ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਹਰਿਆਣਾ ਆਪਣਾ ਇਨਸਾਈਕਲੋਪੀਡੀਆ ਛਾਪ ਕੇ ਦੇਸ਼ ਦਾ ਪਹਿਲਾ ਸੂਬਾ ਬਣਿਆ

Posted On June - 4 - 2010

ਡੇਢ ਸਾਲ ’ਚ ਤਿਆਰ ਇਨਸਾਈਕਲੋਪੀਡੀਆ ਦੇ 10 ਭਾਗ

ਬਲਵਿੰਦਰ ਜੰਮੂ
ਚੰਡੀਗੜ੍ਹ,3 ਜੂਨ

ਹਰਿਆਣਾ ਰਾਜ ਭਵਨ ਵਿਖੇ ਇਨਸਾਈਕਲੋਪੀਡੀਆ ਜਾਰੀ ਕਰਨ ਦਾ ਦ੍ਰਿਸ਼ (ਫੋਟੋ: ਪ੍ਰਦੀਪ ਤਿਵਾੜੀ)

‘‘ਹਰਿਆਣਾ ਨੇ ਦੇਸ਼ ਭਰ ਵਿਚੋਂ ਸਭ ਤੋਂ ਪਹਿਲਾਂ ਆਪਣਾ ਇਨਸਾਈਕਲੋਪੀਡੀਆ ਛਾਪ ਕੇ ਬਾਜ਼ੀ ਮਾਰ ਲਈ ਹੈ। ਹਰਿਆਣਾ ਇਨਸਾਈਕਲੋਪੀਡੀਆ (ਹਰਿਆਣਾ ਵਿਸ਼ਵ ਕੋਸ਼) ਵਿਚ ਜੀਵਨ ਦੇ ਹਰੇਕ ਪਹਿਲੂ ਸਮਾਜਿਕ, ਆਰਥਿਕ, ਸਾਹਿਤਕ, ਸਭਿਆਚਾਰਕ            ਅਤੇ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।’’
ਇਹ ਗੱਲ ਅੱਜ ਇਥੇ ਹਰਿਆਣਾ ਰਾਜ ਭਵਨ ਵਿਚ ਹਰਿਆਣਾ ਇਨਸਾਈਕਲੋਪੀਡੀਆ ਨੂੰ ਜਾਰੀ ਕਰਨ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਸ਼ਖਸ਼ੀਅਤਾਂ ਨੇ ਕਹੀ। ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ ਨੇ ਇਨਸਾਈਕਲੋਪੀਡੀਆ ਤਿਆਰ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ।
ਇਨਸਾਈਕਲੋਪੀਡੀਆ ਦੇ ਮੁੱਖ ਸੰਪਾਦਕ,ਸੂਚਨਾ,ਲੋਕ ਸੰਪਰਕ ਅਤੇ ਸਭਿਆਚਾਰ ਵਿਭਾਗ ਦੇ ਵਿੱਤ ਕਮਿਸ਼ਨਰ ਅਤੇ ਪ੍ਰਮੁੱਖ ਸਕੱਤਰ ਡਾ.ਕੇ.ਕੇ. ਖੰਡੇਲਵਾਲ ਨੇ ਕਿਹਾ ‘ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹਰਿਆਣਾ ਇਨਸਾਈਕਲੋਪੀਡੀਆ ਛਾਪਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਵਿਚ ਹਰਿਆਣਾ ਦੀ ਹਰ ਪੱਖ ਤੋਂ ਜਾਣਕਾਰੀ ਦਿਤੀ ਗਈ ਹੈ। ‘ਇਸ ਨੂੰ ਤਿਆਰ ਕਰਨ ਦਾ ਵਿਚਾਰ ਦਿੱਲੀ ਵਿਚ ਲੱਗੇ ਇਕ ਪੁਸਤਕ ਮੇਲੇ ਦੌਰਾਨ ਆਇਆ ਜਿਸ ਵਿਚ ਝਾਰਖੰਡ ਸੂਬੇ ਬਾਰੇ ਚਾਰ ਭਾਗਾਂ ਵਿਚ ਜਾਣਕਾਰੀ ਦਿਤੀ ਗਈ ਸੀ।’ ਉਨ੍ਹਾਂ ਨੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਇਨਸਾਈਕਲੋਪੀਡੀਆ ਦੀ ਸੰਪਾਦਕ ਡਾ.ਸ਼ਮੀਮ ਸ਼ਰਮਾ,         ਸਹਾਇਕ ਸੰਪਾਦਕ ਡਾ.ਨੀਲਮ ਸ਼ਰਮਾ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਹਰਿਆਣਾ ਲੋਕ ਸੰਪਰਕ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਰਮਨ ਗੌੜ ਨੇ ਕਿਹਾ ਕਿ ਇਸ ਵਿਚ ਸੂਬੇ ਦੇ ਇਤਿਹਾਸ ਤੋਂ ਲੈ ਕੇ ਆਧੁਨਿਕ ਹਰਿਆਣਾ ਦੇ ਵਿਕਾਸ ਨੂੰ ਸਮੋਇਆ ਗਿਆ ਹੈ। ਇਸ ਨੂੰ ਡੇਢ ਸਾਲ ਵਿਚ ਤਿਆਰ ਕੀਤਾ ਗਿਆ ਹੈ ਤੇ ਇਸ ਕਰਕੇ ਕੁਝ ਊਣਤਾਈਆਂ ਵੀ ਰਹਿ ਗਈਆਂ ਹੋਣਗੀਆਂ ਜਿਨ੍ਹਾਂ ਨੂੰ ਅਗਲੇ ਐਡੀਸ਼ਨ ਵਿਚ ਦੂਰ ਕਰਨ ਦੇ ਯਤਨ ਕੀਤੇ ਜਾਣਗੇ। ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਪੰਚਾਇਤਾਂ, ਲਾਇਬਰੇਰੀਆਂ ਅਤੇ ਵਿਦਿਅਕ ਅਦਾਰਿਆਂ ਤੱਕ ਪਹੁੰਚਾਉਣ ਲਈ ਪਹਿਲ ਕਰੇ।
ਵਾਣੀ ਪ੍ਰਕਾਸ਼ਨ ਦੇ ਮਾਲਕ ਅਰੁਣ ਮਹੇਸ਼ਵਰੀ ਜਿਨਾਂ ਨੇ ਦਸ ਭਾਗਾਂ ਵਿਚ ਹਰਿਆਣਾ ਇਨਸਾਈਕਲੋਪੀਡੀਆ ਨੂੰ ਪ੍ਰਕਾਸ਼ਤ ਕੀਤਾ ਹੈ,ਨੇ ਕਿਹਾ ਕਿ ਇਸ ਦੀ ਪ੍ਰਕਾਸ਼ਨਾ ਕੌਮਾਂਤਰੀ ਮਿਆਰਾਂ ਅਨੁਸਾਰ ਕੀਤੀ ਗਈ ਹੈ। ਇਸ ਗੱਲ ਦੀ ਚਰਚਾ ਹੋਣੀ ਚਾਹੀਦੀ ਹੈ ਕਿ ਹੋਰ ਸੂਬਿਆਂ ਨੇ ਅਜਿਹੇ ਯਤਨ ਕਿਉਂ ਨਹੀਂ ਕੀਤੇ। ਉਘੇ ਕਵੀ ਉਦੇ ਭਾਨੂੰ ਹੰਸ,,ਡਾ.ਨੀਲਮ ਪ੍ਰਭਾ,ਸੰਪਾਦਕ ਸੀ.ਬੀ. ਸਿੰਘ ਸਮੇਤ ਕਈ ਹੋਰਾਂ ਨੇ ਵਿਚਾਰ ਪੇਸ਼ ਕਰਦਿਆਂ ਇਨਸਾਈਕਲੋਪੀਡੀਆ ਟੀਮ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ।  ਸਮਾਗਮ ਵਿਚ ਉਨ੍ਹਾਂ ਸਾਰੇ ਲੇਖਕਾਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਇਨਸਾਈਕਲੋਪੀਡੀਆ ਦੇ ਪ੍ਰਸ਼ਾਸਨ ਵਿਚ ਮਦਦ ਕੀਤੀ। ਹਰਿਆਣਾ ਪੰਜਾਬੀ ਅਕਾਦਮੀ ਦੇ ਡਾਇਰੈਕਟਰ ਸੀ.ਆਰ. ਮੌਦਗਿਲ, ਪੰਜਾਬੀ ਲੇਖਕ ਸਵਰਨ ਸਿੰਘ ਵਿਰਕ, ਪ੍ਰੋ.ਸੁਖਦੇਵ ਸਿੰਘ,ਆਈ.ਜੀ.ਤੇ ਲੇਖਕ ਰਾਜਬੀਰ ਦੇਸਵਾਲ,ਪੂਰਨ ਮੁਦਗਿਲ,ਸਮਾਜ ਸ਼ਾਸਤਰੀ ਡੀ.ਆਰ. ਚੌਧਰੀ,ਕਮਲੇਸ਼ ਭਾਰਤੀ, ਰਾਣਾ ਪ੍ਰਤਾਪ ਗੌਰੀ,ਸੁਭਾਸ਼ ਰਸਤੋਗੀ ਤੇ ਕਈ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।


Comments Off on ਹਰਿਆਣਾ ਆਪਣਾ ਇਨਸਾਈਕਲੋਪੀਡੀਆ ਛਾਪ ਕੇ ਦੇਸ਼ ਦਾ ਪਹਿਲਾ ਸੂਬਾ ਬਣਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.