ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਮੰਤਰੀ ਦੀ ਰਿਹਾਇਸ਼ ਨੇੜੇ ਦਿਨ-ਦਿਹਾੜੇ ਡਾਕਾ

Posted On May - 17 - 2010

ਘਰ ਦੇ ਮੈਂਬਰਾਂ ਨੂੰ ਬੰਨ੍ਹ ਕੇ ਨਗਦੀ, ਗਹਿਣੇ ਤੇ ਕਾਰ ਉਡਾਈ

ਜਗਦੀਪ ਸਿੰਘ ਗਿੱਲ/ਟ੍ਰਿਬਿਊਨ ਨਿਊਜ਼ ਸਰਵਿਸ

ਪੁਲੀਸ ਅਧਿਕਾਰੀਆਂ ਨੂੰ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ

ਜਲੰਧਰ, 16 ਮਈ
ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਦੀ ਸਥਾਨਕ ਰਿਹਾਇਸ਼ ਤੋਂ ਕੁਝ ਹੀ ਕਦਮਾਂ ਦੀ ਦੂਰੀ ’ਤੇ ਅੱਜ ਸਵੇਰੇ ਚਾਰ ਲੁਟੇਰੇ ਆਪਣੇ ਆਪ ਨੂੰ ਮਰਦਮਸ਼ੁਮਾਰੀ ਅਮਲਾ ਦੱਸ ਕੇ ਇੱਕ ਪਰਿਵਾਰ ਨੂੰ ਲੁੱਟ ਕੇ ਲੈ ਗਏ। ਮਕਾਨ ਮਾਲਕ, ਉਸ ਦੀ ਪਤਨੀ ਤੇ ਨੌਕਰ ਨੂੰ ਘਰ ਦੇ ਪਰਦਿਆਂ ਨਾਲ ਬੰਨ੍ਹ ਕੇ ਇਹ ਲੁਟੇਰੇ ਡੇਢ ਘੰਟਾ ਘਰ ਦੀ ਫੋਲਾ-ਫਾਲੀ ਕਰਦੇ ਰਹੇ ਤੇ ਜਾਂਦੇ ਹੋਏ ਇੱਕ ਲੱਖ ਰੁਪਏ ਨਕਦ, ਇੱਕ ਲੱਖ ਦੇ ਗਹਿਣੇ ਤੇ ਜ਼ੈੱਨ ਕਾਰ ਲੈ ਗਏ। ਇਹ ਘਟਨਾ ਸਵੇਰੇ ਸਾਢੇ 7 ਵਜੇ ਦੇ ਕਰੀਬ ਵਾਪਰੀ। ਦਿਲਚਸਪ ਗੱਲ ਹੈ ਕਿ ਜਿਥੇ ਇਹ ਘਰ ਦੇ ਖੱਬੇ ਪਾਸੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਸੈਂਟਰਲ ਟਾਊਨ ਸਥਿਤ ਰਿਹਾਇਸ਼ ਹੈ ਉਥੇ ਸੱਜੀ ਕੰਨੀ ’ਤੇ ਥਾਣਾ ਡਵੀਜ਼ਨ ਨੰਬਰ 3 ਵੀ ਕੁਝ ਮੀਟਰਾਂ ਦੀ ਦੂਰੀ ’ਤੇ ਹੈ।
ਮਕਾਨ ਮਾਲਕ ਰਜਿੰਦਰ ਪਾਲ ਭਾਰਦਵਾਜ ਨੇ ਦੱਸਿਆ ਕਿ ਦੋ ਵਿਅਕਤੀ ਸਵੇਰੇ ਉਨ੍ਹਾਂ ਦੇ ਘਰ ਆਏ ਤੇ ਉਨ੍ਹਾਂ ਦੀ ਪਤਨੀ ਵੱਲੋਂ ਦਰਵਾਜ਼ਾ ਖੋਲ੍ਹਣ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਮਰਦਮਸ਼ੁਮਾਰੀ ਦੀ ਜਾਣਕਾਰੀ ਇਕੱਤਰ ਕਰਨ ਲਈ ਆਏ ਹਨ। ਜਦੋਂ ਮਕਾਨ ਮਾਲਕਣ ਨੇ ਇਹ ਆਖਿਆ ਕਿ ਇਹ ਵੇਰਵੇ ਤਾਂ ਕੁਝ ਦਿਨ ਪਹਿਲਾਂ ਅਧਿਆਪਕ ਲਿਜਾ ਚੁੱਕੇ ਹਨ ਤਾਂ ਉਨ੍ਹਾਂ ਵਿਅਕਤੀਆਂ ਨੇ ਕਿਹਾ ਕਿ ਸਰਕਾਰ ਨੇ ਹਰ ਪਰਿਵਾਰ ਦੀਆਂ ਫੋਟੋਆਂ ਖਿੱਚਣ ਦੇ ਆਦੇਸ਼ ਦਿੱਤੇ ਹਨ। ਇਸੇ ਦੌਰਾਨ ਦੋ ਵਿਅਕਤੀ ਬਾਹਰੋਂ ਹੋਰ ਘਰ ਅੰਦਰ ਆ ਗਏ ਤੇ ਉਨ੍ਹਾਂ ਨੇ ਦਰਵਾਜ਼ਾ ਅੰਦਰੋਂ ਬੰਦ ਕਰਕੇ ਮਕਾਨ ਮਾਲਕ, ਉਸ ਦੀ ਪਤਨੀ ਤੇ ਘਰ ਦੇ ਨੌਕਰ ਨੂੰ ਪਰਦਿਆਂ ਨਾਲ ਬੰਨ੍ਹ ਕੇ ਮੂੰਹਾਂ ’ਤੇ ਟੇਪ ਲਾ ਦਿੱਤੀ। ਇਨ੍ਹਾਂ ਵਿਅਕਤੀਆਂ ਦੀ ਪਰਿਵਾਰਕ ਮੈਂਬਰਾਂ ਨਾਲ ਹੱਥੋਪਾਈ ਵੀ ਹੋਈ।
ਪਰਿਵਾਰਕ ਮੈਂਬਰਾਂ ਅਨੁਸਾਰ ਚਾਰਾਂ ਵਿਚੋਂ ਦੋਹਾਂ ਨੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਤੇ ਇੱਕ ਦੇ ਹੱਥ ’ਚ ਤੇਜ਼ਧਾਰ ਚਾਕੂ ਸੀ ਤੇ ਜਾਪ ਰਿਹਾ ਸੀ ਜਿਵੇਂ ਇਨ੍ਹਾਂ ਲੁਟੇਰਿਆਂ ਨੇ ਨਸ਼ਾ ਕੀਤਾ ਹੋਵੇ। ਸ੍ਰੀ ਭਾਰਦਵਾਜ ਨੇ ਦੱਸਿਆ ਕਿ ਇਹ ਲੁਟੇਰੇ ਡੇਢ ਘੰਟਾ ਘਰ ਦੀ ਫੋਲਾ-ਫਾਲੀ ਕਰਦੇ ਰਹੇ ਤੇ ਜਾਂਦੇ ਹੋਏ ਇੱਕ ਲੱਖ ਰੁਪਏ ਨਕਦ, ਇੱਕ ਲੱਖ ਦੇ ਗਹਿਣੇ ਤੇ ਹੋਰ ਸਾਜੋ-ਸਾਮਾਨ ਉਨ੍ਹਾਂ ਦੀ ਜ਼ੈੱਨ ਕਾਰ ਵਿੱਚ ਰੱਖ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੂੰ ਬਾਅਦ ਵਿੱਚ ਉਨ੍ਹਾਂ ਦੇ ਮਾਲੀ ਨੇ ਆ ਕੇ ਖੋਲ੍ਹਿਆ।
ਸੂਚਨਾ ਮਿਲਣ ’ਤੇ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਘਰ ਦਾ ਦੌਰਾ ਕੀਤਾ। ਥਾਣਾ ਡਵੀਜ਼ਨ ਨੰਬਰ 4 ਦੇ ਮੁਖੀ ਸਕੱਤਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।


Comments Off on ਮੰਤਰੀ ਦੀ ਰਿਹਾਇਸ਼ ਨੇੜੇ ਦਿਨ-ਦਿਹਾੜੇ ਡਾਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.