ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਬਿਮਾਰ ਮੁਲਾਜ਼ਮ ਨੂੰ ਲਾਭਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ

Posted On May - 18 - 2010

ਹਾਈ ਕੋਰਟ ਦਾ ਫੈਸਲਾ

ਜਬਰੀ ਸੇਵਾਮੁਕਤੀ ਜਾਇਜ਼ ਨਹੀਂ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਈ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਨੌਕਰੀ ਦੌਰਾਨ ਕੋਈ ਬਿਮਾਰੀ ਲੱਗਣ ਦੇ ਆਧਾਰ ’ਤੇ ਜਾਂ ਅੰਗਹੀਣ ਹੋ ਜਾਣ ਦੇ ਆਧਾਰ ’ਤੇ ਕਿਸੇ ਮੁਲਾਜ਼ਮ ਨੂੰ ਉਨ੍ਹਾਂ ਲਾਭਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ, ਜੋ ਆਮ ਵਾਂਗ ਉਹ ਨੂੰ ਮਿਲਣੇ ਸਨ। ਕੋਸ਼ਿਸ਼ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਨੂੰ ਕਿਸੇ ਵਾਜ਼ਬ ਥਾਂ ਉਤੇ ਬਰਾਬਰ ਦੇ ਤਨਖਾਹ ਸਕੇਲ ’ਤੇ ਲਾਇਆ ਜਾਵੇ।
ਹਾਈ ਕੋਰਟ ਅਨੁਸਾਰ ਪੀ.ਜੀ. ਆਈ. ਚੰਡੀਗੜ੍ਹ ਵੱਲੋਂ ਅਪੰਗਹੀਣਤਾ ਐਕਟ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ ਤੇ ਨੌਕਰੀ ਦੌਰਾਨ ਬਿਮਾਰ ਹੋਏ ਇਕ ਮੁਲਾਜ਼ਮ ਨੂੰ ਜਬਰੀ ਸੇਵਾਮੁਕਤ ਕਰਨ ਵਿਰੁੱਧ ਨਿਯਮਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ।
ਅਦਾਲਤ ਨੇ ਇਹ ਫੈਸਲਾ ਜੋਗਿੰਦਰ ਕੌਰ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤਾ। ਸ਼ੁਰੂ ’ਚ ਉਹ ‘ਡੈਂਟਲ ਰੂਮ ਅਪਰੇਟਿੰਗ ਅਸਿਸਟੈਂਟ’ ਵਜੋਂ ਕੰਮ ਕਰਦੀ ਸੀ, ਪਰ ਨੌਕਰੀ ਦੌਰਾਨ ਹੀ ਉਹ ਨੂੰ ਦਮੇ ਦੀ ਬਿਮਾਰੀ ਲੱਗ ਗਈ ਤੇ ਉਹ ਨੇ ਹਲਕੇ ਕੰਮ ’ਤੇ ਲਾਏ ਜਾਣ ਦੀ ਬੇਨਤੀ ਕੀਤੀ, ਪਰ ਉਹ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਡਾਕਟਰੀ ਆਧਾਰ ’ਤੇ ਉਹ ਨੂੰ ਸੇਵਾਮੁਕਤ ਕਿਉਂ ਨਾ ਕੀਤਾ ਜਾਵੇ?
ਜਵਾਬ ’ਚ ਜੋਗਿੰਦਰ ਕੌਰ ਨੇ ਤੀਜੇ ਦਰਜੇ ਦੀ ਕਿਸੇ ਹਲਕੇ ਕੰਮ ਵਾਲੀ ਅਸਾਮੀ ’ਤੇ ਲਾਏ ਜਾਣ ਲਈ ਕਿਹਾ, ਪਰ ਉਹ ਨੂੰ ਚੌਥਾ ਦਰਜਾ ਅਸਾਮੀ ’ਤੇ ਨਿਯੁਕਤ ਕਰ ਦਿੱਤਾ ਗਿਆ। ਇਹੀ ਨਹੀਂ ਉਹ ਦੀ ਪਹਿਲੀ ਤਨਖਾਹ ਵੀ ਬਚਾਈ ਨਾ ਗਈ।
ਦਲੀਲਾਂ ਸੁਣਨ ਮਗਰੋਂ ਜਸਟਿਸ ਐਮ.ਐਮ. ਕੁਮਾਰ ਤੇ ਜਸਟਿਸ ਜਿਤੇਂਦਰ ਚੌਹਾਨ ਨੇ ਸੁਪਰੀਮ ਕੋਰਟ ਦੇ ਇਕ ਫੈਸਲੇ ਦਾ ਹਵਾਲਾ ਦੇ ਕੇ ਕਿਹਾ ਕਿ ਨੌਕਰੀ ਦੌਰਾਨ ਕੋਈ ਬਿਮਾਰੀ ਲੱਗ ਜਾਣ ’ਤੇ ਕਿਸੇ ਮੁਲਾਜ਼ਮ ਨੂੰ ਮਿਲਣ ਵਾਲੇ ਲਾਭਾਂ ਤੋਂ ਮਹਿਰੂਮ ਨਹੀਂ ਕੀਤਾ ਜਾ ਸਕਦਾ। ਇਹੀ ਨਹੀਂ ਅਪੰਗਤਾ ਦੇ ਆਧਾਰ ’ਤੇ ਕਿਸੇ ਨੂੰ ਨੌਕਰੀਓਂ ਕੱਢਣ, ਹੇਠਲੇ ਅਹੁਦੇ ’ਤੇ ਲਾਉਣ ਜਾਂ ਤਨਖਾਹ ਘਟਾਉਣ ਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਬੈਂਚ ਨੇ ਪੀ.ਜੀ.ਆਈ. ਨੂੰ ਪਟੀਸ਼ਨਰ ਨੂੰ ‘ਡੈਂਟਲ ਰੂਮ ਅਪਰੇਸ਼ਨ ਅਸਿਸਟੈਂਟ’ ਦੇ ਐਨ ਮੇਲ ਦੀ ਕਿਸੇ ਅਸਾਮੀ ਅਤੇ ਬਰਾਬਰ ਦੇ ਤਨਖਾਹ ਸਕੇਲ ’ਤੇ ਲਾਉਣ ਦੇ ਹੁਕਮ ਦਿੱਤੇ ਹਨ ਤੇ ਕਿਹਾ ਹੈ ਕਿ ਜੇਕਰ ਇਹ ਅਸਾਮੀ ਉਪਲਬਧ ਨਹੀਂ ਹੈ ਤਾਂ ਇਸੇ ਕਾਡਰ ’ਚ ਇਕ ਹੋਰ ਅਸਾਮੀ ਪੈਦਾ ਕੀਤੀ ਜਾਵੇ ਅਤੇ ਉਸ ਮਾਮਲੇ ’ਚ ਪੀ.ਜੀ. ਆਈ. ਚਾਹੇ ਤਾਂ ਪਟੀਸ਼ਨਰ ਤੋਂ ਸਣੇ ਚੌਥਾ ਦਰਜਾ ਦੇ ਜਿਹੜੇ ਮਰਜ਼ੀ ਅਹੁਦਿਆਂ ਦਾ ਕੰਮ ਲੈ ਸਕਦੀ ਹੈ।


Comments Off on ਬਿਮਾਰ ਮੁਲਾਜ਼ਮ ਨੂੰ ਲਾਭਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.