ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਗਰਦਨ ਦੇ ਦਰਦ ਦਾ ਐਕੂਪ੍ਰੈਸ਼ਰ ਰਾਹੀਂ ਇਲਾਜ

Posted On August - 24 - 2010

ਡਾ. ਗੁਰਜੰਟ ਸਿੰਘ ਮਹਿਰਾਜ

ਅੱਜ ਦੇ ਯੁੱਗ ਵਿਚ ਕਈ ਇਲਾਜ ਪ੍ਰਣਾਲੀਆਂ ਪ੍ਰਚੱਲਤ ਹਨ। ਜਿਵੇਂ ਐਲੋਪੈਥੀ, ਹੋਮਿਓਪੈਥੀ, ਇਲੈਕਟਰੋਪੈਥੀ ਤੇ ਆਯੁਰਵੈਦਿਕ ਆਦਿ। ਜ਼ਿਆਦਾ ਲੋਕ ਐਲੋਪੈਥੀ ’ਤੇ ਵਿਸ਼ਵਾਸ ਰੱਖਦੇ ਹਨ, ਜੋ ਆਮ ਪ੍ਰਚੱਲਤ ਹੈ। ਇਸ ਨੂੰ ਅੰਗਰੇਜ਼ੀ ਇਲਾਜ ਕਰਕੇ ਵੀ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਆਯੁਰਵੈਦਿਕ ਅਤੇ ਹੋਮਿਓਪੈਥੀ ਆਉਂਦੀ ਹੈ। ਇਨ੍ਹਾਂ ਸਭ ਪ੍ਰਣਾਲੀਆਂ ਵਿਚ ਦਵਾਈਆਂ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਸਭ ਨੂੰ ਛੱਡ ਕੇ ਅੱਜ-ਕੱਲ੍ਹ ਜੋ ਇਲਾਜ ਪ੍ਰਚੱਲਤ ਹੋ ਰਿਹਾ ਹੈ ਉਹ ਹੈ ਬਿਨਾਂ ਦਵਾਈਆਂ ਤੋਂ ਇਲਾਜ, ਭਾਵ ਨਾੜੀ ਨੱਪ ਕੇ ਜਾਂ ਐਕੂਪ੍ਰੈਸ਼ਰ ਇਲਾਜ ਜੋ ਸਿਰਫ ਨਾੜੀਆਂ ਨੱਪਣ ਨਾਲ ਹੀ ਕੀਤਾ ਜਾਂਦਾ ਹੈ। ਇਸ ਦੇ ਨਤੀਜੇ ਵੀ ਬਹੁਤ ਵਧੀਆ ਹੁੰਦੇ ਹਨ ਅਤੇ ਅਰਾਮ ਵੀ ਜਲਦੀ ਮਿਲਦਾ ਹੈ। ਇਸ ਪ੍ਰਣਾਲੀ ਰਾਹੀਂ ਸੁੱਕੇ ਦਰਦਾਂ ਦਾ ਇਲਾਜ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਸਰਵਾਈਕਲ ਸਪੌਂਡੇਲਾਈਸਿਸ ਵੀ ਸ਼ਾਮਲ ਹੈ। ਸਰਵਾਈਕਲ ਸਪੌਂਡੇਲਾਈਸਿਸ ਭਾਵ ਗਰਦਨ ਦੀ ਜਕੜਨ ਹੈ, ਜਿਸ ਨਾਲ ਗਰਦਨ ਮੋਢਿਆਂ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ। ਇਹ ਨਾਮੁਰਾਦ ਤੇ ਗੁੰਝਲਦਾਰ ਬਿਮਾਰੀ ਹੈ, ਜੋ ਮਾਹਰ ਡਾਕਟਰਾਂ ਦੀ ਸਮਝ ਤੋਂ ਵੀ ਬਾਹਰ ਹੋ ਜਾਂਦੀ ਹੈ। ਇਸ ਨਾਲ ਕਈ ਵਾਰੀ ਤਾਂ ਮਰੀਜ਼ ਚੱਕਰ ਖਾ ਕੇ ਬੇਹੋਸ਼ ਹੋ ਜਾਂਦਾ ਹੈ। ਉਸ ਸਮੇਂ ਮਰੀਜ਼ ਦਾ ਬਲੱਡ ਪ੍ਰੈਸ਼ਰ ਵੀ ਵਧ ਜਾਂਦਾ ਹੈ, ਜਦੋਂ ਕਿ ਉਸ ਤੋਂ ਪਹਿਲਾਂ ਮਰੀਜ਼ ਨੂੰ ਕੋਈ ਖਾਸ ਬਲੱਡ ਪ੍ਰੈਸ਼ਰ ਨਹੀਂ ਹੁੰਦਾ। ਇਸ ਨਾਲ ਕਈ ਮਾਹਰ ਡਾਕਟਰ ਵੀ ਚੱਕਰਾਂ ਵਿਚ ਪੈ ਜਾਂਦੇ ਹਨ। ਸਾਰੇ ਟੈਸਟ ਕਰਾਉਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਮਰੀਜ਼ ਨੂੰ ਸਰਵਾਈਕਲ ਸਪੌਂਡੇਲਾਈਸਿਸ ਹੈ। ਡਾਕਟਰ ਆਮ ਤੌਰ ’ਤੇ ਮਰੀਜ਼ ਨੂੰ ਕੁਝ ਦਵਾਈਆਂ ਦੇ ਕੇ ਕਾਲਰ ਲਾਉਣ ਲਈ ਕਹਿੰਦੇ ਹਨ ਜਾਂ ਫਿਰ ਕੁਝ ਚਿਰ ਲਈ ਖਿੱਚ ਲਾ ਦਿੰਦੇ ਹਨ।
ਸਰਵਾਈਕਲ ਸਪੌਂਡੇਲਾਈਸਿਸ ਦੀਆਂ ਕੁਝ ਹੇਠ ਲਿਖੀਆਂ ਨਿਸ਼ਾਨੀਆਂ ਹਨ:-
ਇਸ ਨਾਲ ਗਰਦਨ ਵਿਚ ਅਕੜੇਵਾਂ ਆ ਜਾਂਦਾ ਹੈ।
ਗਰਦਨ ਮੋੜਨ ਵਿਚ ਬਹੁਤ ਔਖਿਆਈ ਹੁੰਦੀ ਹੈ।
ਮੋਢਿਆਂ, ਬਾਹਾਂ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ।
ਬਾਹਾਂ, ਹੱਥ ਕਈ ਵਾਰ ਸੌਣ ਲੱਗ ਜਾਂਦੇ ਹਨ।
ਕਈ ਵਾਰ ਅੰਗੂਠਾ, ਉਂਗਲਾਂ ਸੁੰਨ ਹੋ ਜਾਂਦੇ ਹਨ।
ਹੱਥਾਂ ਵਿਚ ਪਕੜਨ ਦੀ ਸ਼ਕਤੀ ਘਟ ਜਾਂਦੀ ਹੈ।
ਮੋਢੇ ਦੀ ਜਕੜਨ ਅਤੇ ਮੋਰਾਂ ਵਿਚ ਦਰਦ ਹੋ ਜਾਂਦਾ ਹੈ।
ਸਿਰ ਭਾਰਾ ਅਤੇ ਚੱਕਰ ਆਉਣ ਲੱਗ ਜਾਂਦੇ ਹਨ।
ਉਪਰੋਕਤ ਕਾਰਨਾਂ ਵਿਚੋਂ ਕੋਈ ਇਕ ਵੀ   ਹੋਵੇ ਤਾਂ ਸਰਵਾਈਕਲ ਸਪੌਂਡੇਲਾਈਸਿਸ ਹੋਣ ਦੀ  ਸੰਭਾਵਨਾ ਹੈ।
ਰੀੜ੍ਹ ਦੀ ਹੱਡੀ ਪਿੱਠ ਤੋਂ ਲੈ ਕੇ ਗਰਦਨ ਤਕ ਜਾਂਦੀ ਹੈ। ਇਸ ਵਿਚ ਗਰਦਨ ਦੇ ਉਹ ਸੱਤ ਮਣਕੇ ਵੀ ਹਨ ਜੋ ਹਿਲਜੁਲ ਕਰਦੇ ਹਨ। ਇਹ ਮਣਕੇ ਇਧਰ-ਉਧਰ ਦੇਖਣ ਲਈ ਅਤੇ ਗਰਦਨ ਨੂੰ ਹੇਠਾਂ ਉਪਰ ਕਰਨ ਲਈ ਸਹਾਈ ਹੁੰਦੇ ਹਨ ਜਿਸ ਨੂੰ ਹੇਠਲੇ ਚਿਤਰ ਵਿਚ ਦਰਸਾਇਆ ਗਿਆ ਹੈ। ਇਨ੍ਹਾਂ ਮਣਕਿਆਂ ਦਾ ਗੈਪ ਵਧਣ ਨਾਲ ਜਾਂ ਕੋਈ ਮਣਕਾ ਪ੍ਰੈਸ ਹੋਣ ਨਾਲ ਗਰਦਨ ਦੀ ਜਕੜਨ (Cervical Spondylosis) ਹੋ ਜਾਂਦੀ ਹੈ ਜਿਸ ਨਾਲ ਗਰਦਨ ਦਰਦ, ਅਕੜੇਵਾਂ, ਮੋਢਿਆਂ ਬਾਹਾਂ ਵਿਚ ਦਰਦ ਆਦਿ ਸ਼ੁਰੂ ਹੋ ਜਾਂਦਾ ਹੈ। ਸਰਵਾਈਕਲ ਹੋਣ ਦੇ ਹੇਠ ਲਿਖੇ ਕਾਰਨ ਹਨ:
ਨੀਵੀਂ ਪਾ ਕੇ ਜਾਂ ਝੁਕ ਕੇ ਜ਼ਿਆਦਾ ਸਮਾਂ ਕੰਮ ਕਰਨਾ।
ਬਹੁਤਾ ਉੱਚਾ ਸਿਰਹਾਣਾ ਲੈ ਕੇ ਸੌਣਾ।
ਬੈੱਡ ਦੀ ਜਾਂ ਕੁਰਸੀ ਦੀ ਢੂਹ ’ਤੇ ਗਿੱਚੀ ਰੱਖ ਕੇ ਟੀ.ਵੀ. ਦੇਖਣਾ ਜਾਂ ਕੁਝ ਪੜ੍ਹਨਾ।
ਸਿਰ ਥੱਲ੍ਹੇ ਬਾਂਹ ਲੈ ਕੇ ਸੌਣਾ।
ਲੋੜ ਤੋਂ ਵੱਧ ਸਿਰ ’ਤੇ ਭਾਰ ਚੁੱਕਣਾ।
ਐਕਸੀਡੈਂਟ ਨਾਲ ਗਰਦਨ ’ਤੇ ਸੱਟ ਲੱਗਣਾ।
ਲੋੜੋਂ ਵੱਧ ਟੈਂਸ਼ਨ ਰੱਖਣਾ।
ਪਹਿਲੀ ਉਮਰ ਵਿਚ ਉਪਰੋਕਤ ਕਾਰਨਾਂ ਦਾ ਘੱਟ ਅਸਰ ਹੁੰਦਾ ਹੈ। ਚਾਲੀ-ਪੰਤਾਲੀ ਸਾਲ ਤੋਂ ਉਪਰ ਟੱਪ ਜਾਵੇ ਜਾਂ ਕਿਸੇ ਬਿਮਾਰੀ ਕਾਰਨ ਜ਼ਿਆਦਾ ਕਮਜ਼ੋਰੀ ਆ ਜਾਵੇ ਤਾਂ ਇਹ ਸਰਵਾਈਕਲ ਦੀ ਬਿਮਾਰੀ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ।
ਸਰਵਾਈਕਲ-ਸਪੌਂਡੇਲਾਈਸਿਸ ਦਾ ਇਲਾਜ: ਗਰਦਨ ਦੀ ਜਕੜਨ ਦਾ ਸਭ ਤੋਂ ਵਧੀਆ ਇਲਾਜ ਐਕੂਪ੍ਰੈਸ਼ਰ ਰਾਹੀਂ ਕੀਤਾ ਜਾਂਦਾ ਹੈ ਅਤੇ ਜੇ ਨਾਲ ਚੁੰਬਕੀ ਸ਼ਕਤੀ, ਚੁੰਬਕੀ ਕਾਲਰ ਆਦਿ ਵਰਤਿਆ ਜਾਵੇ ਤਾਂ ਸੋਨੇ ’ਤੇ ਸੁਹਾਗਾ ਹੈ। ਐਕੂਪ੍ਰੈਸ਼ਰ ਦੇ ਕਿਸੇ ਮਾਹਰ ਕੋਲੋਂ ਹੱਥਾਂ, ਪੈਰਾਂ, ਮੋਢਿਆਂ ਅਤੇ ਗਰਦਨ ਦੇ ਸਹੀ ਪੁਆਇੰਟ ਦਬਾਏ ਜਾਣ ਤਾਂ ਇਹ ਨਾਮੁਰਾਦ ਬਿਮਾਰੀ ਦਿਨਾਂ ਵਿਚ ਹੀ ਠੀਕ ਹੋ ਜਾਂਦੀ ਹੈ ਜਿਸ ਤਰ੍ਹਾਂ ਹੇਠਲੇ ਚਿੱਤਰਾਂ ਵਿਚ ਦਿਖਾਇਆ ਗਿਆ ਹੈ।
ਉਪਰੋਕਤ ਚਿੱਤਰਾਂ ਵਿਚ ਹੱਥਾਂ, ਪੈਰਾਂ ਦੀਆਂ ਉਂਗਲੀਆਂ ਅਤੇ ਅੰਗੂਠੇ ਤੇ ਮੋਢਿਆਂ ਅਤੇ ਗਰਦਨ ’ਤੇ ਸਰਵਾਈਕਲ ਸਪੌਂਡੇਲਾਈਸਿਸ ਦੇ ਪੁਆਇੰਟ ਦਿਖਾਏ ਗਏ ਹਨ ਜਿਨ੍ਹਾਂ ਨੂੰ ਦਬਾਉਣ ਨਾਲ ਇਹ ਬਿਮਾਰੀ ਠੀਕ ਹੋ ਜਾਂਦੀ ਹੈ।


Comments Off on ਗਰਦਨ ਦੇ ਦਰਦ ਦਾ ਐਕੂਪ੍ਰੈਸ਼ਰ ਰਾਹੀਂ ਇਲਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.