ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਸਾਲਾਨਾ ਜੋੜ ਮੇਲਾ ਭਰਿਆ

Posted On June - 24 - 2010

ਪੱਤਰ ਪ੍ਰੇਰਕ
ਬਾਬਾ ਬਕਾਲਾ, 23 ਜੂਨ

ਦਰਗਾਹ ਸ਼ਰੀਫ ਹਜ਼ਰਤ ਪੀਰ ਬਾਬਾ ਹਾਬਦ ਗਨੀ (ਖਾਨਗਾਹ) ਲੋਹਗੜ੍ਹ, ਸੁਧਾਰ ਰਾਜਪੂਤਾਂ ਵਿਖੇ ਸਾਲਾਨਾ ਜੋੜ ਮੇਲਾ ਬਾਬਾ ਕੈਲਾਸ਼ ਸ਼ਾਹ ਚਿਸ਼ਤੀ ਫਰੀਦੀ ਸਾਬਰੀ ਦੀ ਅਗਵਾਈ ਵਿਚ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਗੋਇੰਦਵਾਲ ਵਾਲੇ ਅਤੇ ਸ਼ਾਮ ਨੂੰ ਅਬਦੁਲ ਹਸੀਂ ਕਾਦਰੀ ਤੇ ਪਾਰਟੀ ਕਾਹਨੂੰਵਾਨ ਵਾਲਿਆਂ ਨੇ ਕੱਵਾਲੀਆਂ ਪੇਸ਼ ਕੀਤੀਆਂ।
ਇਸ ਮੌਕੇ ਸ਼ਾਮ ਨੂੰ 56 ਕਿਲੋਗ੍ਰਾਮ ਵਜ਼ਨੀ ਅਤੇ ਓਪਨ ਇਕ ਪਿੰਡ ਦੇ ਕਬੱਡੀ ਦੇ ਦੋ ਨੁਮਾਇਸ਼ੀ ਮੈਚ ਕਰਵਾਏ ਗਏ। 56 ਕਿਲੋਗਰਾਮ ਭਾਰ ਵਰਗ ਦੇ ਕਬੱਡੀ ਦੇ ਫਸਵੇਂ ਮੈਚ ਵਿਚ ਪਿੰਡ ਕਲੇਰ ਘੁਮਾਣ ਦੀ ਟੀਮ ਨੇ ਲੋਹਗੜ੍ਹ ਦੀ ਟੀਮ ਨੂੰ ਅੱਧੇ ਅੰਕ ਦੇ ਅੰਤਰ ਨਾਲ ਹਰਾਇਆ। ਓਪਨ ਕਬੱਡੀ ਦੇ ਪ੍ਰਦਰਸ਼ਨੀ ਮੈਚ ਵਿਚ ਰੁਮਾਣਾ ਚੱਕ ਦੀ ਟੀਮ ਨੂੰ ਹਰਾ ਕੇ ਲੋਹਗੜ੍ਹ ਦੀ ਟੀਮ ਨੇ ਝੰਡੇ ਗੱਡ ਦਿੱਤੇ। ਇਸ ਮੌਕੇ ਕੁਸ਼ਤੀਆਂ ਵੀ ਹੋਈਆਂ।


Comments Off on ਸਾਲਾਨਾ ਜੋੜ ਮੇਲਾ ਭਰਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.