ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਸੜਕ ਨੂੰ ਤੰਦਰੁਸਤੀ ਮਾਰਗ ਬਣਾਉਣ ਲਈ ਮੁਹਿੰਮ ਵਿੱਢੀ

Posted On June - 24 - 2010

ਪੱਤਰ ਪ੍ਰੇਰਕ
ਸ਼ਾਹਕੋਟ, 23 ਜੂਨ

ਇਥੋਂ ਨਕੋਦਰ ਨੂੰ (ਬਰਾਸਤਾ ਨਵਾਂ ਕਿਲਾ) ਜਾਂਦੀ ਸੰਪਰਕ ਸੜਕ ਨੂੰ ਤੰਦਰੁਸਤੀ ਮਾਰਗ ਵਜੋਂ ਵਿਕਸਤ ਕਰਨ ਲਈ ਨਿਰੋਗ ਯੋਗ ਸੰਸਥਾ ਤੇ ਪਤੰਜਲੀ ਯੋਗ ਸੰਮਤੀ ਸ਼ਾਹਕੋਟ ਵੱਲੋਂ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸੰਸਥਾ ਦੇ ਪ੍ਰਧਾਨ ਦੇਵ ਰਾਜ ਸ਼ਰਮਾ ਅਤੇ ਬਖਸ਼ੀਸ਼ ਸਿੰਘ ਮਠਾੜੂ ਨੇ ਕਿਹਾ ਕਿ ਸਥਾਨਕ ਦੁਸਹਿਰਾ ਗਰਾਊਂਡ ਤੋਂ ਲੈ ਕੇ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਤੱਕ ਉਕਤ ਸੜਕ ਨੂੰ ਤੰਦਰੁਸਤੀ ਮਾਰਗ ਵਜੋਂ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੜਕ ਉੱਪਰ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਾਇਆ ਗਿਆ।
ਅਗਲੀ ਮੁਹਿੰਮ ਵਜੋਂ ਹੁਣ ਸੜਕ ਨੂੰ ਉੱਚੀ ਕਰਨ ਲਈ ਸੜਕ ਦੇ ਦੋਵੇਂ ਪਾਸਿਆਂ ’ਤੇ ਮਿੱਟੀ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਅਤਿ ਦੇ ਪ੍ਰਦੂਸ਼ਤ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਵਿਚ ਉਹ ਸੜਕ ਦੇ ਕਿਨਾਰਿਆਂ ’ਤੇ ਛਾਂਦਾਰ ਤੇ ਫਲਦਾਰ ਦਰੱਖਤ ਲਗਾਉਣ ਦੇ ਨਾਲ-ਨਾਲ ਫੁੱਲ ਅਤੇ ਬੂਟੇ ਵੀ ਲਗਾ ਕੇ ਆਪਣਾ ਬਣਦਾ ਯੋਗਦਾਨ ਪਾਉਣਗੇ।


Comments Off on ਸੜਕ ਨੂੰ ਤੰਦਰੁਸਤੀ ਮਾਰਗ ਬਣਾਉਣ ਲਈ ਮੁਹਿੰਮ ਵਿੱਢੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.