ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਸਾਫਟਵੇਅਰ ਸਨਅਤ ਵਿੱਚ ਪੰਜਾਬ ਪੈਂਠ ਬਣਾਉਣ ਲੱਗਾ

Posted On June - 2 - 2010

ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ,1 ਜੂਨ

ਦੱਖਣੀ ਭਾਰਤ ਦੇ ਮੁਕਾਬਲੇ ਪੰਜਾਬ  ਇੰਜਨੀਅਰਿੰਗ ਖੇਤਰ ਦੀਆਂ ਵੱਡੀਆਂ ਸਨਅਤੀ ਕੰਪਨੀਆਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਰਾਜ ਦੇ ਇੰਜਨੀਅਰਿੰਗ ਕਾਲਜਾਂ ਵਿਚ ਹੁਣ ਹਰ ਸਾਲ ਹਜ਼ਾਰਾਂ ਵਿਦਿਆਰਥੀ ਇੰਜਨੀਅਰ ਬਣ ਕੇ ਸਾਫਟਵੇਅਰ ਸਨਅਤ ਲਈ ਨਿਕਲਦੇ ਹਨ। ਪਿਛਲੇ ਸਾਲ ਦੇਸ਼ ਦੀਆਂ ਦਸ ਵੱਡੀਆਂ ਕੰਪਨੀਆਂ ਨੇ ਰਾਜ ਦੇ ਇੰਜਨੀਅਰਿੰਗ ਕਾਲਜਾਂ ਵਿਚ ਆ ਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ ਕੀਤੀ। ਦੇਸ਼ ਦੇ ਵਿਕਾਸ ਦੇ ਰੁਝਾਨ ਦੇ ਮੱਦੇਨਜ਼ਰ ਵਿਦਿਆਰਥੀਆਂ ਵਿਚ ਸਿਵਲ ਅਤੇ ਇਲੈਕਟ੍ਰੀਕਲ ਖੇਤਰ ਲਈ ਨਵਾਂ ਰੁਝਾਨ ਉਭਰ ਕੇ ਸਾਹਮਣੇ ਆ ਰਿਹਾ ਹੈ।  ਇੰਜਨੀਅਰਿੰਗ ਸੰਸਥਾਵਾਂ ਨਾਲ ਜੁੜੀਆਂ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਇੰਜਨੀਅਰਿੰਗ ਕਾਲਜਾਂ ਦੇ ਗਰੁੱਪ ਉਭਰਨ ਨਾਲ ਅਗਲੇ ਦਸ ਸਾਲ ਸਾਫਟਵੇਅਰ ਸਨਅਤ ਵਿਚ ਪੰਜਾਬ ਦਾ ਨਕਸ਼ਾ ਬਦਲਣ ਦੀ ਸੰਭਾਵਨਾ ਹੈ। ਇਸ ਖੇਤਰ ਵਿਚ ਸਰਕਾਰੀ ਖੇਤਰ ਤੋਂ ਇਲਾਵਾ ਹੁਣ ਨਿੱਜੀ ਖੇਤਰ ਦੀਆਂ ਕੰਪਨੀਆਂ ਦਾ ਵੱਡਾ ਯੋਗਦਾਨ ਹੈ। ਇਸ ਦਾ ਸਿੱਟਾ ਹੈ ਕਿ ਪਿਛਲੇ ਸਾਲ ਦਸ ਵੱਡੀਆਂ ਕੰਪਨੀਆਂ ਨੇ ਕਾਲਜ ਕੈਂਪਸ ਤੋਂ ਹਜ਼ਾਰਾਂ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ। ਇਨ੍ਹਾਂ ਕੰਪਨੀਆਂ ਵਿਚ ਇਨਫੋਸਿਸ,ਟੀ.ਸੀ.ਐਸ., ਵਿਪਰੋ, ਮਹਿੰਦਰਾ, ਸਤਿਅਮ ਅਤੇ ਕਈ ਹੋਰ ਸ਼ਾਮਲ ਹਨ। ਸੂਤਰਾਂ ਅਨੁਸਾਰ ਪੰਜਾਬ ਵਿਚ ਇੰਜਨੀਅਰਿੰਗ ਖੇਤਰ ਲਈ ਪਹਿਲੀ ਵਾਰ ਆਧਾਰ ਬਣ ਰਿਹਾ ਹੈ। ਪੰਜਾਬੀਆਂ ਦੀ ਅੰਗਰੇਜ਼ੀ ਦੀ ਬੋਲਚਾਲ ਵੀ ਅੰਤਰਰਾਸ਼ਟਰੀ ਕੰਪਨੀਆਂ ਵਿਚ ਪ੍ਰਵਾਨ ਹੋ ਰਹੀ ਹੈ।
ਸੂਤਰਾਂ ਅਨੁਸਾਰ ਪੰਜਾਬ ਵਿਚ ਇੰਜਨੀਅਰਿੰਗ ਸਿੱਖਿਆ ਦੇ ਉਭਾਰ ਦਾ ਪਤਾ ਇਨ੍ਹਾਂ ਤੱਥਾਂ ਤੋਂ ਲਗਦਾ ਹੈ ਕਿ ਪੰਜਾਬ  ਟੈਕਨੀਕਲ ਯੂਨੀਵਰਸਿਟੀ ਅਧੀਨ ਦੋ ਲੱਖ ਤੋਂ ਵਧ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਅਤੇ  ਢਾਈ ਲੱਖ ਵਿਦਿਆਰਥੀ ਅਸਿੱਧੇ ਤੌਰ ’ਤੇ ਯੂਨੀਵਰਸਿਟੀ ਰਾਹੀਂ ਸਿੱਖਿਆ ਲੈ ਰਹੇ ਹਨ। ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਕਈ ਵੱਡੇ ਗਰੁੱਪ ਹਨ ਜਿਨ੍ਹਾਂ ਵਿਚ ਤਕਰੀਬਨ ਹਰ ਗਰੁੱਪ ਕੋਲ ਇਸ ਸੈਸ਼ਨ ਵਿਚ ਦਸ ਹਜ਼ਾਰ ਜਾਂ ਇਸ ਤੋਂ ਵੀ ਵਧ ਵਿਦਿਆਰਥੀ ਹੋਣਗੇ। ਇਨ੍ਹਾਂ ਦੀ ਕੈਂਪਸ ਤੋਂ ਹੋਣ ਵਾਲੀ ਚੋਣ ਵਿਚ ਔਸਤਨ ਤਿੰਨ ਜਾਂ ਚਾਰ ਲੱਖ ਰੁਪਏ ਦਾ ਪੈਕੇਜ ਉਮੀਦਵਾਰਾਂ ਨੂੰ ਮਿਲ ਜਾਂਦਾ ਹੈ।  ਪ੍ਰਾਈਵੇਟ ਇੰਜਨੀਅਰਿੰਗ ਕਾਲਜਾਂ ਦੀ ਐਸੋਸੀਏਸ਼ਨ ਦੇ ਸਕੱਤਰ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਲਾਂਡਰਾਂ) ਦੇ ਚੇਅਰਮੈਨ ਸਤਨਾਮ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿਚ ਕਈ ਵੱਡੇ ਗਰੁੱਪ ਹਨ ਜਿਹੜੇ ਕਿ ਇਸ ਵੇਲੇ ਦਸ ਹਜ਼ਾਰ ਜਾਂ ਇਨ੍ਹਾਂ ਤੋਂ ਵਧੇਰੇ ਵਿਦਿਆਰਥੀਆਂ ਨੂੰ ਇੰਜਨੀਅਰਿੰਗ ਖੇਤਰ ਵਿੱਚ ਸਿੱਖਿਆ ਦੇ ਰਹੇ ਹਨ। ਇਨ੍ਹਾਂ ਵਿਚ ਚਿਤਕਾਰਾ ਗਰੁੱਪ, ਦੁਆਬਾ ਗਰੁੱਪ, ਰਿਆਤ ਗਰੁੱਪ, ਸ਼ਹੀਦ ਊਧਮ ਸਿੰਘ ਗਰੁੱਪ , ਆਦੇਸ਼ ਗਰੁੱਪ ,ਦੇਸ਼ ਭਗਤ ਗਰੁੱਪ, ਸੀਟੀ ਗਰੁੱਪ (ਦੁਆਬਾ), ਸਾਈਂ ਗਰੁੱਪ( ਗੁਰਦਾਸਪੁਰ) ਅਤੇ ਕਈ ਹੋਰ ਹਨ। ਲਵਲੀ ਗਰੁੱਪ ਨੇ ਤਾਂ ਯੂਨੀਵਰਸਿਟੀ ਹੀ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਟੈਕਨੀਕਲ ਯੂਨੀਵਰਸਿਟੀ ਤੋਂ 17000 ਵਿਦਿਆਰਥੀ ਵੱਖ-ਵੱਖ ਖੇਤਰਾਂ ਦੀਆਂ ਡਿਗਰੀਆਂ ਲੈ ਕੇ ਨਿਕਲੇ ਸਨ। ਅਗਲੇ ਸਾਲ ਕੇਵਲ ਇੰਜਨੀਅਰਿੰਗ ਖੇਤਰ ਲਈ ਦਸ ਹਜ਼ਾਰ ਵਿਦਿਆਰਥੀ ਡਿਗਰੀ ਪੂਰੀ ਕਰਨਗੇ। ਐਮ.ਬੀ.ਏ. ਅਤੇ ਹੋਰ ਕੋਰਸ ਵੱਖਰੇ ਹਨ।  ਪੰਜਾਬ ਵਿਚ ਇਸ ਵੇਲੇ ਇੰਜਨੀਅਰਿੰਗ ਖੇਤਰ ਦੀ ਇਕ ਵੱਡੀ ਮੁਸ਼ਕਲ ਹੈ ਕਿ ਪੇਂਡੂ ਖੇਤਰਾਂ ਵਿਚ ਸਾਇੰਸ ਗਰੁੱਪ ਹੀ ਖਤਮ ਹੋ ਗਿਆ ਹੈ ਅਤੇ ਪੰਜਾਬ ਦੇ ਇੰਜਨੀਅਰਿੰਗ ਕਾਲਜਾਂ ਨੂੰ ਇਸ ਸਥਿਤੀ ਵਿਚ ਕਈ ਖੇਤਰਾਂ ਵਿਚ ਹੇਠਲੇ ਪੱਧਰ ਦੇ ਉਮੀਦਵਾਰਾਂ ’ਤੇ ਹੀ ਮੁਕਾਬਲਾ ਕਰਨਾ ਪੈਂਦਾ ਹੈ। ਇਹ ਵੀ ਕਿਹਾ ਗਿਆ  ਹੈ ਕਿ ਅੱਜ ਸਿੱਖਿਆ ਵਿਭਾਗ ਵੱਲੋਂ ਸਾਇੰਸ ਦੀਆਂ ਕਲਾਸਾਂ ਸਰਕਾਰੀ ਕਾਲਜਾਂ ਵਿਚ ਲਾਉਣ ਦੇ ਫੈਸਲੇ ਨਾਲ  ਇਸ ਸੰਕਟ ਨੂੰ ਹੱਲ ਕਰਨ ਵਿਚ ਮਦਦ ਮਿਲੇਗੀ, ਪਰ ਇਸ ਲਈ ਅਜੇ ਕਈ ਸਾਲ ਲੱਗਣਗੇ।


Comments Off on ਸਾਫਟਵੇਅਰ ਸਨਅਤ ਵਿੱਚ ਪੰਜਾਬ ਪੈਂਠ ਬਣਾਉਣ ਲੱਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.