ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਐਨ.ਡੀ.ਏ. ਦੀ ਪ੍ਰੀਖਿਆ ਲਈ ਸਿਖਲਾਈ ਕੈਂਪ ਸ਼ੁਰੂ

Posted On June - 24 - 2010

ਪੱਤਰ ਪ੍ਰੇਰਕ
ਤਲਵਾੜਾ, 23 ਜੂਨ
ਪੰਜਾਬ ’ਚ ਵੱਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਤੇ ਭਾਰਤੀ ਫੌਜ ’ਚ ਪੰਜਾਬੀ ਨੌਜਵਾਨਾਂ ਦੀ ਘਟ ਰਹੀ ਗਿਣਤੀ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੈਨਿਕ ਭਲਾਈ ਤੇ ਰੁਜ਼ਗਾਰ ਵਿਭਾਗ ਨਾਲ ਮਿਲ ਕੇ ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਪੜ੍ਹ ਰਹੇ ਹੋਣਹਾਰ ਵਿਦਿਆਰਥੀਆਂ ਨੂੰ  ਨੈਸ਼ਨਲ  ਡਿਫੈਂਸ ਅਕਾਦਮੀ (ਐਨ.ਡੀ.ਏ.) ਦੀ ਲਿਖਤੀ ਪ੍ਰੀਖਿਆ ਦੀ ਮੁਫਤ ਕੌਚਿੰਗ ਦੇਣ ਦਾ ਫੈਸਲਾ ਲਿਆ ਗਿਆ ਹੈ।
ਇਸ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਚੁਣਿਆ ਗਿਆ ਜਿਸ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੈਕਟਰ ਇਕ  ਤਲਵਾੜਾ ਵੀ ਸ਼ਾਮਲ ਹੈ। ਸੂਬਾ ਸਰਕਾਰ ਦੇ ਫੈਸਲੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੈਕਟਰ ਇਕ ’ਚ ਇਸ ਕੋਚਿੰਗ ਕੈਂਪ ਦਾ ਵਿਧੀਵਤ ਉਦਘਾਟਨ ਫੌਜ ਦੇ ਕਰਨਲ ਵਰਿੰਦਰ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਕਰਨਲ ਵਰਿੰਦਰ ਸਿੰਘ ਨੇ ਫੌਜ ਦੀ ਜ਼ਿੰਦਗੀ ਤੇ ਰੋਮਾਂਚ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆ ’ਚ ਫੌਜ ਹੀ ਅਜਿਹਾ ਕਿੱਤਾ ਹੈ, ਜੋ ਅਨੁਸ਼ਾਸਨ, ਆਪਸੀ-ਭਾਈਚਾਰਕ ਸਾਂਝ ਆਦਿ ਦਾ ਮਿਸ਼ਰਣ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਐਨ.ਡੀ.ਏ. ਦੀ ਪ੍ਰੀਖਿਆ ਅਤੇ ਭਾਰਤੀ ਫੌਜ ਦੇ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਸੰਧਰ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਇਹ ਕੋਚਿੰਗ ਕੈਂਪ ਬਲਾਕ ਤਲਵਾੜਾ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਤੇ ਮੁਫਤ ਹੈ। ਕੋਚਿੰਗ ਕੈਂਪ ਛੁੱਟੀਆਂ ਵਿਚ ਸਵੇਰੇ 9 ਤੋਂ 11 ਵਜੇ ਤਕ ਅਤੇ ਸਕੂਲ ਸਮੇਂ ਦੌਰਾਨ ਦੁਪਹਿਰ ਦੋ ਵਜੇ ਤੋਂ ਚਾਰ ਵਜੇ ਤਕ ਲਗਾਇਆ ਜਾਵੇਗਾ ਜਿਸ ਵਿਚ ਵਿਦਿਆਰਥੀਆਂ ਨੂੰ ਹਿਸਾਬ, ਕੈਮਿਸਟਰੀ, ਫਿਜ਼ਿਕਸ ਤੇ ਬਾਇਓਲੋਜੀ ਆਦਿ ਵਿਸ਼ਿਆਂ ਨਾਲ ਸਬੰਧਤ ਜਾਣਕਾਰੀ ਦਿੱਤੀ ਜਾਵੇਗੀ। ਦੋ ਮਹੀਨੇ ਚੱਲਣ ਵਾਲੇ ਇਸ ਕੈਂਪ ਦਾ ਨਿਰੀਖਣ ਸਮੇਂ-ਸਮੇਂ ’ਤੇ ਫੌਜ ਦੇ ਉੱਚ  ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ।

ਐਨ.ਡੀ.ਏ. ਦੀ ਪ੍ਰੀਖਿਆ ਲਈ ਸਿਖਲਾਈ ਕੈਂਪ ਸ਼ੁਰੂ

Comments Off on ਐਨ.ਡੀ.ਏ. ਦੀ ਪ੍ਰੀਖਿਆ ਲਈ ਸਿਖਲਾਈ ਕੈਂਪ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.