ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਬਿਜਲੀ ਦੀ ਸਪਲਾਈ ਘੱਟ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

Posted On June - 24 - 2010

ਨਿੱਜੀ ਪੱਤਰ ਪ੍ਰੇਰਕ
ਸੁਲਤਾਨਪੁਰ ਲੋਧੀ, 23 ਜੂਨ

ਜਿੱਥੇ ਗਰਮੀ ਨੇ ਲੋਕਾਂ ਦਾ  ਕਚੂੰਬਰ ਕੱਢ ਦਿੱਤਾ ਉੱਥੇ ਬਿਜਲੀ ਵਿਭਾਗ ਵੀ ਪਿੱਛੇ ਨਹੀਂ ਰਿਹਾ। ਪੰਜਾਬ ਬਿਜਲੀ ਵਿਭਾਗ ਵੱਲੋਂ ਬਿਜਲੀ ਦੇਣ  ਲਈ ਤੇ ਕੱਟ ਲਾਉਣ ਦਾ ਸਮਾਂ ਨਿਰਧਾਰਤ ਕਰਨ ਤੋਂ ਬਾਅਦ ਵੀ ਪਿੰਡਾਂ ਵਿਚ ਘਰਾਂ ਦੀ ਸਪਲਾਈ ’ਤੇ ਲੰਬੇ ਅਣਐਲਾਨੇ ਕੱਟ ਲਗਾਏ ਜਾ ਰਹੇ ਹਨ ਜਿਸ ਕਰਕੇ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਇਸ ਇਲਾਕੇ ਦੇ ਟਿੱਬਾ ਸਬ ਡਵੀਜ਼ਨ ’ਤੇ ਕਿਸਾਨਾਂ ਨੂੰ ਸਿਰਫ 6 ਘੰਟੇ ਲਈ ਸਪਲਾਈ ਦਿੱਤੀ ਜਾਂਦੀ ਹੈ ਅਤੇ ਇਸ ਸਮੇਂ ਵਿਚ ਵੀ  ਕਈ ਵਾਰੀ ਕੋਈ ਨੁਕਸ ਪੈਣ ਕਾਰਨ ਕੱਟ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਵੋਲਟੇਜ਼ ਬਹੁਤ ਘੱਟ  ਹੁੰਦੀ ਹੈ ਜਿਸ ਕਰਕੇ ਕੱਦੂ ਨਹੀਂ ਹੁੰਦਾ ਹੈ। ਕਿਸਾਨ ਅਗਲੇ ਦਿਨ ਫਿਰ ਉਸ ਖੇਤ ਵਿਚ ਪਾਣੀ ਲਾਉਂਦੇ ਹਨ। ਬੜੀ ਮੁਸ਼ਕਲ ਨਾਲ ਦੋ ਦਿਨਾਂ ਵਿਚ 4 ਕਨਾਲ ਜ਼ਮੀਨ ’ਤੇ ਝੋਨਾ ਲਗਾਇਆ ਜਾਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਹੋਰਨਾਂ ਫੀਡਰਾਂ ’ਤੇ  ਰੋਜ਼ਾਨਾ 8 ਘੰਟੇ ਸਪਲਾਈ ਮਿਲਦੀ ਹੈ। ਉਨ੍ਹਾਂ ਜਦੋਂ ਐਸ.ਡੀ.ਓ. ਟਿੱਬਾ ਪਾਸੋਂ ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਐਸ.ਡੀ.ਓ. ਨੇ ਜਵਾਬ ਵਿਚ ਕਿਹਾ ਕਿ ਇਸ ਸਬ ਸਟੇਸ਼ਨ ’ਤੇ ਲੋਡ ਜ਼ਿਆਦਾ ਹੋਣ ਕਰਕੇ ਅਜਿਹਾ ਕਰਨਾ ਉਨ੍ਹਾਂ ਦੀ ਮਜਬੂਰੀ ਹੈ।


Comments Off on ਬਿਜਲੀ ਦੀ ਸਪਲਾਈ ਘੱਟ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.