ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਗਾਥਾ ਭਾਈ ਵੀਰ ਸਿੰਘ ਦੇ ਨਿਕਾਲੇ ਦੀ

Posted On August - 28 - 2010

ਵਿਦਿਅਕ ਯਾਦਾਂ

ਪੰਜਾਬੀ ਸਾਹਿਤ ਅਤੇ ਸਿੱਖ ਭਾਈਚਾਰੇ ਵਿਚ ਭਾਈ ਵੀਰ ਸਿੰਘ ਦਾ ਮਹੱਤਵਪੂਰਨ ਸਥਾਨ ਹੈ, ਭਾਈ ਵੀਰ ਸਿੰਘ ਨੇ ਜਿੱਥੇ ਪੰਜਾਬੀ ਸਾਹਿਤ ਨੂੰ ਆਧੁਨਿਕਤਾ ਦੀ ਪਹਿਚਾਣ ਕਰਵਾਈ ਉਥੇ ਸਿੱਖ ਅਧਿਐਨ ਨੂੰ ਵੀ ਪ੍ਰੰਪਰਗਤ ਖੋਜ ਵਿਧੀ ਤੋਂ ਆਧੁਨਿਕ ਖੋਜ ਵਿਧੀ ਵਲ ਤੋਰਿਆ । ਇਸ ਪ੍ਰਕਰਣ ਵਿਚ ਭਾਈ ਵੀਰ ਸਿੰਘ ਨੇ ਆਪ ਵੀ ਸਿਖ ਅਧਿਐਨ ਦੇ ਵਿਭਿੰਨ ਖੇਤਰਾਂ ਵਿਚ ਖੋਜ ਕਰਕੇ ਪ੍ਰਕਾਸ਼ਨਾਵਾਂ ਵੀ ਕੀਤੀਆਂ  ਅਤੇ ਦੂਜੇ ਵਿਦਵਾਨਾਂ ਨੂੰ ਵੀ ਉਤਸ਼ਾਹਿਤ ਕੀਤਾ। ਇਸ ਤਰ੍ਹਾਂ ਭਾਈ ਵੀਰ ਸਿੰਘ ਕੇਵਲ ਇਕ ਵਿਸ਼ੇਸ਼ ਵਿਅਕਤੀ ਹੀ ਨਹੀਂ ਸਗੋਂ ਆਪਣੇ ਆਪ ਵਿਚ ਇਕ ਸੰਸਥਾ ਦੇ ਰੂਪ ਵਿਚ ਵਿਚਰਦੇ ਸਨ। ਪਰ ਬਦਕਿਸਮਤੀ ਨਾਲ ਪੰਜਾਬੀ ਸਾਹਿਤ ਨਾਲ ਜੁੜਿਆ ਇਕ ਵਿਸ਼ੇਸ਼ ਵਰਗ ਹਰ ਸਮੇਂ ਹੀ ਭਾਈ ਵੀਰ ਸਿੰਘ ਦਾ ਅਕਸ ਖਰਾਬ ਕਰਨ ਵਲ ਹੀ ਰੁਚਿਤ ਰਹਿੰਦਾ ਸੀ। ਭਾਈ ਵੀਰ ਸਿੰਘ ਨੇ ਆਪਣੀ ਸਾਰੀ ਜਾਇਦਾਦ ਤੇ ਪ੍ਰਕਾਸ਼ਨਾਵਾਂ ਨੂੰ ਵੀ ਨਿੱਜੀ ਪ੍ਰਭਾਵ ਵਿਚੋਂ ਕੱਢ ਕੇ ਸਿੱਖ ਸੰਗਤ ਨੂੰ ਸਮਰਪਿਤ ਕਰ ਦਿੱਤੀ ਸੀ।
ਭਾਈ ਵੀਰ ਸਿੰਘ ਦੀ ਪ੍ਰਤਿਭਾ ਅਤੇ ਸਮਰੱਥਾ ਤੋਂ ਸਾਰੇ ਵਰਗ ਹੀ ਕਾਇਲ ਸਨ, ਪਰ ਇਕ ਵਰਗ ਨਿਰੰਤਰ ਤੌਰ ਕਿਸੇ ਨਾ ਕਿਸੇ ਢੰਗ ਨੁਕਸ ਕੱਢਣ ਵੱਲ ਰੁਚਿਤ ਰਹਿੰਦਾ ਸੀ।  ਇਹ ਵਰਗ ਖੁੱਲ੍ਹੇ ਆਮ ਭਾਈ ਵੀਰ ਸਿੰਘ ਨੂੰ ਬਦਨਾਮ ਕਰਨ ਦੇ ਆਹਰ ਵਿਚ ਰਹਿੰਦਾ ਸੀ। ਇਸੇ ਸੋਚ ਵਾਲੇ ਹੀ ਇਕ ਵਿਅਕਤੀ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਾਈਸ ਚਾਂਸਲਰ ਬਣ ਗਿਆ, ਨੇ ਬੜੇ ਲੁਕਵੇਂ ਢੰਗ ਨਾਲ ਭਾਈ ਵੀਰ ਸਿੰਘ ਦੇ ਪ੍ਰਭਾਵ ਨੂੰ ਪੇਤਲਾ ਕਰਨ ਸਾਜ਼ਿਸ਼ ਰਚੀ। ਇਹ ਵਾਈਸ ਚਾਂਸਲਰ ਡਾ. ਅਮਰੀਕ ਸਿੰਘ ਸੀ, ਜਿਸ ਨੇ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋ. ਪੂਰਨ ਸਿੰਘ ਨੂੰ  ਪ੍ਰਮੁੱਖ ਸਾਹਿਤਕਾਰ ਤੇ ਚਿੰਤਕ ਦੇ ਰੂਪ ਵਿਚ ਪੇਸ਼ ਕਰਨਾ ਆਰੰਭ ਕਰ ਦਿੱਤਾ। ਜਿੱਥੇ ਪ੍ਰੋ. ਪੂਰਨ ਸਿੰਘ ਨਾਲ ਸਬੰਧਤ ‘ਪੂਰਨ ਸਿੰਘ ਸਟੱਡੀਜ਼’ ਜਰਨਲ ਸ਼ੁਰੂ ਕੀਤਾ ਗਿਆ, ਉਥੇ ਪੰਜਾਬੀ ਵਿਕਾਸ ਕਾਨਫਰੰਸ ਨੂੰ ਪ੍ਰੋ. ਪੂਰਨ ਸਿੰਘ ਕਾਨਫਰੰਸ ਵਿਚ ਬਦਲ ਦਿੱਤਾ। ਪ੍ਰੋ. ਪੂਰਨ ਸਿੰਘ ਸਬੰਧੀ ਖੋਜ ਕਰਨ ਲਈ ਇਕ ਵਿਸ਼ੇਸ਼ ਖੋਜ ਸਹਇਕ ਦੀ ਪੋਸਟ ਦੀ ਰਚਨਾ ਕੀਤੀ ਅਤੇ ਬੀ.ਏ. ਤੇ ਐਮ.ਏ. ਦੇ ਸਿਲੇਬਸਾਂ ਵਿਚ ਜਿੱਥੇ ਪ੍ਰੋ. ਪੂਰਨ ਸਿੰਘ ਸ਼ਾਮਲ ਕੀਤਾ ਗਿਆ, ਉੱਥੇ ਭਾਈ ਵੀਰ ਸਿੰਘ ਨੰ ਹਟਾਇਆ ਜਾਣ ਲੱਗ ਪਿਆ ।
ਪਹਿਲੀ ਪੱਧਰ ’ਤੇ ਪ੍ਰੋ. ਪੂਰਨ ਸਿੰਘ ਪ੍ਰਤੀ ਸ਼ਰਧਾ ਨਿਰੋਲ ਸਾਹਿਤਕ ਪ੍ਰਤੀਤ ਹੁੰਦੀ ਸੀ, ਪਰ ਹੌਲੀ-ਹੌਲੀ ਇਹ ਭਾਈ ਵੀਰ ਸਿੰਘ ਦੇ ਬਦਲ ਦੇ ਰੂਪ ਵਿਚ ਹੀ ਤਬਦੀਲ ਹੋਣੀ ਸ਼ਰੂ ਹੋਈ । ਇਸ ਪ੍ਰਕ੍ਰਿਆ ਨੂੰ ਭਾਂਪਣ ਵਿਚ ਸਮਾਂ ਲੱਗ ਗਿਆ ਪਰ ਜਲਦੀ ਹੀ ਪੰਜਾਬੀ ਪਿਆਰਿਆਂ ਤੇ ਸਿੱਖ ਅਧਿਐਨ ਨਾਲ ਸਬੰਧਤ ਵਿਦਵਾਨਾਂ ਨੇ ਇਸ ਦਾ ਗੰਭੀਰ ਨੋਟਿਸ ਲਿਆ । ਭਾਈ ਵੀਰ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਕਾਦਮਿਕ ਖੇਤਰ, ਜਿਸ ਵਿਚ ਸਾਹਿਤ ਤੇ ਸਿੱਖ ਅਧਿਐਨ ਸ਼ਾਮਲ ਸੀ, ਵਿਚੋਂ ਬਾਹਰ ਕੱਢਣ ਨਾਲ ਗੰਭੀਰ ਚਰਚਾ ਜ਼ਰੂਰ ਆਰੰਭ ਹੋਈ,  ਪਰ ਉਨ੍ਹਾਂ ਦੁਬਾਰਾ ਪਹਿਲਾਂ ਵਾਲੀ ਸਥਿਤੀ ਵਿਚ ਪਹੁੰਚਾਉਣ ਵਿਚ ਲੰਬਾ ਸਮਾਂ  ਲੱਗ ਗਿਆ। ਅਸਲੀਅਤ ਤਾਂ ਇਹ ਹੈ ਕਿ  25 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਨੁਕਸਾਨ ਦੀ ਭਰਪਾਈ ਨਹੀਂ ਹੋ ਸਕੀ ।
ਇਸ ਸਾਰੇ ਘਟਨਾਕ੍ਰਮ ਤੋਂ ਪ੍ਰੋ. ਪੂਰਨ ਸਿੰਘ ਦੀ ਆਤਮਾ ਦੇ ਵਿਰਲਾਪ ਦਾ ਅਨੁਭਵ ਤਾਂ ਕੀਤਾ ਜਾ ਸਕਦਾ ਹੈ ਪਰ ਭਾਈ ਵੀਰ ਸਿੰਘ ਦੇ ਦੁਖੀ ਹਿਰਦੇ ਦੀ ਗੰਭੀਰਤਾ ਸਬੰਧੀ ਅਨੁਮਾਨ ਹੀ ਨਹੀਂ ਲਾਇਆ ਜਾ ਸਕਦਾ। ਉਹ ਵਿਅਕਤੀ ਜਿਸ ਨੇ ਬਤੌਰ ਵਾਈਸ ਚਾਂਸਲਰ ਭਾਈ ਵੀਰ ਸਿੰਘ ਦੇ ਅਕਸ ਨੂੰ ਧੁੰਦਲਾ ਕਰਨ ਦੀ ਸਾਜ਼ਿਸ਼ ਹੀ ਨਹੀਂ ਕੀਤੀ, ਸਗੋਂ ਭਾਈ ਵੀਰ ਸਿੰਘ ਪ੍ਰਤੀ ਨਾਕਾਰਤਮਕ ਸੋਚ ਦਾ ਪ੍ਰਗਟਾਵਾ ਵੀ ਕੀਤਾ, ਉਹੀ ਸ਼ਖਸ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਦਿੱਲੀ ਵਿਚ ਸਥਿਤ ਭਾਈ ਵੀਰ ਸਿੰਘ ਸਦਨ ਦਾ ਹੀ ਸੀਨੀਅਰ ਉਪ ਪ੍ਰਧਾਨ ਬਣ ਬੈਠਾ। ਇਹ ਉਹ ਸਦਨ ਹੈ ਜਿਸ ਲਈ ਭਾਈ ਵੀਰ ਸਿੰਘ ਨੇ ਆਪਣੀ ਸਾਰੀ ਜਾਇਦਾਦ ਹੀ ਸਮਰਪਿਤ  ਕਰ ਦਿੱਤੀ ਸੀ। ਪੰਜਾਬੀ ਯੂਨੀਵਰਸਿਟੀ ਵਿਚ ਤਾਂ ਸਫਲਤਾ ਪ੍ਰਾਪਤ ਨਹੀਂ ਹੋਈ, ਪਰ ਭਾਈ ਵੀਰ ਸਿੰਘ ਸਦਨ ਵਿਚੋਂ ਭਾਈ ਵੀਰ ਸਿੰਘ ਨੂੰ ਬੇਦਖਲ ਜ਼ਰੂਰ ਕਰ ਦਿੱਤਾ ਗਿਆ ਹੈ। ਇਹ ਸਦਨ ਭਾਈ ਵੀਰ ਸਿੰਘ ਤੋਂ ਬਿਨਾਂ  ਬਾਕੀ ਵਿਭਿੰਨ ਖੇਤਰਾਂ ਵਿਚ ਕਾਰਜਸ਼ੀਲ ਹੈ । ਇਸ ਤਰ੍ਹਾਂ ਡਾ: ਅਮਰੀਕ ਸਿੰਘ ਬਤੌਰ ਉਪ ਪ੍ਰਧਾਨ ਭਾਈ ਵੀਰ ਸਿੰਘ ਦੇ ਪ੍ਰਭਾਵ ਨੂੰ ਘਟਾੳਣ ਵਿਚ ਸਫ਼ਲ ਜ਼ਰੂਰ ਹੋਏ।  ਡਾ. ਮਨਮੋਹਨ ਸਿੰਘ ਇਸ ਸਦਨ ਦੇ ਪ੍ਰਧਾਨ ਹਨ, ਪਰ  ਪ੍ਰਧਾਨ ਮੰਤਰੀ ਹੋਣ ਕਾਰਨ ਉਹ ਸਦਨ ਵੱਲ ਬਹੁਤਾ ਧਿਆਨ ਨਹੀਂ ਦੇ ਸਕਦੇ। ਅੱਜ ਭਾਵੇਂ ਡਾ: ਅਮਰੀਕ ਸਿੰਘ ਇਸ ਦੁਨੀਆਂ ਨੂੰ ਛੱਡ ਚੁੱਕੇ ਹਨ, ਪਰ ਉਨ੍ਹਾਂ ਦਾ ਭਾਈ ਵੀਰ ਸਿੰਘ ਅਧਿਐਨ ਨੂੰ ਕੀਤਾ ਨੁਕਸਾਨ ਭੁਲਣਯੋਗ ਨਹੀਂ ।

*ਸਾਬਕਾ ਉਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।


Comments Off on ਗਾਥਾ ਭਾਈ ਵੀਰ ਸਿੰਘ ਦੇ ਨਿਕਾਲੇ ਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.