ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਸਮਦ ਦਾ 14 ਤਕ ਅਦਾਲਤੀ ਰਿਮਾਂਡ

Posted On June - 2 - 2010

ਮੁੰਬਈ, 1 ਜੂਨ
ਇਥੋਂ ਦੀ ਇਕ ਅਦਾਲਤ ਨੇ ਪੁਣੇ ਦੇ ਜਰਮਨ ਬੇਕਰੀ ਬੰਬ ਕਾਂਡ ਦੇ ਮੁੱਖ ਮੁਲਜ਼ਮ ਅਬਦੁਲ ਸਮਦ ਭਟਕਲ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਕੇ ਉਸ ਨੂੰ 14 ਜੂਨ ਤਕ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ। ਅਦਾਲਤ ਨੇ ਇਹ ਕਹਿ ਕੇ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਕਿ ਮੁਲਜ਼ਮ ਨੂੰ ਰਿਹਾਅ ਕਰਨਾ ਠੀਕ ਨਹੀਂ।
ਮੈਟਰੋਪਾਲਿਟਨ ਮੈਜਿਸਟਰੇਟ ਐਮ.ਵੀ. ਮੋਰਾਲੇ ਨੇ ਸਮਦ ਨੂੰ 2009 ਵਿਚ ਮਿਲੇ ਨਾਜਾਇਜ਼ ਹਥਿਆਰਾਂ ਦੇ ਮਾਮਲੇ ਵਿਚ ਜੁਡੀਸ਼ਲ ਹਿਰਾਸਤ ਵਿਚ ਭੇਜਿਆ। 23 ਸਾਲਾ ਸਮਦ ਨੇ ਅਦਾਲਤ ਨੂੰ ਦੱਸਿਆ ਕਿ ਉਸ ਖ਼ਿਲਾਫ਼ ਕੋਈ ਗੰਭੀਰ ਦੋਸ਼ ਨਹੀਂ ਹੈ,ਜਿਸ ਕਰਕੇ ਜ਼ਮਾਨਤ ਦਿੱਤੀ ਜਾਵੇ। ਅਦਾਲਤ ਨੇ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਤੇ ਉਸ ਨੂੰ ਰਿਹਾਅ ਕਰਨਾ ਠੀਕ ਨਹੀਂ ਰਹੇਗਾ।
ਮੰਗਲੌਰ ਤੋਂ ਸਮਦ ਨੂੰ ਗ੍ਰਿਫਤਾਰ ਕਰਨ ਵਾਲੇ ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਅੱਜ ਉਸ ਦੀ ਹਿਰਾਸਤ ਨਹੀਂ ਮੰਗੀ ਤੇ ਕਿਹਾ ਕਿ ਸਮਦ ਨੂੰ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਜਾਵੇ।

-ਪੀ.ਟੀ.ਆਈ.


Comments Off on ਸਮਦ ਦਾ 14 ਤਕ ਅਦਾਲਤੀ ਰਿਮਾਂਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.