ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸਿਰਕੀ ਬਾਜ਼ਾਰ, ਬਠਿੰਡਾ ਦਾ ਮਾਣ

Posted On August - 19 - 2010

ਦਵਿੰਦਰ ਕੌਰ ਨੇ ਆਪਣੇ ਸਕੂਲ ’ਚ ਗਿਆਰਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਹੁਣ +2 ਵਿੱਚ ਉਹ ਹੋਰ ਮਿਹਨਤ ਕਰ ਰਹੀ ਹੈ। ਇਸ ਸਫਲਤਾ ਲਈ ਦਵਿੰਦਰ ਕੌਰ ਆਪਣੇ ਅਧਿਆਪਕਾਂ ਤੇ ਮਾਪਿਆਂ ਦਾ ਪੂਰਾ ਯੋਗਦਾਨ ਮੰਨਦੀ ਹੈ। ਉਹ ਬੀ. ਸੀ.ਏ. ਕਰਨਾ ਚਾਹੁੰਦੀ ਹੈ।
ਜਸਦੀਪ ਸਿੰਘ ਨੇ +1 ਜਮਾਤ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਖੇਡਾਂ ਵਿੱਚ ਭਾਗ ਲੈਣਾ ਉਸ ਦਾ ਸ਼ੌਕ ਹੈ। ਉਹ +2 ਵਿੱਚੋਂ ਵੱਧ ਅੰਕ ਪ੍ਰਾਪਤ ਕਰਨ ਲਈ ਹੁਣ ਤੋਂ ਹੀ ਮਿਹਨਤ ਕਰ ਰਹੀ ਹੈ।
ਰਮਨਦੀਪ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਸ ਸਮੇਂ +1 ਦੀ ਵਿਦਿਆਰਥਣ ਹੈ। ਉਸ ਨੇ ਦਸਵੀਂ ਜਮਾਤ ਵਿੱਚ ਕਦੇ ਟਿਊਸ਼ਨ ਨਹੀਂ ਕੀਤੀ। ਉਸ ਨੂੰ ਹਿਸਾਬ ਤੇ ਵਿਗਿਆਨ ਵਿਸ਼ੇ ਬਹੁਤ ਪਸੰਦ ਹਨ। ਅਧਿਆਪਕਾ ਵਿਕਰਮਜੀਤ ਕੌਰ ਉਸ ਲਈ ਪ੍ਰੇਰਨਾ- ਸਰੋਤ ਹੈ।
ਨਰਿੰਦਰਪਾਲ ਸਿੰਘ +1 ਦਾ ਵਿਦਿਆਰਥੀ ਹੈ। ਇਸ ਨੇ ਦਸਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਹ ਇਸ ਪ੍ਰਾਪਤੀ ਦਾ ਮਾਣ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੰਦਾ ਹੈ।
ਦਸਵੀਂ ਕਲਾਸ ਵਿੱਚ ਪੜ੍ਹ ਰਹੇ ਸਰਬਜੀਤ ਸਿੰਘ ਨੇ ਨੌਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ।
ਗੁਰਜਿੰਦਰ ਕੌਰ ਇਸ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹ ਰਹੀ ਹੈ। ਉਸ ਨੇ ਨੌਵੀਂ ਜਮਾਤ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਬਲਜਿੰਦਰ ਕੌਰ ਖਾਲਸਾ ਸਕੂਲ ਦੀ +1ਕਲਾਸ ਦੀ ਵਿਦਿਆਰਥਣ ਹੈ। ਉਹ ਬਹੁਤ ਵਧੀਆ ਨੈੱਟਬਾਲ ਖਿਡਾਰਨ ਹੈ। ਉਹ ਚਾਰ ਵਾਰੀ ਬਹੁਤ ਨੈਸ਼ਨਲ ਪੱਧਰ ’ਤੇ ਖੇਡ ਚੁੱਕੀ ਹੈ।ਨਿਰਭੈ ਸਿੰਘ ਤੇ ਰਾਜਿੰਦਰ ਸਿੰਘ ਪ੍ਰੇਰਨਾ ਸਰੋਤ ਹਨ।

ਮਾਲਵਿੰਦਰ ਸਿੰਘ ਤਿਊਣਾਂ ਪੁਜਾਰੀਆਂ
(ਪੱਤਰ ਪ੍ਰੇਰਕ, ਬਠਿੰਡਾ)


Comments Off on ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸਿਰਕੀ ਬਾਜ਼ਾਰ, ਬਠਿੰਡਾ ਦਾ ਮਾਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.