ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਲਹਿੰਦੇ ਪੰਜਾਬ ਵਿਚ 25 ਮਸ਼ਕੂਕ ਗ੍ਰਿਫਤਾਰ

Posted On June - 2 - 2010

ਲਾਹੌਰ, 1 ਜੂਨ
ਅਹਿਮਦੀ ਮਸਜਿਦ ਕਤਲੇਆਮ ਦੇ ਸਬੰਧ ’ਚ ਗ੍ਰਿਫਤਾਰ ਆਪਣੇ ਸਾਥੀ ਨੂੰ ਛੁਡਾਉਣ ਲਈ ਅਤਿਵਾਦੀਆਂ ਵੱਲੋਂ ਹਸਪਤਾਲ ਵਿਚ ਬੋਲੇ ਧਾਵੇ ਮਗਰੋਂ ਅੱਜ ਵੱਡੇ ਪੱਧਰ ’ਤੇ ਛਾਪੇ ਮਾਰਦਿਆਂ ਪੁਲੀਸ ਨੇ 25 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਤਹਿਰੀਕ-ਏ-ਤਾਲਿਬਾਨ ਦੇ ਗੜ੍ਹ ਸਮਝੇ ਜਾਂਦੇ ਦੱਖਣੀ ਪੰਜਾਬ ਦੇ ਵੱਡੇ ਹਿੱਸਿਆਂ ਵਿਚ ਅੱਜ ਛਾਪੇ ਮਾਰੇ ਗਏ। ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਨੇ ਪੁਲੀਸ ਦੇ ਭੇਸ ਵਿਚ ਹਸਪਤਾਲ ’ਤੇ ਇਥੇ ਇਲਾਜ ਅਧੀਨ ਆਪਣੇ ਸਾਥੀ ਜਿਨਾਹ ਮੋਆਜ਼ ਉਰਫ ਅਮੀਰ ਮੁਆਵੀਆ ਨੂੰ ਛੁਡਾਉਣ ਲਈ ਹਮਲਾ ਕੀਤਾ ਸੀ। ਇਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਇਨ੍ਹਾਂ ਦਾ ਮੁਕਾਬਲਾ ਕੀਤਾ ਪਰ ਇਸ ਹਮਲੇ ’ਚ ਇਕ ਔਰਤ ਸਮੇਤ ਪੰਜ ਹਲਾਕ ਹੋ ਗਏ। ਪੁਲੀਸ ਦੇ ਬੁਲਾਰੇ ਨਿਆਬ ਹੈਦਰ ਨੇ ਦੱਸਿਆ ਕਿ ਪੁਲੀਸ ਨੇ ਲਾਹੌਰ ਅਤੇ ਨਾਲ ਲਗਦੇ ਇਲਾਕਿਆਂ ’ਚੋਂ ਕਰੀਬ 25 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲੀਸ ਨੇ ਮੋਆਜ਼ ਨੂੰ ਬਾਅਦ ਵਿਚ ਕੋਟ ਲਖਪਤ ਜੇਲ੍ਹ ਦੇ ਹਸਪਤਾਲ ਵਿਚ ਸਖਤ ਪਹਿਰੇ ਹੇਠ ਤਬਦੀਲ ਕਰ ਦਿੱਤਾ ਹੈ।
ਪਿਸ਼ਾਵਰ: ਇਸੇ ਦੌਰਾਨ ਪਾਕਿਸਤਾਨੀ ਹੈਲੀਕਾਪਟਰ ਨੇ ਓਰਾਕਜ਼ਾਈ ਦੇ ਟੈਰੀ ਤੇ ਕੋਟ ਕੈਲੇ ਇਲਾਕਿਆਂ ਵਿਚ ਤਾਲਿਬਾਨ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਜਿਸ ਵਿਚ 18 ਅਤਿਵਾਦੀ ਮਾਰੇ ਗਏ। ਸੂਤਰਾਂ ਅਨੁਸਾਰ ਇਸ ਹਮਲੇ ਵਿਚ 6 ਅਤਿਵਾਦੀ ਜ਼ਖਮੀ ਵੀ ਹੋਏ ਹਨ ਅਤੇ ਤਿੰਨ ਛੁਪਣਗਾਹਾਂ ਬੁਰੀ ਤਰ੍ਹਾਂ ਨਸ਼ਟ ਹੋ ਗਈਆਂ।                                   -ਪੀ.ਟੀ.ਆਈ.


Comments Off on ਲਹਿੰਦੇ ਪੰਜਾਬ ਵਿਚ 25 ਮਸ਼ਕੂਕ ਗ੍ਰਿਫਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.