ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਹੈਡਲੀ ਤੋਂ ਪੁੱਛ-ਪੜਤਾਲ ਲਈ ਟੀਮ ਅਮਰੀਕਾ ਪੁੱਜੀ

Posted On June - 2 - 2010

ਸ਼ਿਕਾਗੋ, 1 ਜੂਨ
ਮੁੰਬਈ ’ਤੇ 26/11 ਦੇ ਹਮਲਿਆਂ ਦੇ ਸਾਜ਼ਿਸ਼ੀ ਡੇਵਿਡ ਕੋਲਮੈਨ ਹੈਡਲੀ ਤੋਂ ਪਹਿਲੀ ਵਾਰ ਪੁੱਛ-ਪੜਤਾਲ ਕਰਨ ਲਈ ਭਾਰਤੀ ਜਾਂਚਕਾਰਾਂ ਦੀ ਟੀਮ ਇਥੇ ਪੁੱਜ ਗਈ ਹੈ। ਇਸ ਟੀਮ ’ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ. ਏ.) ਦੇ ਅਧਿਕਾਰੀ ਤੇ ਇਕ ਲਾਅ ਅਫਸਰ ਸ਼ਾਮਲ ਹਨ। ਪਿਛਲੇ ਸਾਲ ਅਕਤੂਬਰ ’ਚ ਗ੍ਰਿਫਤਾਰੀ ਮਗਰੋਂ 49 ਸਾਲਾ ਪਾਕਿਸਤਾਨੀ ਅਮਰੀਕੀ ਡੇਵਿਡ ਹੈਡਲੀ ਪਹਿਲੀ ਵਾਰ ਸਿੱਧੇ ਤੌਰ ’ਤੇ ਭਾਰਤੀ ਜਾਂਚਕਾਰਾਂ ਦੇ ਸੁਆਲਾਂ ਦੇ ਰੂਬਰੂ ਹੋਏਗਾ। ਪੁੱਛ-ਪੜਤਾਲ ਸਮੇਂ, ਭਾਰਤੀ ਟੀਮ ਤੋਂ ਇਲਾਵਾ ਹੈਡਲੀ ਦਾ ਵਕੀਲ ਤੇ ਐਫ.ਬੀ.ਆਈ. ਦੇ ਇਕ ਅਧਿਕਾਰੀ ਦੇ ਹਾਜ਼ਰ ਹੋਣ ਦੀ ਸੰਭਾਵਨਾ ਹੈ। ਇਥੇ ਮੈਟਰੋਪਾਲੇਟਿਨ ਕੋਰੈਕਸ਼ਨਲ ਸੈਂਟਰ ਦੇ ਲਾਕਅੱਪ ’ਚ ਹੈਡਲੀ ਤੋਂ ਕੀਤੀ ਜਾਂਦੀ ਪੁੱਛ-ਪੜਤਾਲ ਉਨ੍ਹਾਂ ਥਾਵਾਂ ਤੇ ਲੋਕਾਂ ਦੁਆਲੇ ਘੁੰਮਦੀ ਹੈ, ਜਿੱਥੇ ਉਹ ਮੁੰਬਈ ਹਮਲਿਆਂ ਮਗਰੋਂ ਗਿਆ ਤੇ ਭਾਰਤ ’ਚ ਆਪਣੇ ਪੜਾਅ ਦੌਰਾਨ ਉਹ ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਮਿਲਦਾ ਰਿਹਾ। ਭਾਰਤ ਵਿਚਲੇ ਸੂਤਰਾਂ ਨੇ ਦੱਸਿਆ ਕਿ ਚਾਰ ਮੈਂਬਰੀ ਟੀਮ ਨੇ ਉਹਦੇ ਭਾਰਤ ’ਚ ਪੜਾਅ, ਖਾਸ ਕਰ ਮਾਰਚ 2009 ’ਚ ਉਹਦੀ ਭਾਰਤ ਫੇਰੀ ’ਤੇ ਕੇਂਦਰਿਤ ਸੁਆਲ ਤਿਆਰ ਕੀਤੇ ਹੋਏ ਹਨ। ਉਹ ਦੇ ਤੋਰੇ-ਫੇਰੇ ਦੇ ਵੇਰਵੇ ਲੈਣ ਦੇ ਯਤਨ ਕੀਤੇ ਜਾਣਗੇ।


Comments Off on ਹੈਡਲੀ ਤੋਂ ਪੁੱਛ-ਪੜਤਾਲ ਲਈ ਟੀਮ ਅਮਰੀਕਾ ਪੁੱਜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.