ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਨਾਜਾਇਜ਼ ਸ਼ਰਾਬ ਫੈਕਟਰੀ: ਜਲਾਲਪੁਰ ਦੀ ਕੋਠੀ ਦਾ ਘਿਰਾਓ 2 ਨੂੰ: ਚੀਮਾ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    ਕਿਸਾਨਾਂ ਦੀ ਮੁਫ਼ਤ ਬਿਜਲੀ ਬੰਦ ਕੀਤੀ ਤਾਂ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ: ਅਕਾਲੀ ਦਲ !    ਮਾਪਿਆਂ ਵੱਲੋਂ ਮੋਬਾਈਲ ਖੋਹਣ ਤੋਂ ਨਾਰਾਜ਼ 13 ਸਾਲ ਦੇ ਪੁੱਤ ਨੇ ਫਾਹਾ ਲਿਆ !    ਸੰਜੇ ਕੁੰਡੂ ਹਿਮਾਚਲ ਦੇ ਨਵੇਂ ਡੀਜੀਪੀ !    ਕਰਜ਼ਾ ਮੁਆਫ਼ੀ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪ੍ਰਦਰਸ਼ਨ !    

ਖੀਰਾ

Posted On August - 24 - 2010

ਡਾ. ਸੁਰੇਸ਼ ਚੌਹਾਨ

ਭਾਰਤ ਵਿਚ ਹਰ ਥਾਂ ’ਤੇ ਇਸ ਦੀ ਖੇਤੀ ਕੀਤੀ ਜਾਂਦੀ ਹੈ। ਖ਼ਾਸਕਰ ਰੇਤਲੀ ਧਰਤੀ ’ਤੇ ਇਸਦੀ ਚੰਗੀ ਫਸਲ ਹੁੰਦੀ ਹੈ। ਇਹ ਜ਼ਮੀਨ ’ਤੇ ਵਿਛੀ ਵੇਲ ਨੂੰ ਲਗਦਾ ਹੈ। ਇਸ ਲਈ ਜ਼ਿਆਦਾਤਰ ਇਸ ਦੀ ਵੇਲ ਵਾੜ ’ਤੇ ਚੜ੍ਹ ਜਾਂਦੀ ਹੈ ਤਾਂ ਜੋ ਇਸਦਾ ਫਲ ਜ਼ਮੀਨ ’ਤੇ ਰਹਿਣ ਨਾਲ ਖ਼ਰਾਬ ਨਾ ਹੋਵੇ।  ਖੀਰੇ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਵਿਚ ਪੋਟਾਸ਼ੀਅਮ, ਕੈਲਸ਼ੀਅਮ, ਫਾਸਫੋਰਸ, ਸਲਫਰ, ਆਇਰਨ ਅਤੇ ਹੋਰ ਉਪਯੋਗੀ ਤੱਤ ਵੀ ਪਾਏ ਜਾਂਦੇ ਹਨ।
ਖੀਰਾ ਗਰਮੀਆਂ ਵਿਚ ਖਾਣ ਵਾਲਾ, ਆਸਾਨੀ ਨਾਲ ਹਜ਼ਮ ਹੋਣ ਵਾਲਾ ਅਤੇ ਠੰਢਾ ਹੁੰਦਾ ਹੈ। ਇਹ ਕਬਜ਼ ਦੂਰ ਕਰਦਾ ਹੈ। ਖੀਰੇ ਵਿਚ ਪਾਣੀ ਦੀ ਮਾਤਰਾ ਵਧੇਰੇ ਹੋਣ ਕਰਕੇ ਇਹ ਪਿਆਸ ਬੁਝਾਉਣ ਵਿਚ ਵੀ ਮਦਦ ਕਰਦਾ ਹੈ। ਛਾਤੀ ਦੀ ਜਲਣ, ਗੈਸ ਅਤੇ ਐਸੀਡੀਟੀ ਵਿਚ ਲਗਾਤਾਰ ਖੀਰਾ ਖਾਣ ਨਾਲ ਲਾਭ ਹੁੰਦਾ ਹੈ।
ਆਯੁਰਵੇਦ ਦੀ ਦ੍ਰਿਸ਼ਟੀ ਤੋਂ ਖੀਰਾ ਹਲਕਾ, ਰੁੱਖਾ, ਮਿੱਠਾ ਅਤੇ ਠੰਢਾ ਹੁੰਦਾ ਹੈ, ਇਸ ਲਈ ਇਹ ਮਨ ਨੂੰ ਸ਼ਾਂਤੀ ਪੁਚਾਉਣ ਵਾਲਾ ਹੁੰਦਾ ਹੈ।
ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਇਸਦੀ ਵਰਤੋਂ ਸਵੇਰ ਸਮੇਂ ਕਰਨੀ ਲਾਭਦਾਇਕ ਹੁੰਦੀ ਹੈ ਅਤੇ ਅਜਿਹਾ ਕਰਨ ਨਾਲ ਦਿਨ ਭਰ ਤਾਜ਼ਗੀ ਅਤੇ ਸਰੀਰ ਵਿਚ ਹਲਕਾਪਣ ਵੀ ਰਹਿੰਦਾ ਹੈ।
ਖੀਰੇ ਵਿਚ ਰੇਸ਼ੇ ਦੀ ਮਾਤਰਾ ਹੋਣ ਕਾਰਨ ਅੰਤੜੀਆਂ ਦੀ ਗਤੀ ਵਧਾਉਂਦਾ ਹੈ, ਇਸ ਲਈ ਢਿੱਡ ਦੇ ਰੋਗਾਂ ਅਤੇ ਜਿਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਹੋਵੇ, ਉਨ੍ਹਾਂ ਨੂੰ ਘੱਟੋ-ਘੱਟ ਦੋ ਖੀਰੇ ਰੋਜ਼ ਖਾਣੇ ਚਾਹੀਦੇ ਹਨ।  ਖੀਰੇ ਦਾ ਸਲਾਦ ਬਣਾ ਕੇ ਉਸ ਉਤੇ ਲੂਣ, ਕਾਲੀ ਮਿਰਚ ਅਤੇ ਨਿੰਬੂ ਪਾ ਕੇ ਭੋਜਨ ਨਾਲ ਖਾਣਾ ਚਾਹੀਦਾ ਹੈ, ਜਿਸ ਨਾਲ ਖਾਣਾ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ।
ਖੀਰਾ ਆਮ ਤੌਰ ’ਤੇ ਦਹੀਂ ਵਿਚ ਪਾ ਕੇ ਰਾਇਤਾ ਬਣਾ ਕੇ ਅਤੇ ਇਸ ਵਿਚ ਪੁਦੀਨਾ, ਲੌਂਗ, ਜੀਰਾ, ਕਾਲੀ ਮਿਰਚ ਅਤੇ ਕਾਲਾ ਲੂਣ ਪਾ ਕੇ ਖਾਣ ਨਾਲ ਪੇਟ ਵਿਚ ਗੈਸ ਨਹੀਂ ਬਣਦੀ।  ਖੀਰੇ ਦੇ ਪਤਲੇ ਗੋਲ ਟੁਕੜੇ ਕੱਟ ਕੇ ਅੱਖਾਂ ’ਤੇ ਰੱਖਣ ਨਾਲ ਠੰਢ ਮਿਲਦੀ ਹੈ ਅਤੇ ਅਜਿਹਾ ਕਰਨ ਨਾਲ ਅੱਖਾਂ ਦੇ ਹੇਠਾਂ ਕਾਲੇਪਨ ਤੋਂ ਵੀ ਛੁਟਕਾਰਾ ਮਿਲਦਾ ਹੈ।
ਮੂੰਹ ’ਤੇ ਕਿੱਲ ਮੁਹਾਸੇ, ਛਾਈਆਂ ਹੋਣ ’ਤੇ ਰਾਤ ਨੂੰ ਸੌਣ ਤੋਂ ਪਹਿਲਾਂ ਖੀਰੇ ਦਾ ਰਸ ਲਾਉਣ ਨਾਲ ਲਾਭ ਮਿਲਦਾ ਹੈ। ਖੀਰੇ ਦੇ ਰਸ ਵਿਚ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ ’ਤੇ ਲਾਉਣ ਨਾਲ ਮੁਹਾਸੇ, ਛਾਈਆਂ ਆਦਿ ਦੂਰ ਹੋ ਜਾਂਦੇ ਹਨ ਅਤੇ ਚਮੜੀ ਮੁਲਾਇਮ ਤੇ ਰੰਗ ਨਿੱਖਰ ਜਾਂਦਾ ਹੈ।
ਜਿਨ੍ਹਾਂ ਦੀ ਚਮੜੀ ਵਧੇਰੇ ਕਰਕੇ ਤੇਲ-ਨੁਮਾ ਹੁੰਦੀ ਹੈ, ਉਨ੍ਹਾਂ ਨੂੰ ਖੀਰੇ ਦੇ ਰਸ ਵਿਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਮਿਲਾ ਕੇ ਸਰੀਰ ’ਤੇ ਮਲਣੀ ਚਾਹੀਦੀ ਹੈ, ਜਿਸ ਨਾਲ ਵਧੇਰੇ ਤੇਲ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਮੜੀ ਸਾਫ਼ ਤੇ ਸੋਹਣੀ ਹੋ ਜਾਂਦੀ ਹੈ।
ਖੀਰੇ ਦੇ ਰਸ ਵਿਚ ਨਿੰਬੂ ਅਤੇ ਮਲਾਈ ਘੋਲ ਕੇ ਚਿਹਰੇ ’ਤੇ ਲਾਉਣ ਨਾਲ ਚਿਹਰੇ ਦਾ ਰੰਗ ਨਿਖਰ ਜਾਂਦਾ ਹੈ।  ਜਿਸਦੇ ਗੁਰਦੇ ਵਿਚ ਪੱਥਰੀ ਹੋਵੇ, ਉਸ ਨੂੰ 250 ਗਰਾਮ ਖੀਰੇ ਦਾ ਰਸ ਦਿਨ ਵਿਚ ਦੋ ਵਾਰ ਰੋਜ਼ ਪੀਣਾ ਚਾਹੀਦਾ ਹੈ। ਇਸ ਨਾਲ ਪੇਸ਼ਾਬ ਕਰਨ ਸਮੇਂ ਹੁੰਦੀ ਜਲਣ ਤੋਂ ਵੀ ਛੁਟਕਾਰਾ ਮਿਲਦਾ ਹੈ।  ਜੇਕਰ ਕਿਸੇ ਨੂੰ ਨੀਂਦ ਨਾ ਆਉਂਦੀ ਹੋਵੇ ਜਾਂ ਸਿਰ ਦਰਦ ਹੁੰਦਾ ਹੋਵੇ ਤਾਂ ਖੀਰੇ ਦੇ ਬੀਜਾਂ ਦਾ ਤੇਲ ਲਾਉਣ ਨਾਲ ਲਾਭ ਮਿਲਦਾ ਹੈ। ਜਿਸ ਵਿਅਕਤੀ ਜਾਂ ਬੱਚੇ ਨੂੰ ਨਕਸੀਰ ਫੁੱਟਦੀ ਹੋਵੇ, ਉਸਨੂੰ ਵੀ ਖੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰੀਰ ਵਿਚ ਕਮਜ਼ੋਰੀ ਹੋਣ ’ਤੇ ਖੀਰੇ ਦੇ ਬੀਜ ਦੁੱਧ ਵਿਚ ਕੱਟ ਕੇ ਪੀਸਣ ਨਾਲ ਸਰੀਰ ਰਿਸ਼ਟ-ਪੁਸ਼ਟ ਹੋ ਜਾਂਦਾ ਹੈ।


Comments Off on ਖੀਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.