ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਅੰਕੜਿਆਂ ਦੀ ‘ਖੇਡ’ ਜ਼ਰੂਰੀ

Posted On August - 21 - 2010

ਸੁਰਿੰਦਰਪਾਲ ਸਿੰਘ

ਸਿੱਖਿਆ ਸਮੇਂ ਦੌਰਾਨ ਹਰੇਕ ਬੱਚੇ ਨੂੰ ਨਰਸਰੀ ਤੋਂ ਦਸਵੀਂ ਤਕ ਹਿਸਾਬ (ਮੈਥ) ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਨ ਲਈ ਦਿੱਤਾ ਜਾਂਦਾ ਹੈ। ਭਾਵੇਂ ਹੋਰ ਵਿਸ਼ੇ ਜਿਵੇਂ ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਵੀ ਨਰਸਰੀ ਤੋਂ ਉਚੇਰੀ ਸਿੱਖਿਆ ਤਕ ਚਲਦੇ ਹਨ ਪਰ ਹਿਸਾਬ ਵਿਸ਼ੇ ਦੀ ਆਪਣੀ ਖਾਸ ਮਹੱਤਤਾ ਹੈ। ਹਿਸਾਬ ਵਿਸ਼ੇ ਲਈ ਸਹੀ ਬੁਨਿਆਦ ਪ੍ਰਾਇਮਰੀ ਪੱਧਰ ’ਤੇ ਰੱਖੀ ਜਾਂਦੀ ਹੈ ਤੇ ਬੱਚਿਆਂ ਦੇ ਮਨ ’ਚੋਂ ਮੈਥ ਪ੍ਰਤੀ ਡਰ ਵੀ ਪ੍ਰਾਇਮਰੀ ਪੱਧਰ ਤੋਂ ਹੀ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਭਾਸ਼ਾਵਾਂ ਦੇ ਨਾਲ-ਨਾਲ ਮੈਥ ’ਤੇ ਵੀ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਵਿਚ ਪੜ੍ਹੋ-ਪੰਜਾਬ ਮੁਹਿੰਮ ਤਹਿਤ ਬੱਚਿਆਂ ਨੂੰ ਪ੍ਰਾਇਮਰੀ ਪੱਧਰ ’ਤੇ ਮੈਥ ਪ੍ਰਤੀ ਜੋੜਨ ਦਾ ਉਪਰਾਲਾ ਚੱਲ ਰਿਹਾ ਹੈ ਤੇ ਕਾਫੀ ਸਫਲ ਵੀ ਹੋਇਆ ਹੈ।
ਸਕੂਲੀ ਪੜ੍ਹਾਈ ਵਿਚ ਮੈਥ ਵਿਸ਼ੇ ਦੀ ਮਹੱਤਤਾ ’ਤੇ ਵਿਚਾਰ ਕੀਤੀ ਜਾਵੇ ਤਾਂ ਨਰਸਰੀ ਦੀਆਂ ਲਾਈਨਾਂ ਮਾਰਨ ਦੀ ਟ੍ਰੇਨਿੰਗ ਵਿਚ ਵੀ ਬੱਚਾ ਪਹਿਲਾ ਅੱਖਰ ‘ਇਕ’ ਹੀ ਸਿੱਖਦਾ ਹੈ। ਬਚਪਨ ਤੋਂ ਹੀ ਵਸਤੂਆਂ ਦੀ ਖਰੀਦੋ-ਫਰੋਖਤ ਵਿਚ ਪੈਸਿਆਂ ਦਾ ਲੈਣ-ਦੇਣ, ਘੜੀ ਵਿਚ ਟਾਈਮ ਦੇਖਣਾ ਆਦਿ ਵਿਚ ਮੈਥ ਦੀ ਜਾਣਕਾਰੀ ਬੱਚਿਆਂ ਨੂੰ ਅਣਜਾਣੇ ਵਿਚ ਹੀ ਵਰਤੋਂ ਕਰਨੀ ਸਿਖਾਉਂਦਾ ਹੈ। ਹਰੇਕ ਵਿਅਕਤੀ ਸਵੇਰੇ ਜਾਗਣ ਤੋਂ ਲੈ ਕੇ ਰਾਤ ਸੌਣ ਤਕ ਆਪਣੀ ਦਿਨ-ਚਰਿਆ ਦੇ ਸਾਰੇ ਕੰਮ, ਵਪਾਰ ਆਦਿ ਮੈਥ ਦੇ ਸਹਾਰੇ ਹੀ ਪੁਰ ਚੜ੍ਹਾਉਂਦਾ ਹੈ। ਇਸ ਤਰ੍ਹਾਂ ਮੈਥ ਵਿਸ਼ਾ ਜ਼ਿੰਦਗੀ ਦੇ ਹਰ ਪਲ ਵਿਚ ਵਰਤੋਂ ਵਿਚ ਆਉਂਦਾ ਹੈ। ਸਿੱਖਿਆ ਦਾ ਕੋਈ ਖੇਤਰ ਭਾਵੇਂ ਜੋਤਿਸ਼, ਕੰਪਿਊਟਰ, ਖੇਡਾਂ, ਖੇਤੀਬਾੜੀ, ਫਿਜ਼ਿਕਸ, ਕੈਮਿਸਟਰੀ, ਬਾਇਓ, ਇੰਜੀਨੀਅਰ, ਮੈਡੀਕਲ ਸਾਇੰਸ, ਕਲਾ, ਡਰਾਇੰਗ, ਮਿਸਤਰੀ ਦਾ ਕੰਮ ਜਾਂ ਕੋਈ ਵੀ ਵਪਾਰਕ ਕੰਮ ਆਦਿ ਹੋਵੇ, ਮੈਥ ਦੀ ਵਰਤੋਂ ’ਤੇ ਨਿਰਭਰ ਹੈ। ਭਾਵੇਂ ਮੈਥ ਵਿਸ਼ੇ ਪ੍ਰਤੀ ਸਕੂਲ ਵਿਦਿਆਰਥੀ ਜ਼ਿਆਦਾ ਚਿੰਤਤ ਤਾਂ ਹੁੰਦੇ ਹਨ ਪ੍ਰੰਤੂ ਫਿਰ ਵੀ ਮੈਥ ਵਿਸ਼ੇ ਪੜ੍ਹਨ ਦੇ ਨਾਂ ’ਤੇ ਬੱਚਿਆਂ ਦੇ ਪਸੀਨੇ ਛੁੱਟਣ ਲਗ ਜਾਂਦੇ ਹਨ। ਮੈਥ ਵਿਸ਼ੇ ਦੀ ਜ਼ਰੂਰਤ ਦੀ ਮੁਢਲੀ ਸਮਝ ਹੁੰਦੇ ਹੋਏ ਵੀ ਬੱਚੇ ਮੈਥ ਤੋਂ ਦੂਰ ਭੱਜਦੇ ਹਨ। ਔਖੇ-ਸੌਖੇ ਬੱਚੇ ਦਸਵੀਂ ਤਕ ਦੀ ਪੜ੍ਹਾਈ ਪੂਰੀ ਕਰਦੇ ਹਨ ਅਤੇ ਕੁਝ ਪ੍ਰਤੀਸ਼ਤ ਨੂੰ ਛੱਡ ਕੇ ਬਾਕੀ ਮੈਥ ਨੂੰ ਉਚੇਰੀ ਪੜ੍ਹਾਈ ਪੜ੍ਹਨ ਤੋਂ ਪਹਿਲਾਂ ਹੀ ਛੱਡ ਜਾਂਦੇ ਹਨ। ਇਨ੍ਹਾਂ ਦਸਵੀਂ ਪਾਸ ਬੱਚਿਆਂ ਵਿਚੋਂ ਵੀ ਅੱਧ ਤੋਂ ਜ਼ਿਆਦਾ ਮੈਥ ਵਿਚੋਂ ਜਾਂ ਫੇਲ੍ਹ ਹੁੰਦੇ ਹਨ ਜਾਂ ਪੂਰੇ-ਪੂਰੇ ਨੰਬਰਾਂ ’ਤੇ ਪਾਸ ਹੁੰਦੇ ਹਨ। ਉਨ੍ਹਾਂ ਦੇ ਦਿਮਾਗ ਵਿਚ ਇਹ ਸੋਚ ਬਣੀ ਹੁੰਦੀ ਸੀ ਕਿ ਇਕ ਵਿਸ਼ੇ ਵਿਚ ਫੇਲ੍ਹ ਬੱਚਾ ਪਾਸ ਹੀ ਹੈ। ਇਸ ਲਈ ਉਹ ਮੈਥ ਪ੍ਰਤੀ ਇਸ ਧਾਰਨਾ ਨੂੰ ਅਪਣਾ ਕੇ ਹੋਰ ਵਿਸ਼ਿਆਂ ਵਿਚ ਪਾਸ ਹੋ ਕੇ ਦਸਵੀਂ ਪਾਸ ਦਾ ਸਰਟੀਫਿਕੇਟ ਪ੍ਰਾਪਤ ਕਰ ਲੈਂਦੇ ਸਨ। ਪ੍ਰੰਤੂ ਇਸ ਸਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਦਸਵੀਂ ਵਿਚ ਹਰੇਕ ਵਿਸ਼ੇ ਵਿਚ ਪਾਸ ਹੋਣਾ ਜ਼ਰੂਰੀ ਕਰਕੇ ਬੱਚਿਆਂ ਵਿਚ ਮੈਥ ਵਰਗੇ ਵਿਸ਼ੇ ਨੂੰ ਵੀ ਪੜ੍ਹਨਾ ਜ਼ਰੂਰੀ ਕਰ ਦਿੱਤਾ ਹੈ  ਜੋ ਕਿ ਬੱਚਿਆਂ ਅਤੇ ਅਧਿਆਪਕ ਦੇ ਨਤੀਜਿਆਂ ਵਿਚ ਸੁਧਾਰ ਲਿਆਉਣ ਵਿਚ ਜ਼ਰੂਰ ਲਾਭਦਾਇਕ ਹੋਵੇਗਾ। ਯੁੱਗ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਖੇਤਰਾਂ ਵਿਚ ਨੌਕਰੀ ਪ੍ਰਾਪਤ ਕਰਨ ਲਈ ਮੁਕਾਬਲੇ ਵਿਚੋਂ ਨਿਤਰ ਕੇ ਤੇ ਲੱਖਾਂ ਦੀ ਭੀੜ ਵਿਚੋਂ ਅੱਗੇ ਆਉਣਾ ਪੈਂਦਾ ਹੈ।
ਉਚੇਚੇ ਪੱਧਰ ’ਤੇ ਲਏ ਜਾਂਦੇ ਪ੍ਰਵੇਸ਼ ਪ੍ਰੀਖਿਆ ਟੈਸਟ, ਜਿਵੇਂ ਸੀ.ਐਮ.ਟੀ., ਪੀ.ਐਮ.ਟੀ., ਆਈ.ਆਈ.ਟੀ., ਸੀ.ਡੀ.ਐਸ., ਯੂ.ਪੀ.ਐਸ.ਸੀ., ਬੀ.ਐੱਡ. ਵਿਚ ਮੈਥ ਦੇ ਸਵਾਲ ਦਿਮਾਗੀ ਪੱਧਰ ਜਾਣਨ ਲਈ ਜਾਂ ਖਾਸ ਮੈਥ ਦੀ ਪਰਖ ਕਰਨ ਲਈ ਪੁੱਛੇ ਜਾਂਦੇ ਹਨ ਅਤੇ ਇਹ ਸਾਰੇ ਸਵਾਲ ਮੈਥ ਦੀਆਂ ਸਖਤ ਧਾਰਨਾਵਾਂ ’ਤੇ ਆਧਾਰਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਹੱਲ ਕਰਨ ਲਈ ਸਮਾਂ ਵੀ ਘੱਟ ਮਿਲਦਾ ਹੈ ਪਰ ਬੱਚੇ ਇਨ੍ਹਾਂ ਮੁਕਾਬਲਾ ਪ੍ਰੀਖਿਆਵਾਂ ਨੂੰ ਪਾਰ ਕਰਨ ਵਿਚ ਪਛੜ ਜਾਂਦੇ ਹਨ।
ਸਕੂਲਾਂ ਵਿਚ ਮੈਥ ਅਧਿਆਪਕਾਂ ਦੀ ਗਿਣਤੀ ਘੱਟ ਹੋਣਾ ਵੀ ਮੈਥ ਵਿਸ਼ੇ ਵਿਚ ਪਛੜੇਪਨ ਦਾ ਇਕ ਹੋਰ ਕਾਰਨ ਬਣਦਾ ਹੈ। ਇਹ ਵਿਸ਼ਾ ਬਹੁਤ ਮਿਹਨਤ ਮੰਗਦਾ ਹੈ। ਜ਼ਿਆਦਾਤਰ ਅਧਿਆਪਕ ਮੈਥ ਵਿਸ਼ੇ ਨੂੰ ਆਪਣੇ ਅਧਿਆਪਨ ਵਿਸ਼ੇ ਵਜੋਂ ਲੈਣ ਤੋਂ ਦੂਰ ਭੱਜਦੇ ਹਨ। ਦੂਜਾ ਕਾਰਨ ਇਸ ਵਿਸ਼ੇ ਵਿਚ ਨਤੀਜਿਆਂ ਦਾ ਨਾ ਬਣਨਾ ਵੀ ਹੋ ਸਕਦਾ ਹੈ।
ਇਸ ਵਿਸ਼ੇ ਸਬੰਧੀ ਅਧਿਆਪਕ ਨੂੰ ਜਿਥੇ ਹਰ ਸਵਾਲ ਖੁਦ ਕਰਕੇ ਦਿਖਾਉਣਾ ਤੇ ਹਰ ਸਮੇਂ ਆਪਣੇ ਹੱਥ ਵਿਚ ਚਾਕ-ਡੱਸਟਰ ਚੁੱਕੀ ਰੱਖਣਾ ਜ਼ਰੂਰੀ ਬਣ ਜਾਂਦਾ ਹੈ। ਇਸ ਲਈ ਏਨੀ ਮਿਹਨਤ ਮੰਗਣ ਵਾਲੇ ਇਸ ਵਿਸ਼ੇ ਵੱਲ ਆਉਣਾ ਕੋਈ ਪਸੰਦ ਨਹੀਂ ਕਰਦਾ। ਇਸ ਲਈ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦਾ ਆਰਥਿਕ ਸੋਸ਼ਣ ਵੀ ਹੁੰਦਾ ਹੈ।


Comments Off on ਅੰਕੜਿਆਂ ਦੀ ‘ਖੇਡ’ ਜ਼ਰੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.