼ੀਨ ਖਰੀਦ ਕੇ, ਉਸ ਨੂੰ ਵਰਤਣ ਦੀ ਜਾਚ ਸਿੱਖ ਕੇ ਘਰ ਬੈਠੇ, ਆਪਣੇ ਆਪ ਹੀ ਬਲੱਡ ਪ੍ਰੈਸ਼ਰ ਵੇਖ ਲੈਣਾ ਚਾਹੀਦਾ ਹੈ। ਇਸ ਨਾਲ ਘਰ ਬੈਠੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਜੋ ਦਵਾਈ ਤੁਸੀਂ ਖਾ ਰਹੇ ਹੋ, ਉਹ ਕਿੰਨਾ ਕੁ ਅਸਰ ਕਰ ਰਹੀ ਹੈ, ਕੋਈ ਫਰਕ ਪਿਆ ਵੀ ਹੈ ਕਿ ਨਹੀਂ। ਇਸ ਨਾਲ ਡਾਕਟਰ ਕੋਲ ਆਉਣ-ਜਾਣ ਦਾ ਕਿਰਾਇਆ ਵੀ ਬਚਦਾ ਹੈ ਤੇ ਡਾਕਟਰ ਦੀ ਫੀਸ ਵੀ।
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਵਾਸਤੇ ਖ਼ਤਰੇ ਦੇ ਚਿੰਨ੍ਹ ਹਨ:
*  ਸ਼ੂਗਰ ਰੋਗ
*  ਸਿਗਰਿਟ ਨੋਸ਼ੀ
*  ਖੂਨ ਵਿਚ ਵਧੇਰੇ ਚਰਬੀ (ਕੋਲੈਸਟਰੋਲ) ਹੋਣਾ
*  55 ਸਾਲ ਤੋਂ ਵਧੇਰੇ ਉਮਰ
ਔਰਤਾਂ ਵਿਚ ਆਮ ਕਰਕੇ, ਮਹਾਂਵਾਰੀ ਬੰਦ ਹੋਣ ਤੋਂ ਬਾਅਦ ਦੀ ਉਮਰ ਵਿਚ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ। ਜਣੇਪੇ ਨਾਲ ਸਬੰਧਤ ਬਲੱਡ ਪ੍ਰੈਸ਼ਰ ਦੇ ਕੁਝ ਹੋਰ ਕਾਰਨ ਹਨ ਅਤੇ ਬੱਚਾ ਜੰਮਣ ਤੋਂ ਬਾਅਦ ਇਹ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਪਰਿਵਾਰਿਕ ਪਿੱਠ-ਭੂਮੀ ਵਾਲੇ ਵਿਅਕਤੀ ਨੂੰ ਇਹ ਰੋਗ ਉਤਪੰਨ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਜੇਕਰ ਹੋ ਜਾਵੇ ਤਾਂ ਰਿਸਕੀ ਹੁੰਦਾ ਹੈ।
ਹਾਈ ਬਲੱਡ ਪ੍ਰੈਸ਼ਰ ਦੇ ਲੱਛਣ:
ਬਹੁਤ ਕੇਸਾਂ ਵਿਚ ਕੋਈ ਵੀ ਲੱਛਣ ਨਹੀਂ ਹੁੰਦਾ। ਤੁਸੀਂ ਕਿਸੇ ਹੋਰ ਸਮੱਸਿਆ ਕਰਕੇ ਡਾਕਟਰ ਕੋਲ ਜਾਓ ਤਾਂ ਰੁਟੀਨ ਦੇ ਚੈਕ-ਅੱਪ ਵਿਚ ਪਤਾ ਲਗਦਾ ਹੈ ਕਿ ਬਲੱਡ ਪ੍ਰੈਸ਼ਰ ਹਾਈ ਹੈ। ਓਦਾਂ ਨਿੰਮੀ-ਨਿੰਮੀ ਸਿਰ ਜਾਂ ਮੱਥੇ ਵਿਚ ਪੀੜ, ਥਕਾਵਟ, ਅੱਖਾਂ ਅੱਗੇ ਹਨੇਰਾ ਆਉਣਾ, ਨਜ਼ਰ ਦਾ ਘਟਣਾ ਆਦਿ ਲੱਛਣ ਹੁੰਦੇ ਹਨ।
ਕਿਹੜੇ ਅੰਗ ਇਸ ਦਾ ਸ਼ਿਕਾਰ ਬਣਦੇ ਹਨ?
ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ, ਸਰੀਰ ਦੇ ਤਕਰੀਬਨ ਸਾਰੇ ਹੀ ਅੰਗ ਹੁੰਦੇ  ਹਨ ਜਿਵੇਂ:
*  ਦਿਲ
*  ਖੂਨ ਦੀਆਂ ਨਾੜੀਆਂ
*  ਦਿਮਾਗ
*  ਗੁਰਦੇ
*  ਅੱਖਾਂ
*  ਨਰਵਜ਼
*  ਪੱਠੇ ਆਦਿ।
ਘੁਰਾੜੇ:
ਹਾਈ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਘੁਰਾੜੇ ਵੀ ਮਾਰਦੇ ਹਨ। ਘੁਰਾੜਿਆਂ ਬਾਰੇ ਕੌਣ ਨਹੀਂ ਜਾਣਦਾ? ਨੀਂਦ ਦੌਰਾਨ ਸਾਹ-ਰਸਤੇ ਵਿਚ ਰੁਕਾਵਟ ਕਾਰਨ, ਸਾਹ ਨੂੰ ਅੰਦਰ ਖਿੱਚਣ ਅਤੇ ਬਾਹਰ ਕੱਢਣ ਵੇਲੇ, ਅਜੀਬ ਅਜੀਬ ਆਵਾਜ਼ਾਂ ਸੁਣ ਕੇ ਦੂਸਰੇ ਕਹਿੰਦੇ ਨੇ, ‘‘ਫਲਾਣਾ ਘੋੜੇ ਵੇਚ ਕੇ ਸੁੱਤਾ ਪਿਐ…’’, ਭਾਵੇਂ ਇਹ ਆਵਾਜ਼ਾਂ ਹਸਾਉਣੀਆਂ ਲੱਗਣ, ਪਰ ਇਹ ਖ਼ਤਰਨਾਕ ਹੁੰਦੀਆਂ ਹਨ। ਔਰਤਾਂ ਨਾਲੋਂ ਵਧੇਰੇ ਮਰਦ ਘੁਰਾੜੇ ਮਾਰਦੇ ਹਨ। ਹਾਈ ਬਲੱਡ ਪ੍ਰੈਸ਼ਰ ਵਾਲੇ ਵਿਅਕਤੀਆਂ ਵਿਚ ਘੁਰਾੜਿਆਂ ਦੀ ਸਮੱਸਿਆ ਵਧੇਰੇ ਹੁੰਦੀ ਹੈ। ਸੁੱਤੇ ਪਏ ਬੰਦੇ ਨੂੰ ਤਾਂ ਭਾਵੇਂ ਪਤਾ ਨਹੀਂ ਲਗਦਾ ਪਰ ਵੇਖਣ ਵਾਲੇ ਕਦੀ ਕਦੀ ਮਹਿਸੂਸ ਕਰਦੇ ਨੇ ਕਿ ਸ਼ਾਇਦ ਉਸ ਦਾ ਸਾਹ ਪੂਰੀ ਤਰ੍ਹਾਂ ਹੀ ਰੁਕ ਚੱਲਿਆ ਹੈ।
ਮੈਡੀਕਲ ਭਾਸ਼ਾ ਵਿਚ ਘੁਰਾੜਿਆਂ ਨੂੰ (Sleep 1pnoea) ਕਿਹਾ ਜਾਂਦਾ ਹੈ। ਜੇ ਇਹ (Apnoea) ਦਸ ਸਕਿੰਟਾਂ ਤੋਂ ਵੱਧ ਸਮੇਂ ਦਾ ਹੋਵੇ ਜਾਂ ਅੱਠ ਘੰਟਿਆਂ ਦੀ ਨੀਂਦ ਦੌਰਾਨ 30 ਵਾਰ ਹੋਵੇ ਤਾਂ ਫੌਰਨ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਲਾਜ ਨਾ ਕਰਵਾਇਆ ਜਾਵੇ ਤਾਂ:
*  ਯਾਦ-ਦਾਸ਼ਤ ਦਾ ਘਟਣਾ
*  ਨਾਮਰਦੀ ਅਤੇ
*  ਅਚਾਨਕ ਮੌਤ
ਤੱਕ ਹੋ ਸਕਦੀ ਹੈ। ਘੁਰਾੜਿਆਂ ਵਾਲੀ ਨੀਂਦ ਤੋਂ ਜਾਗਣ ਤੋਂ ਬਾਅਦ, ਬੰਦਾ ਤਰੋ-ਤਾਜ਼ਾ ਮਹਿਸੂਸ ਨਹੀਂ ਕਰਦਾ। ਨਾਰਮਲ ਜਾਂ ਸਾਧਾਰਣ ਹਾਲਤ ਵਿਚ ਨੀਂਦ ਦੌਰਾਨ, ਜੀਭ ਅਤੇ ਤਾਲੂ ਦੇ ਪੱਠੇ, ਸਾਹ-ਰਸਤੇ ਨੂੰ ਖੁੱਲ੍ਹਾ ਰਖਦੇ ਹਨ। ਜੇਕਰ ਇਹ ਪੱਠੇ ਢਿੱਲੇ ਪੈ ਜਾਣ ਤਾਂ ਸਾਹ-ਰਸਤਾ ਤੰਗ ਹੋਣ ਨਾਲ, ਸਾਹ ਦੌਰਾਨ ਹਵਾ ਕਾਰਨ ਘੁਰਾੜਿਆਂ ਦੀ ਆਵਾਜ਼ ਆਉਂਦੀ ਹੈ। ਜਿਹੜੇ ਵਿਅਕਤੀ ਸ਼ਰਾਬ ਪੀਂਦੇ ਹਨ, ਕੋਈ ਹੋਰ ਨਸ਼ਾ ਕਰਦੇ ਹਨ ਜਾਂ ਨੀਂਦ ਵਾਲੀ ਗੋਲੀ ਖਾ ਕੇ ਸੌਂਦੇ ਹਨ ਉਨ੍ਹਾਂ ਦਾ ਵੀ ਨੀਂਦ ਦੌਰਾਨ ਸਾਹ ਰੁਕਦਾ ਹੈ, ਘੁਰਾੜੇ ਵੱਜਦੇ ਹਨ। ਘੁਰਾੜਿਆਂ ਦੇ ਹੋਰ ਕਾਰਨ ਹਨ:

*  ਮੋਟਾਪਾ
*  ਲੋੜ ਤੋਂ ਵਾਧੂ ਖਾ ਲੈਣਾ
*  ਥਾਇਰਾਇਡ ਗ੍ਰੰਥੀ ਦਾ ਘੱਟ ਕੰਮ ਕਰਨਾ (Hypothyroidism)
*  ਚਿਹਰੇ ਦੀਆਂ ਹੱਡੀਆਂ ਦੀ ਅਸਾਧਾਰਣ ਸੈਟਿੰਗ
ਫੇਫੜਿਆਂ ਜਾਂ ਦਿਲ ਦੇ ਰੋਗੀਆਂ ਨੂੰ ਘੁਰਾੜਿਆਂ ਦੀ ਸਮੱਸਿਆ ਹੋਵੇ ਤਾਂ ਉਨ੍ਹਾਂ ਦਾ ਦਿਲ ਅਚਾਨਕ ਰੁਕ ਸਕਦਾ ਹੈ ਤੇ ਮੌਤ ਹੋ ਸਕਦੀ ਹੈ।
ਘੁਰਾੜਿਆਂ ਅਤੇ ਹਾਈ ਬਲੱਡ ਪ੍ਰੈਸ਼ਰ ’ਤੇ ਕਾਬੂ ਪਾਉਣ ਲਈ ਆਪਣੇ ਰਹਿਣ-ਸਹਿਣ ਤੇ ਖਾਣ-ਪੀਣ (ਲਾਈਫ ਸਟਾਈਲ) ਵਿਚ ਤਬਦੀਲੀ ਲਿਆਓ, ਜਿਵੇਂ:
*  ਮੋਟਾਪਾ ਹੈ ਤਾਂ ਭਾਰ ਘਟਾਓ
*  ਖਾਣਾ ਹਿਸਾਬ ਨਾਲ ਖਾਓ ਯਾਨੀ ਓਵਰ ਈਟਿੰਗ ਨਾ ਕਰੋ।
*  ਨਮਕ ਘੱਟ ਖਾਓ।
*  ਸ਼ਰਾਬ ਜਾਂ ਤਾਂ ਛੱਡ ਦਿਓ ਨਹੀਂ ਤਾਂ ਸਿਰਫ 30 ਮਿਲੀ ਲੀਟਰ ਪ੍ਰਤੀ ਦਿਨ…ਬਸ।
*  ਭੋਜਨ ਵਿਚ ਚਰਬੀ ਘਟਾ ਦਿਓ ਜਾਂ ਬੰਦ ਕਰ ਦਿਓ।
*  ਫ਼ਲ, ਹਰੀਆਂ ਸਬਜ਼ੀਆਂ, ਦੁੱਧ, ਚਿਕਨ, ਮੱਛੀ ਆਦਿ ਦਾ ਸੇਵਨ ਕਰੋ।
*  ਦਿਨ ਵਿਚ 50-60 ਮਿੰਟ ਤੇਜ਼ ਸੈਰ ਕਰੋ।
*  ਜੇ ਸਿਗਰਟ-ਬੀੜੀ ਪੀਂਦੇ ਹੋ ਤਾਂ ਬਿਲਕੁਲ ਛੱਡ ਦਿਓ।
*  ਫਜ਼ੂਲ ਦੇ ਝਗੜਿਆਂ ਝਮੇਲਿਆਂ ਤੋਂ ਬਚੋ।
* ਮਨ ਦੀ ਸ਼ਾਂਤੀ ਲਈ, ਜੇ ਗੁਰਦੁਆਰੇ-ਮੰਦਰ ਜਾ ਸਕਦੇ ਹੋ ਤਾਂ ਪਾਠ (ਸੁਖਮਨੀ ਸਾਹਿਬ) ਕਰੋ, ਉਸ ਦੇ ਅਰਥ ਸਮਝੋ ਤੇ ਜਿੰਨਾ ਹੋ ਸਕੇ ਆਪਣੇ ਜੀਵਨ ਵਿਚ ਉਸ ਦਾ ਅਮਲ ਕਰੋ। ਇਸ ਨਾਲ ਬਲੱਡ ਪ੍ਰੈਸ਼ਰ ਠੀਕ ਰਹੇਗਾ।


Comments Off on ਘੁਰਾੜੇ ਤੇ ਹਾਈ ਬਲੱਡ ਪ੍ਰੈਸ਼ਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.