ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਮਤਾ ‘ਦੀਦੀ’ ਫਿਰ ਹੋਈ ਨਾਰਾਜ਼

Posted On June - 2 - 2010

ਕੈਬਨਿਟ ਮੀਟਿੰਗ ਦਾ ਬਾਈਕਾਟ

ਨਵੀਂ ਦਿੱਲੀ, 1 ਜੂਨ
ਰੇਲ ਮੰਤਰੀ ਮਮਤਾ ਬੈਨਰਜੀ ਭਾਵੇਂ ਅੱਜ ਰਾਜਧਾਨੀ ਵਿਚ ਮੌਜੂਦ ਸੀ, ਪਰ ਇਸ ਦੇ ਬਾਵਜੂਦ ਉਹ ਕੈਬਨਿਟ ਦੀ ਉਸ ਬੈਠਕ ਵਿਚ ਸ਼ਾਮਲ ਨਹੀਂ   ਹੋਈ, ਜਿਸ ਵਿਚ ਝਾਰਖੰਡ ’ਚ ਰਾਸ਼ਟਰਪਤੀ ਰਾਜ ਲਗਾਉਣ ਨੂੰ ਮਨਜ਼ੂਰੀ ਦਿੱਤੀ ਗਈ।  ਸਰਕਾਰੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿਚ ਕੈਬਨਿਟ ਦੀ ਬੈਠਕ ਅੱਜ ਸਵੇਰੇ ਹੋਈ। ਉਸ ਸਮੇਂ ਰੇਲ ਮੰਤਰੀ         ਦਿੱਲੀ ਵਿਚ ਹੋਣ ਦੇ ਬਾਵਜੂਦ ਬੈਠਕ ਵਿਚ ਨਹੀਂ ਪੁੱਜੀ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਉਹ ਕੈਬਨਿਟ ਦੀ ਬੈਠਕ ਵਿਚ ਨਹੀਂ ਆਈ। ਉਹ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੀ ਹੈ।  ਬੈਨਰਜੀ ਨੇ ਅਜਿਹਾ ਉਦੋਂ ਕੀਤਾ ਜਦੋਂ ਇਕ ਦਿਨ ਪਹਿਲਾਂ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਗਿਆਨੇਸ਼ਵਰੀ ਐਕਸਪ੍ਰੈਸ ਹਾਦਸੇ ਵਿਚ ਪੱਛਮੀ ਬੰਗਾਲ ਸਰਕਾਰ ਵੱਲੋਂ ਸਾਜ਼ਿਸ਼ ਰਚੇ ਜਾਣ ਦੇ ਰੇਲ ਮੰਤਰੀ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਇਸ ਵਿਚ ਸ਼ੱਕ ਦੀ ਸੂਈ ਮਾਓਵਾਦੀ ਜਾਂ ਉਨ੍ਹਾਂ ਦੇ ਸਹਿਯੋਗੀ ਸੰਗਠਨਾਂ ਵੱਲ ਜਾਂਦੀ ਹੈ।
ਦੱਸਿਆ ਜਾਂਦਾ ਹੈ ਕਿ ਮਮਤਾ ਇਕ ਵਾਰ ਕੈਬਨਿਟ ਦੀ ਉਸ ਬੈਠਕ ’ਚੋਂ ਕਰੀਬ-ਕਰੀਬ ਵਾਕਆਊਟ ਕਰ ਹੀ ਗਈ ਸੀ, ਜਿਸ ’ਚ ਜ਼ਮੀਨ ਐਕੁਆਇਰ ਬਿੱਲ ਦੀ ਤਜਵੀਜ਼  ਆਈ ਸੀ।
ਮਮਤਾ ਵੱਲੋਂ ਮਤਭੇਦਾਂ ਤੋਂ ਇਨਕਾਰ: ਇਸ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਤ੍ਰਿਣਮੂਲ ਪਾਰਟੀ ਤੇ ਕਾਂਗਰਸ ਵਿਚਾਲੇ ਕੋਈ ਮਤਭੇਦ ਨਹੀਂ। ਇਥੇ ਪੱਤਰਕਾਰਾਂ ਨੇ ਜਦੋਂ ਕੈਬਨਿਟ ਮੀਟਿੰਗ ’ਚ ਨਾ ਜਾਣ ਬਾਰੇ ਪੁੱਛਿਆ ਤਾਂ ਮੰਤਰੀ ਨੇ ਕਿਹਾ, ‘‘ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਮਤਭੇਦ ਨਹੀਂ। ਮੇਰੇ ਮਨ ਵਿਚ  ਪ੍ਰਧਾਨ ਮੰਤਰੀ ਲਈ ਅਥਾਹ ਸਨਮਾਨ ਹੈ। ਇਹ ਮੀਟਿੰਗ ਸਿਰਫ ਝਾਰਖੰਡ ਬਾਰੇ ਸੀ, ਜੋ ਸਾਧਾਰਨ ਮੀਟਿੰਗ ਸੀ, ਜਦ ਕਿ ਮੈਂ ਕਈ ਜ਼ਰੂਰੀ ਕੰਮ ਨਿਬੇੜਨੇ ਸਨ। ਮੈਂ ਯੂ.ਪੀ.ਏ. ਦੀ ਰਿਪੋਰਟ ਕਾਰਡ ਮੀਟਿੰਗ ਵਿਚ ਜ਼ਰੂਰ ਸ਼ਾਮਲ ਹੋਵਾਂਗੀ।’’


Comments Off on ਮਮਤਾ ‘ਦੀਦੀ’ ਫਿਰ ਹੋਈ ਨਾਰਾਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.