ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਿਰਚਪੁਰ ਕਾਂਡ ’ਤੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਰਕਾਰ ਦੀ ਖਿਚਾਈ

Posted On June - 3 - 2010

ਨਵੀਂ ਦਿੱਲੀ, 2 ਜੂਨ
ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੀ ਸਖ਼ਤੀ ਨਾਲ ਖਿਚਾਈ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ 21 ਅਪਰੈਲ ਨੂੰ ਹਿਸਾਰ ਦੇ ਮਿਰਚਪੁਰ ਪਿੰਡ ’ਚ ਉਪਰਲੀ ਜਾਤ ਦੇ ਲੋਕਾਂ ਵੱਲੋਂ ਨਿਰਦੈਤਾ ਨਾਲ ਦੋ ਦਲਿਤਾਂ ਨੂੰ ਮਾਰਨ ਤੇ 150 ਘਰ ਤਬਾਹ ਕਰਨ ਦੇ ਵਰਤਾਰੇ ਜਿਹੀ ਘਟਨਾ ਦੁਬਾਰਾ ਵਾਪਰੀ ਤਾਂ ਇਸ ਦਾ ਗੰਭੀਰ ਨੋਟਿਸ ਲਿਆ ਜਾਵੇਗਾ। ਛੁੱਟੀਆਂ ’ਚ ਕੰਮ ਕਰ ਰਹੇ ਸੁਪਰੀਮ ਕੋਰਟ ਦੇ ਜਸਟਿਸ ਜੀ.ਐਸ. ਸਿੰਘਵੀ ਤੇ ਜਸਟਿਸ ਸੀ.ਕੇ. ਪ੍ਰਸਾਦ ’ਤੇ ਆਧਾਰਤ ਬੈਂਚ ਨੇ ਅਜਿਹੀ ਕਾਰਵਾਈ ਰੋਕਣ ’ਚ ਅਸਮਰੱਥ ਰਹਿਣ ’ਤੇ ਸੂਬਾ ਸਰਕਾਰ ਦੀ ਕਰੜੀ ਖਿਚਾਈ ਕੀਤੀ। ਪਤਾ ਲੱਗਿਆ ਹੈ ਕਿ ਦਲਿਤ ਭਾਈਚਾਰੇ ਦੇ ਕੁੱਤੇ ਦੇ ਕਥਿਤ ਉਪਰਲੀ ਜਾਤ ਦੇ ਮੁੰਡਿਆਂ ’ਤੇ ਭੌਂਕਣ ’ਤੇ ਇਹ ਘਟਨਾ ਹੋਈ ਸੀ। ਬੈਂਚ ਨੇ ਟਿੱਪਣੀ ਕੀਤੀ, ‘‘ਇਹ ਮੰਨਿਆ ਗਿਆ ਹੈ ਕਿ ਵਾਲਮੀਕੀ ਭਾਈਚਾਰੇ ਦਾ ਕੁੱਤਾ ਉਪਰਲੀ ਜਾਤ ਦੇ ਮੁੰਡਿਆਂ ’ਤੇ ਭੌਂਕਿਆ ਸੀ। ਕੀ ਲੋਕਾਂ ਦੀ ਹੱਤਿਆ ਲਈ ਇਹ ਕਾਰਨ ਹੋ ਸਕਦਾ ਹੈ? ਅਜਿਹੀ ਗੱਲ ਕਾਰਨ ਤਾਂ ਕੁੱਤੇ ਵੀ ਨਹੀਂ ਮਾਰੇ ਜਾ ਸਕਦੇ, ਕਿਉਂਕਿ ਇੰਜ ਤਾਂ ਕੁੱਤੇ ਵੀ ਮੁੱਕ ਜਾਣਗੇ।’’
ਸੁਪਰੀਮ ਕੋਰਟ ਨੇ ਇਹ ਟਿੱਪਣੀ ਸੀਨੀਅਰ ਵਕੀਲ ਐਚ.ਐਸ. ਹੂਡਾ ਦੇ ਇਹ ਕਹਿਣ ’ਤੇ ਕੀਤੀ ਕਿ ਇਹ ਘਟਨਾ ਦੋਵੇਂ ਧਿਰਾਂ ਦੇ ਨੌਜਵਾਨਾਂ ’ਚ ਕਿਸੇ ਮਾਮੂਲੀ ਜਿਹੇ ਮੁੱਦੇ ਨੂੰ ਲੈ ਕੇ ਹੋਈ ਕਹਾ-ਸੁਣੀ ਮਗਰੋਂ ਵਾਪਰੀ ਸੀ। ਉਨ੍ਹਾਂ ਨੇ ਹੂਡਾ ਦੀ ਇਹ ਦਲੀਲ ਵੀ ਖਾਰਜ ਕਰ ਦਿੱਤੀ।
ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਤੋਂ ਇਹ ਜ਼ਿੰਮੇਵਾਰੀ ਵੀ ਲਈ ਕਿ ਰਾਜ ਸਰਕਾਰ ਅੱਗ ’ਚ ਸਾੜੇ ਕੁਝ ਘਰ ਦੁਬਾਰਾ ਬਣਾ ਕੇ ਦੇਵੇਗੀ ਤੇ ਹਰੇਕ ਪੀੜਤ ਪਰਿਵਾਰ ਦੇ ਇਕ-ਇਕ ਜੀਅ ਨੂੰ ਨਰੇਗਾ ਜਾਂ ਸਰਕਾਰ ਵੱਲੋਂ ਸਪਾਂਸਰ ਕੀਤੀ ਜਾ ਰਹੀ ਹੋਰ ਸਕੀਮ ਤਹਿਤ ਰੁਜ਼ਗਾਰ ਦਿਵਾਏਗੀ। ਅਦਾਲਤ ਨੇ ਇਹ ਕੰਮ ਅਗਲੀ ਸੁਣਵਾਈ ਤੱਕ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਮੰਦੇ ਭਾਗੀਂ ਹਰਿਆਣਾ ’ਚ ਵਾਰ-ਵਾਰ ਅਜਿਹੀਆਂ ਸੰਵੇਦਨਹੀਣ ਘਟਨਾਵਾਂ ਹੋ ਰਹੀਆਂ ਹਨ। ਅਦਾਲਤ ਨੇ ਰਾਜ ਸਰਕਾਰ ਵੱਲੋਂ ਸਥਿਤੀ ਭਾਂਪਣ ’ਚ ਅਸਫ਼ਲ ਰਹਿਣ ’ਤੇ ਵੀ ਨਾਖੁਸ਼ੀ ਪ੍ਰਗਟਾਈ।
ਅਦਾਲਤ ਨੇ ਹਿਸਾਰ ਜ਼ਿਲ੍ਹੇ ਦੇ ਕਮਿਸ਼ਨਰ ਨੂੰ ਵਾਲਮੀਕੀ ਮੰਦਰ ’ਚ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਹਾ। ਮੰਦਰ ’ਚ ਇਸ ਵੇਲੇ ਪੀੜਤਾਂ ਨੇ ਸ਼ਰਨ ਲਈ ਹੋਈ ਹੈ। ਅਦਾਲਤ ਨੇ ਹਰਿਆਣਾ ਦੇ ਐਡਵੋਕੇਟ ਜਨਰਲ ਨੂੰ ਦੋ ਵਕੀਲਾਂ ਦੀ ਕਮੇਟੀ ਨਿਯੁਕਤ ਕਰਨ ਲਈ ਵੀ ਕਿਹਾ ਹੈ, ਜੋ ਸਬੰਧਤ ਪਿੰਡ ’ਚ ਜਾ ਕੇ ਤੇ ਵਾਲਮੀਕੀ ਮੰਦਰ ’ਚ ਜਾ ਕੇ ਪੀੜਤਾਂ ਦੀ ਸੰਪਤੀ ਬਾਰੇ ਜਾਣਕਾਰੀ ਲਵੇ। ਇਹ ਕਮੇਟੀ ਚਾਰ ਹਫ਼ਤਿਆਂ ’ਚ ਆਪਣੀ ਰਿਪੋਰਟ ਦੇਵੇਗੀ।
ਅਦਾਲਤ ਨੇ 19 ਜੁਲਾਈ ’ਤੇ ਅਗਲੀ ਸੁਣਵਾਈ ਪਾਉਂਦਿਆਂ ਸੁਝਾਅ ਦਿੱਤਾ ਕਿ ਕਿਉਂਕਿ ਇਹ ਮਾਮਲਾ ਸਮਾਜਕ ਹੈ, ਇਸ ਕਰਕੇ ਚੰਗਾ ਹੋਵੇ ਜੇ ਦੋਵੇਂ ਭਾਈਚਾਰਿਆਂ ਦੇ ਮੋਹਤਬਰ ਆਪੇ ਹੀ ਰਲ਼ ਕੇ ਇਹ ਨਜਿੱਠ ਲੈਣ।

-ਪੀ.ਟੀ.ਆਈ.


Comments Off on ਮਿਰਚਪੁਰ ਕਾਂਡ ’ਤੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਰਕਾਰ ਦੀ ਖਿਚਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.