ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਇਕ ਗੀਤ ਨਾਲ ਹਿੱਟ ਹੋਇਆ ਗਾਇਕ

Posted On August - 28 - 2010

ਜ਼ਿਲ੍ਹਾ ਮੁਹਾਲੀ ਦੇ ਪਿੰਡ ਤਿਉੜ ਦੇ ਨੌਜਵਾਨਾਂ ਨੇ ਜਿੱਥੇ ਫੌਜ ਵਿੱਚ ਭਰਤੀ ਹੋ ਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਖੇਡਾਂ ਤੇ ਸੰਗੀਤ ਦੇ ਖੇਤਰ ਵਿੱਚ ਵੀ ਨਾਮਣਾ ਖੱਟਿਆ ਹੈ। ਇਸ ਪਿੰਡ ਦਾ ਜੰਮਪਲ ਹੈ ਗਾਇਕ ਪੰਮੀ ਬਾਦਸ਼ਾਹ। ਪਿਤਾ ਹੈੱਡ ਮਾਸਟਰ ਰੱਬੀ ਸਿੰਘ ਤੇ ਮਾਤਾ ਮਾਇਆ ਦੇਵੀ ਦੇ ਵਿਹੜੇ ਦਾ ਚਿਰਾਗ ਪੰਮੀ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਗਾਇਕ ਸੁਰਿੰਦਰ ਛਿੰਦਾ, ਦੁਰਗਾ ਰੰਗੀਲਾ ਤੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਪਿਆ। ਸਕੂਲ ਦੀ ਪੜ੍ਹਾਈ ਦੌਰਾਨ ਬਾਲ ਸਭਾ ਤੋਂ ਲੈ ਕੇ ਸਕੂਲ ਦੇ ਸਾਲਾਨਾ ਪ੍ਰੋਗਰਾਮਾਂ ਵਿੱਚ ਸਭ ਤੋਂ ਪਹਿਲਾ ਪੰਮੀ ਨੂੰ ਗਾਉਣ ਦਾ ਮੌਕਾ ਦਿੱਤਾ ਜਾਂਦਾ। ਸਕੂਲ ਅਧਿਆਪਕਾਂ ਅਤੇ ਮਾਸਟਰ ਸੋਹਨ ਲਾਲ ਖਰੜ ਵਾਲਿਆਂ ਦੀ ਹੱਲਾਸ਼ੇਰੀ ਤੇ ਪ੍ਰੇਰਨਾ ਸਦਕਾ ਅਤੇ ਮਾਪਿਆਂ ਦੇ ਸਹਿਯੋਗ ਨਾਲ ਹੀ ਉਸ ਨੇ ਗਾਇਕੀ ਦੇ ਖੇਤਰ ਵਿੱਚ ਪੈਰ ਧਰਿਆ।
ਸੰਘਰਸ਼ ਦੇ ਕੰਡਿਆਲੇ ਰਾਹਾਂ ਤੇ ਤੁਰਦਾ ਹੋਇਆ ਸਫਲਤਾ ਦੇ ਮਾਰਗ ਤੇ ਚੱਲਦਿਆਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸੁਗੰਧੀ ਫੁੱਲ ਵਾਂਗ ਖਿੜਿਆ। 2000 ਵਿੱਚ ਪੰਮੀ ਬਾਦਸ਼ਾਹ ਨੇ ਆਪਣੀ ਪਹਿਲੀ ਕੈਸੇਟ ‘ਚੰਡੀਗੜ੍ਹ ਪੈਣ ਤਰੀਕਾਂ’ ਟਾਈਟਲ ਨਾਲ ਸਰੋਤਿਆਂ ਦੇ ਸਨਮੁੱਖ ਕੀਤੀ। ਇੰਦਰ ਲੋਕ ਸਟੂਡੀਓ ਵਿਖੇ ਉੱਘੇ ਸੰਗੀਤਕਾਰ ਲਾਲ ਕਮਲ ਦੇ ਸੰਗੀਤ ਵਿੱਚ ਕੈਸੇਟ ਦੀ ਤਿਆਰੀ ਹੋਈ, ਜਿਸ ਵਿੱਚ ਅਲਗੋਜੇ ਤਾਰਾ ਚੰਦ ਨੇ ਅਤੇ ਤੂੰਬੀ ਦਾ ਸਾਥ ਉੱਘੇ ਗੀਤਕਾਰ ਜੈਲੀ ਮਨਜੀਤਪੁਰੀ ਨੇ ਦਿੱਤਾ। ਪਹਿਲੀ ਹਿੱਟ ਕੈਸੇਟ ਦੀਆਂ ਸੱਥਾਂ ਵਿੱਚ ਗੱਲਾਂ ਹੋਣ ਲੱਗੀਆਂ। ਗੀਤ ‘ਚੰਡੀਗੜ੍ਹ ਪੈਣ ਤਰੀਕਾਂ ਨੀ’ ਨਾਲ ਹਿੱਟ ਹੋਏ ਗਾਇਕ ਪੰਮੀ ਦੀ ਫਿਰ ਦੂਜੀ ਧਾਰਮਿਕ ਕੈਸੇਟ ‘ਸਿੰਘਾਂ ਦੀ ਗੱਡੀ’ ਮਾਰਕੀਟ ਵਿੱਚ ਆਈ।
ਗਾਇਕੀ ਦੇ ਇਸ ਸਫਰ ਦੌਰਾਨ ਪੰਮੀ ਕਈ ਵਾਰ ਡਿੱਗਿਆ ਪਰ ਮਾਸਟਰ ਜੋਸ਼ੀ ਦੇ ਸਕੂਲ ਸਮੇਂ ਦੌਰਾਨ ਬੁੱਕਲ ਵਿੱਚ ਲੈ ਕੇ ਕਹੇ ਇਹ ਸ਼ਬਦ ‘ਸ਼ਾਬਾਸ਼ ਪੁੱਤਰਾ… ਸ਼ਾਬਾਸ਼, ਇਕ ਦਿਨ ਤੂੰ ਜ਼ਰੂਰ ਆਪਣੇ ਪਿੰਡ ਦਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇਗਾ’ ਪੰਮੀ ਬਾਦਸ਼ਾਹ ਨੂੰ ਹਮੇਸ਼ਾ ਉੱਠ ਖੜ੍ਹਾ ਹੋ ਕੇ ਅੱਗੇ ਤੁਰਨ ਦੀ ਤਾਕਤ ਬਖਸ਼ਦੇ ਹਨ। ਉਸ ਦੀਆਂ ਦੋ ਹੋਰ ਕੈਸੇਟ ਵੀ ਆਈਆਂ ਹਨ।

-ਕਾਲਾ ਸਿੰਘ ਸੈਣੀ


Comments Off on ਇਕ ਗੀਤ ਨਾਲ ਹਿੱਟ ਹੋਇਆ ਗਾਇਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.