ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਲਾਵਾਰਿਸ ਕਾਰ ਵਿਚੋਂ ਦੋ ਕਿਲੋ ਵਿਸਫੋਟਕ ਸਮੱਗਰੀ ਮਿਲੀ

Posted On May - 9 - 2010

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਮਈ
ਸਥਾਨਕ ਪੁਲੀਸ ਨੇ ਰੇਲਵੇ ਸਟੇਸ਼ਨ ਅਤੇ ਸਰਕਟ ਹਾਊਸ ਵਿਚਾਲੇ ਸੜਕ ’ਤੇ ਖੜੀ ਇਕ ਲਾਵਾਰਿਸ ਕਾਰ ਵਿਚੋਂ ਕਰੀਬ ਦੋ ਕਿਲੋ ਵਿਸਫੋਟਕ ਸਮੱਗਰੀ ਸਮੇਤ ਇਕ ਡੈਟੋਨੇਟਰ ਬਰਾਮਦ ਕਰਕੇ ਕਿਸੇ ਵੱਡੀ ਘਟਨਾ ਦੇ ਵਾਪਰਨ ਤੋਂ ਬਚਾਅ ਕਰ ਲਿਆ ਹੈ।  ਚਿੱਟੇ ਰੰਗ ਦੀ ਇਸ ਮਾਰੂਤੀ ਕਾਰ ’ਤੇ ਦਿੱਲੀ ਦੀ ਨੰਬਰ ਪਲੇਟ ਲੱਗੀ ਹੋਈ ਸੀ। ਇਸ ਕਾਰ ਦੇ ਇਥੇ ਲੰਮਾ ਸਮਾਂ ਖੜ੍ਹੇ ਰਹਿਣ ਕਾਰਨ ਇਕ ਢਾਬੇ ਦੇ ਮਾਲਕ ਵਲੋਂ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਨੂੰ ਕਬਜ਼ੇ ਵਿਚ ਲੈ ਲਿਆ  ਕਾਰ ਦੀ ਤਲਾਸ਼ੀ ਦੌਰਾਨ ਉਸ ਵਿਚੋਂ ਇਕ ਕਿਲੋ ਅੱਠ ਸੌ ਗਰਾਮ ਵਿਸਫੋਟਕ ਸਮੱਗਰੀ, ਇਕ ਡੈਟੋਨੇਟਰ ਅਤੇ ਇਕ ਗੈਸ ਸਲੰਡਰ ਬਰਾਮਦ ਹੋਇਆ ਹੈ। ਇਹ ਵਿਸਫੋਟਕ ਸਮੱਗਰੀ ਦੋ ਪੈਕਟਾਂ ਵਿਚ ਬੰਦ ਸੀ, ਜਿਸ ਬਾਰੇ ਸ਼ੰਕਾ ਹੈ ਕਿ ਇਹ ਵਿਸਫੋਟਕ ਸਮੱਗਰੀ ਆਰ.ਡੀ.ਐਕਸ. ਹੈ। ਪੁਲੀਸ ਵਲੋਂ ਇਹ ਵਿਸਫੋਟਕ ਸਮੱਗਰੀ ਫਾਰੈਂਸਿਕ ਲੈਬ ਨੂੰ ਜਾਂਚ ਲਈ ਭੇਜੀ ਗਈ। ਕਾਰ ਦੀ ਤਲਾਸ਼ੀ ਅਤੇ ਕਾਰ ਖੜ੍ਹੀ ਕਰਨ ਵਾਲੇ ਵਿਅਕਤੀਆਂ ਦੀ ਭਾਲ ਲਈ ਪੁਲੀਸ ਨੇ ਖੋਜੀ ਕੁੱਤਿਆਂ ਦੀ ਵੀ ਵਰਤੋਂ ਕੀਤੀ।
ਇਸ ਸਬੰਧ ਵਿਚ ਗੱਲਬਾਤ ਕਰਦਿਆਂ ਪੁਲੀਸ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਨੇ ਦਸਿਆ ਕਿ ਫਾਰੈਂਸਿਕ ਲੈਬ ਵਿਚੋਂ ਜਾਂਚ ਹੋਣ ਉਪਰੰਤ ਇਸ ਵਿਸਫੋਟਕ ਸਮੱਗਰੀ ਬਾਰੇ ਸਹੀ ਜਾਣਕਾਰੀ ਸਾਹਮਣੇ ਆ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਪੁਲੀਸ ਵਲੋਂ ਦਿੱਲੀ ਨੰਬਰ ਵਾਲੀ ਇਸ ਕਾਰ ਦੀ ਰਜਿਸਟਰੇਸ਼ਨ ਰਾਹੀਂ ਇਸ ਦੇ ਮਾਲਕਾਂ ਬਾਰੇ ਵੀ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਿਰਫ਼ ਪੰਜ ਦਿਨ ਪਹਿਲਾਂ 2 ਮਈ ਨੂੰ ਸ਼ਹਿਰ ਦੇ ਭੀੜ ਭਰੇ ਇਲਾਕੇ ਸੁਲਤਾਨਵਿੰਡ ਰੋਡ ਸਥਿਤ ਸੁੱਕਾ ਤਾਲਾਬ ਮੰਦਿਰ ਨੇੜੇ ਵੀ ਇਕ ਬੰਬ ਬਰਾਮਦ ਹੋਇਆ ਸੀ। ਇਸ ਵਿਸਫੋਟ ਲਈ ਦੋ ਪੈਟਰੋਲ ਦੀਆਂ ਬੋਤਲਾਂ ਅਤੇ ਮੋਬਾਈਲ ਫੋਨ ਆਦਿ ਦੀ ਵਰਤੋਂ ਕੀਤੀ ਗਈ ਸੀ। ਇਹ ਸਾਜ਼ੋ- ਸਾਮਾਨ ਇਥੇ ਇਕ ਸਾਈਕਲ ’ਤੇ ਟੰਗੇ ਥੈਲੇ ਵਿਚ ਰੱਖਿਆ ਹੋਇਆ ਸੀ। ਉਸ ਰਾਤ ਇਕ ਵਜੇ ਚੌਂਕੀਦਾਰ ਉਂਕਾਰ ਨੇ ਇਸ ਸਾਈਕਲ ’ਤੇ ਟੰਗੇ ਥੈਲੇ ਵਿਚੋਂ ਮੋਬਾਈਲ ਕੱਢ ਕੇ ਇਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਮੋਬਾਈਲ ਫਟ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ।
ਉਧਰ, ਪੰਜਾਬ ਪੁਲੀਸ ਦੇ ਕਾਉਂਟਰ ਇੰਟਲੀਜੈਂਸ ਵਿੰਗ ਨੇ ਅੱਜ ਇਥੇ ਤਿੰਨ ਕਿਲੋ ਅਫੀਮ ਸਮੇਤ ਦੋ ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਵਿਭਾਗ ਦੇ ਸਹਾਇਕ ਆਈ.ਜੀ. ਮਨਵਿੰਦਰ ਸਿੰਘ ਜਾਣਕਾਰੀ ਦਿੰਦਿਆਂ ਦਸਿਆ ਕਿ ਫੜੇ ਗਏ ਦੋ ਤਸਕਰਾਂ ਦੀ ਸ਼ਨਾਖ਼ਤ ਸੁਰਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਤੱਗੜ, ਥਾਣਾ ਗੁਰਾਇਆ, ਜ਼ਿਲਾ ਜਲੰਧਰ ਅਤੇ ਗੁਰਦੇਵ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਹਰੀਪੁਰਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਸ੍ਰੀ ਮਨਵਿੰਦਰ ਸਿੰਘ ਨੇ ਦਸਿਆ ਕਿ ਹੋਟਲ ਅਲਫ਼ਾ ਵੰਨ ਨੇੜੇ ਪੁਲਿਸ ਪਾਰਟੀ ਵਲੋਂ ਲਾਏ ਗਏ ਇਕ ਨਾਕੇ ਦੌਰਾਨ ਇਹ ਅਫੀਮ ਕਾਬੂ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਦੋਸ਼ੀਆਂ ਖਿਲਾਫ਼ ਨਸ਼ਾ ਰੋਕੂ ਐਕਟ ਅਧੀਨ ਕੇਸ ਦਰਜ ਕੀਤਾ ਗਿਆ।


Comments Off on ਲਾਵਾਰਿਸ ਕਾਰ ਵਿਚੋਂ ਦੋ ਕਿਲੋ ਵਿਸਫੋਟਕ ਸਮੱਗਰੀ ਮਿਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.