ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !     !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਮਾਓਵਾਦੀਆਂ ਨੇ ਸੀ.ਆਰ.ਪੀ.ਐਫ. ਦਾ ਵਾਹਨ ਉਡਾਇਆ; 7 ਜਵਾਨ ਹਲਾਕ

Posted On May - 9 - 2010

ਰਾਏਪੁਰ, 8 ਮਈ
ਮਾਓਵਾਦੀਆਂ ਨੇ ਅੱਜ ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਸੀ.ਆਰ.ਪੀ.ਐਫ. ਦਾ ਬੁਲਟ ਪਰੂਫ ਵਾਹਨ ਉਡਾ ਦਿੱਤਾ, ਜਿਸ ਕਾਰਨ 7 ਜਵਾਨ ਸ਼ਹੀਦ ਹੋ ਗਏ ਤੇ 10 ਫੱਟੜ ਹੋ ਗਏ। ਦਾਂਤੇਵਾੜਾ ਮਗਰੋਂ ਮਾਓਵਾਦੀਆਂ ਦੀ ਇਹ ਪਹਿਲੀ ਵੱਡੀ ਵਾਰਦਾਤ ਹੈ। ਉਸ ਹਮਲੇ ਵਿਚ ਸੀ.ਆਰ.ਪੀ.ਐਫ. ਦੇ 76 ਜਵਾਨ ਸ਼ਹੀਦ ਹੋ ਗਏ ਸਨ।
ਨਕਸਲਵਾਦੀ ਵਿਰੋਧੀ ਅਪਰੇਸ਼ਨ ਦੇ ਏ.ਡੀ.ਜੀ. ਰਾਮ ਨਿਵਾਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਕਸਲੀਆਂ ਨੇ ਕੌਮੀ ਹਾਈਵੇਅ 16 ਦੇ ਨਾਲ ਲਗਦੇ ਪਿੰਡ ਪੇਦਾਕੋਡੇਪਲ ਨੇੜੇ ਬਾਰੂਦੀ ਸੁਰੰਗ ਦੀ ਮੱਦਦ ਨਾਲ ਬੰਕਰ ਵਾਹਨ ਨੂੰ ਉਡਾਉਣ ਮਗਰੋਂ ਜਵਾਨਾਂ ’ਤੇ ਫਾਇਰਿੰਗ ਵੀ ਕੀਤੀ। ਇਸ ਕਾਰਨ 168 ਬਟਾਲੀਅਨ ਦੇ 6 ਜਵਾਨ ਸ਼ਹੀਦ ਹੋ ਗਏ ਤੇ 10 ਫੱਟੜ ਹੋ ਗਏ। ਸ਼ਹੀਦਾਂ ਵਿਚ ਵਾਹਨ ਦਾ ਚਾਲਕ ਵੀ ਸ਼ਾਮਲ ਹੈ।
ਇਸ ਦੌਰਾਨ ਰਾਜ ਦੇ ਗ੍ਰਹਿ ਮੰਤਰੀ ਨਾਨਕੀ ਰਾਮ ਕੰਵਰ ਨੇ ਕਿਹਾ, ‘‘ਇੰਝ ਲੱਗਦਾ ਹੈ ਕਿ ਸੁਰੱਖਿਆ ਜਵਾਨਾਂ ਨੇ ਉਨ੍ਹਾਂ ਹਦਾਇਤਾਂ ਨੂੰ ਨਜ਼ਰ-ਅੰਦਾਜ਼ ਕੀਤਾ ਹੈ, ਜਿਨ੍ਹਾਂ ਵਿਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਨਕਸਲਵਾਦੀਆਂ ਦੇ ਪ੍ਰਭਾਵ ਹੇਠਲੇ ਇਲਾਕਿਆਂ ਵਿਚ ਕਿਸੇ ਵਾਹਨ ’ਤੇ ਸਵਾਰ ਹੋ ਕੇ ਨਾ ਜਾਣ।’’ ਜ਼ਖਮੀਆਂ ਨੂੰ ਜਗਦਲਪੁਰ ਦੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ।
ਝਾੜਗ੍ਰਾਮ (ਪੱਛਮੀ ਬੰਗਾਲ) ਹਥਿਆਰਬੰਦ ਮਾਓਵਾਦੀਆਂ ਨੇ ਪੱਛਮੀ ਮਿਦਨਾਪੁਰ ਦੇ ਝਾੜਗ੍ਰਾਮ ਇਲਾਕੇ ਵਿਚ ਲੋਧਾਸੈਲੀ ਵਿਚ ਸੀ.ਪੀ.ਆਈ.(ਐਮ) ਨੇਤਾ ਨੂੰ ਗੋਲੀ ਮਾਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਧਾਂਸ਼ੂ ਮਾਤੀ (53) ਜੋ ਸੀ.ਪੀ.ਆਈ.(ਐਮ) ਦਾ ਲੈਧਾਸੈਲੀ ਸਥਾਨਕ ਕਮੇਟੀ ਮੈਂਬਰ ਸੀ, ਪਿੰਡ ਨਾਹੌਰੀਆ ਵਿਚ ਆਪਣੇ ਘਰ ਸੁੱਤਾ ਪਿਆ ਸੀ, ਜਦੋਂ 25 ਹਥਿਆਰਬੰਦ ਮਾਓਵਾਦੀਆਂ ਨੇ ਉਸ ਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ। ਉਹ ਉਸਨੂੰ ਪਹਿਲੀ ਮੰਜ਼ਿਲ ਤੋਂ ਘਸੀਟ ਕੇ ਹੇਠਾਂ ਵਿਹੜੇ ’ਚ ਲੈ ਆਏ। ਉਨ੍ਹਾਂ ਨੇ ਉਸ ਦੇ ਸਿਰ ’ਚ ਗੋਲੀਆਂ ਮਾਰੀਆਂ। ਮਾਤੀ ਮੌਕੇ ’ਤੇ ਹੀ ਦਮ ਤੋੜ ਗਿਆ।
ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ, ਜਿਸ ਨੇ ਉੱਥੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਪਟਨਾ: ਅੱਜ ਮਾਓਵਾਦੀਆਂ ਨੇ ਕਟੀਹਾਰ ਬਰੌਨੀ ਸੈਕਸ਼ਨ ਦੇ ਕੁਰਸੇਲਾ ਤੇ ਬਾਖੜੀ ਰੇਲਵੇ ਸਟੇਸ਼ਨਾਂ ਵਿਚਾਲੇ ਰੇਲ ਪਟੜੀ ਉਡਾ ਦਿੱਤੀ। ਇਸ ਕਾਰਨ ਇਸ ਰੂਟ ’ਤੇ ਤਿੰਨ ਘੰਟਿਆਂ ਲਈ ਆਵਾਜਾਈ ਠੱਪ ਰਹੀ।
ਪ੍ਰਾਪਤ ਜਾਣਕਾਰੀ ਮੁਤਾਬਕ ਹਥਿਆਰਬੰਦ ਮਾਓਵਾਦੀਆਂ ਨੇ ਅੱਜ ਤੜਕੇ ਡਾਇਨਾਮਾਈਟ ਨਾਲ ਪਟੜੀ ਨੂੰ ਉਡਾਇਆ। ਇਸ ਕਾਰਨ ਨਵੀਂ ਦਿੱਲੀ-ਡਿਬਰੂਗੜ੍ਹ ਰਾਜਧਾਨੀ ਐਕਸਪ੍ਰੈਸ ਸਣੇ ਕਈ ਗੱਡੀਆਂ ਪਛੜ ਗਈਆਂ।

-ਪੀ.ਟੀ.ਆਈ.


Comments Off on ਮਾਓਵਾਦੀਆਂ ਨੇ ਸੀ.ਆਰ.ਪੀ.ਐਫ. ਦਾ ਵਾਹਨ ਉਡਾਇਆ; 7 ਜਵਾਨ ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.