ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਸਕੂਲ ਦੀ ਰਿਪੋਰਟ ’ਤੇ ਹਾਲੇ ਕਾਰਵਾਈ ਨਹੀਂ: ਵਿਨੀਤ ਜੋਸ਼ੀ

Posted On May - 31 - 2010

-ਰੁਚਿਕਾ ਮਾਮਲਾ-

ਨਵੀਂ ਦਿੱਲੀ, 30 ਮਈ
ਚੰਡੀਗੜ੍ਹ ਦੇ ਇਕ ਸਕੂਲ ਵੱਲੋਂ ਰੁਚਿਕਾ ਗਿਰਹੋਤਰਾ ਨੂੰ ਕੱਢੇ ਜਾਣ ਬਾਰੇ ਦਿੱਤੀ ਗਈ ਰਿਪੋਰਟ ਉਪਰ ਸੀ.ਬੀ.ਐਸ.ਈ. ਨੇ ਹਾਲੇ ਤਕ ਕੋਈ ਫੈਸਲਾ ਨਹੀਂ ਕੀਤਾ। ਸੀ.ਬੀ.ਐਸ.ਈ. ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਦੱਸਿਆ ਕਿ ਸਕੂਲ ਨੇ ਰੁਚਿਕਾ ਨੂੰ ਕੱਢਣ ਦੀ ਕਾਰਵਾਈ ਕਰਨ ਬਾਰੇ ਸਾਰੇ ਕਾਰਨਾਂ ’ਤੇ ਚਾਨਣਾ ਪਾਉਂਦੀ ਰਿਪੋਰਟ ਪੇਸ਼ ਕੀਤੀ ਸੀ, ਪਰ ਇਸ ਮਾਮਲੇ ’ਤੇ ਬਣੀ ਕਮੇਟੀ ਉਸ ਦੀ ਘੋਖ ਕਰ ਰਹੀ ਹੈ, ਜਿਸ ਕਰਕੇ ਕੋਈ ਫੈਸਲਾ ਨਹੀਂ ਕੀਤਾ ਜਾ ਸਕਿਆ। ਚੰਡੀਗੜ੍ਹ ਵਿਖੇ ਸੇਕਰਡ ਹਾਰਟ ਕਾਨਵੈਂਟ ਸਕੂਲ ਨੂੰ ਸੀ.ਬੀ.ਐਸ.ਈ. ਨੇ ‘ਕਾਰਨ ਦੱਸੋ’ ਨੋਟਿਸ ਜਾਰੀ ਕਰਕੇ ਰੁਚਿਕਾ ਨੂੰ ਕੱਢਣ ਬਾਰੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ। ਸਕੂਲ ਨੇ ਇਸ ਸਾਲ ਮਾਰਚ ਵਿਚ ਆਪਣੀ ਰਿਪੋਰਟ ਬੋਰਡ ਕੋਲ ਭੇਜ ਦਿੱਤੀ ਸੀ।
ਸਕੂਲ ਦਾ ਕਹਿਣਾ ਹੈ ਕਿ ਰੁਚਿਕਾ ਨੇ ਫੀਸ ਨਹੀਂ ਸੀ ਭਰੀ, ਜਿਸ ਕਰਕੇ ਉਸ ਨੂੰ ਕੱਢ ਦਿੱਤਾ ਗਿਆ। 1990 ਵਿਚ ਹਰਿਆਣਾ ਦੇ ਡੀ.ਜੀ.ਪੀ. ਐਸ. ਪੀ.ਐਸ ਰਾਠੌਰ ਵੱਲੋਂ ਕੀਤੀ ਛੇੜਛਾੜ ਮਗਰੋਂ ਉਸ ਨੇ ਖੁਦਕੁਸ਼ੀ ਕਰ ਲਈ ਸੀ।

-ਪੀ.ਟੀ.ਆਈ.


Comments Off on ਸਕੂਲ ਦੀ ਰਿਪੋਰਟ ’ਤੇ ਹਾਲੇ ਕਾਰਵਾਈ ਨਹੀਂ: ਵਿਨੀਤ ਜੋਸ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.