ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਕਬੱਡੀ ਖੇਡ ਮੇਲੇ ’ਚ ਅੱਠ ਟੀਮਾਂ ਵੱਲੋਂ ਸ਼ਿਰਕਤ

Posted On June - 24 - 2010

ਪੱਤਰ ਪ੍ਰੇਰਕ
ਜੈਂਤੀਪੁਰ, 23 ਜੂਨ

ਇਥੋਂ ਨੇੜੇ ਪਿੰਡ ਛਿੱਤ ਵਿਖੇ ਬਾਬਾ ਗੁਲਾਬ ਸ਼ਾਹ ਦੇ ਸਾਲਾਨਾ ਮੇਲੇ ’ਤੇ ਪਿੰਡ ਵਾਸੀਆਂ ਵਲੋਂ ਕਬੱਡੀ ਖੇਡ ਮੇਲਾ ਕਰਵਾਇਆ ਗਿਆ, ਜਿਸ ਵਿਚ ਅੱਠ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਪਹਿਲਵਾਨ ਬਾਬਾ ਇਕਬਾਲ ਸਿੰਘ ਬੱਲਾਂ ਵਾਲੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪਹਿਲਾ ਮੈਚ ਪਿੰਡ ਹਸਨਪੁਰ ਅਤੇ ਕੋਟਲਾ ਸਰਫ਼ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ ਪਿੰਡ ਹਸਨਪੁਰ ਦੀ ਟੀਮ 30 ਅੰਕਾਂ ਦੇ ਮੁਕਾਬਲੇ 37 ਅੰਕ ਲੈ ਕੇ ਜੇਤੂ ਰਹੀ।
ਦੂਜਾ ਮੈਚ ਪਿੰਡ ਛਿੱਤ ਅਤੇ ਤਲਵੰਡੀ ਬਖਤਾਂ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ 30 ਅੰਕਾਂ ਦੇ ਮੁਕਾਬਲੇ 41 ਅੰਕ ਲੈ ਕੇ ਪਿੰਡ ਛਿੱਤ ਦੀ ਟੀਮ ਜੇਤੂ ਰਹੀ।
ਤੀਜਾ ਮੈਚ ਕੜਿਆਲ ਅਤੇ ਛਿੱਤ ਦੀਆ ਟੀਮਾਂ ਵਿਚਕਾਰ ਹੋਇਆ, ਜਿਸ ਵਿਚ ਪਿੰਡ ਛਿੱਤ ਸੰਤ ਦਲੀਪ ਸਿੰਘ ਕਬੱਡੀ ਅਕੈਡਮੀ ਦੀ ਟੀਮ 32 ਦੇ ਮੁਕਾਬਲੇ 37 ਅੰਕ ਲੈ ਕੇ ਜੇਤੂ ਰਹੀ। ਫਾਈਨਲ ਮੈਚ ਸੰਤ ਦਲੀਪ ਸਿੰਘ ਕਬੱਡੀ ਅਕੈਡਮੀ ਛਿੱਤ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ  18 ਦੇ ਮੁਕਾਬਲੇ 27 ਅੰਕ ਲੈ ਗੁਰਦਾਸਪੁਰ ਦੀ ਟੀਮ ਜੇਤੂ ਰਹੀ।
ਇਸ ਮੌਕੇ ਬੈਸਟ ਰੇਡਰ ਮੋਨਾ ਛਿੱਤ ਅਤੇ ਬੈਸਟ ਜਾਫ਼ੀ ਦਵਿੰਦਰ ਸਿੰਘ ਐਲਾਨੇ ਗਏ।  ਕੁਮੈਂਟਰੀ ਅਜਮੇਰ ਸਿੰਘ ਘੁੱਕਾ ਨੇ ਕੀਤੀ ਅਤੇ ਰੈਫਰੀ ਦੀ ਡਿਊਟੀ ਪ੍ਰਸਿੱਧ ਕਬੱਡੀ ਕੋਚ ਦਲਬੀਰ ਸਿੰਘ ਬੱਲ ਨੇ ਨਿਭਾਈ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਬਾਬਾ ਇਕਬਾਲ ਸਿੰਘ ਬੱਲ, ਸਾਬਕਾ ਸਰਪੰਚ ਹਰਜੀਤ ਸਿੰਘ ਪੱਪੂ, ਬਚਿੱਤਰ ਸਿੰਘ ਮੈਂਬਰ, ਮੋਹਨ ਸਿੰਘ ਗਿੱਲ, ਪਹਿਲਵਾਨ ਕਰਮ ਸਿੰਘ ਛਿੱਤ ਨੇ ਕੀਤੀ। ਇਸ ਮੌਕੇ ਬਾਬਾ ਇਕਬਾਲ ਸਿੰਘ ਨੇ ਅਗਲੇ ਸਾਲ ਬੈਸਟ ਰੇਡਰ ਅਤੇ ਬੈਸਟ ਜਾਫ਼ੀ ਨੂੰ ਮੋਟਰਸਾਈਕਲਾਂ ਨਾਲ ਸਨਮਾਨਤ ਕਰਨ ਦਾ ਐਲਾਨ ਵੀ ਕੀਤਾ।


Comments Off on ਕਬੱਡੀ ਖੇਡ ਮੇਲੇ ’ਚ ਅੱਠ ਟੀਮਾਂ ਵੱਲੋਂ ਸ਼ਿਰਕਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.