ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਫੌਜ ਵੱਲੋਂ 124 ਅਰਜਨ ਟੈਂਕਾਂ ਦਾ ਨਵਾਂ ਆਰਡਰ

Posted On May - 18 - 2010

ਨਵੀਂ ਦਿੱਲੀ, 17 ਮਈ
ਫੌਜ ਨੇ ਅੱਜ 124 ਅਰਜਨ ਟੈਂਕਾਂ ਦਾ ਆਰਡਰ ਦਿੱਤਾ ਹੈ ਜਿਸ ਨਾਲ ਡੀ.ਆਰ.ਡੀ.ਓ. ਦੇ ਤਿੰਨ ਦਹਾਕਿਆਂ ਤੋਂ ਚਲੇ ਆ ਰਹੇ ਪ੍ਰੋਗਰਾਮ ਨੂੰ ਨਵਾਂ ਹੁਲਾਰਾ ਮਿਲਿਆ। ਇਹ ਨਵਾਂ ਆਰਡਰ ਇਨ੍ਹਾਂ ਰਿਪੋਰਟਾਂ ਦੇ ਪੇਸ਼ੇਨਜ਼ਰ ਦਿੱਤਾ ਗਿਆ ਕਿ ਇਸ ਸਾਲ ਦੇ ਸ਼ੁਰੂ ਵਿਚ ਰਾਜਸਥਾਨ ਦੇ ਰੇਗਿਸਤਾਨੀ ਇਲਾਕੇ ਵਿਚ ਪ੍ਰਤਾਵੇ ਲਈ ਕੀਤੀ ਗਈ ਪਰਖ ਦੌਰਾਨ ਅਰਜਨ ਟੈਂਕਾਂ ਨੇ ਰੂਸ ਦੇ ਟੀ-90 ਟੈਂਕਾਂ ਨੂੰ ਮਾਤ ਦਿੱਤੀ ਸੀ। ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ, ‘‘ਫੌਜ ਨੇ ਦੇਸ਼ ਅੰਦਰ ਬਣੇ 124 ਮੇਨ ਬੈਟਲ ਟੈਂਕਾਂ ਦਾ ਵਾਧੂ ਆਰਡਰ ਦਿੱਤਾ ਹੈ। ਇਹ ਪਹਿਲਾਂ ਤੋਂ 124 ਟੈਂਕਾਂ ਦੇ ਦਿੱਤੇ ਆਰਡਰ ਤੋਂ ਵੱਖਰਾ ਹੈ। ਇਹ ਫੈਸਲਾ ਹਾਲ ਹੀ ਵਿਚ ਰੇਗਿਸਤਾਨੀ ਤਜਰਬੇ ਵਿਚ ਐਮ.ਬੀ.ਟੀ. ਦੀ ਸਫਲਤਾ ਦੇ ਮੱਦੇਨਜ਼ਰ ਕੀਤਾ ਗਿਆ।’’ 124 ਐਮ.ਬੀ.ਟੀ. ਮਿਲਣ ਨਾਲ ਫੌਜ ਉਨ੍ਹਾਂ ਦੇਸੀ ਟੈਂਕਾਂ ਦੀਆਂ ਦੋ ਹੋਰ ਰਜਮੈਂਟਾਂ ਖੜ੍ਹੀਆਂ ਕਰ ਸਕਦੀ ਹੈ। ਫੌਜ ਕੋਲ ਪਹਿਲਾਂ ਹੀ 45 ਦਰਜਨ ਟੈਂਕਾਂ ਦੀ ਰਜਮੈਂਟ ਹੈ। ਇਹ ਟੈਂਕ ਅਵਕੀ ਸਥਿਤੀ ਹੈਵੀ ਵਹੀਕਲਜ਼ ਫੈਕਟਰੀ ਵੱਲੋਂ ਪਿਛਲੇ ਸਾਲ ਦਿੱਤੇ ਗਏ ਸਨ।

ਫੌਜ ਨੇ 124 ਐਮ.ਬੀ.ਟੀਜ਼ ਦਾ ਪਹਿਲਾ ਆਰਡਰ 2004 ਵਿਚ ਦਿੱਤਾ ਸੀ, ਜਿਨ੍ਹਾਂ ਵਿਚੋਂ ਐਚ.ਵੀ.ਐਫ. ਨੇ 50 ਟੈਂਕ ਮੁਹੱਈਆ ਕਰਾਏ ਹਨ। ਡੀ.ਆਰ.ਡੀ.ਓ. ਅਤੇ ਐਚ.ਵੀ.ਐਫ. ਕੁਝ ਦੇਰ ਤੋਂ ਸ਼ਿਕਾਇਤ ਕਰਦੀਆਂ ਆ ਰਹੀਆਂ ਸਨ ਕਿ ਜੇ ਨਵੇਂ ਆਰਡਰ ਨਾ ਦਿੱਤੇ ਗਏ ਤਾਂ ਤਾਂ ਅਵਕੀ ਸਥਿਤ ਅਰਜਨ ਦੀ ਪ੍ਰੋਡਕਸ਼ਨ ਲਾਈਨ ਟੁੱਟ ਸਕਦੀ ਹੈ ਅਤੇ 36 ਸਾਲ ਪੁਰਾਣੇ ਇਸ ਪ੍ਰਾਜੈਕਟ ਲਈ ਮੌਤ ਦੀ ਘੰਟੀ ਵੱਜ ਸਕਦੀ ਹੈ। ਫੌਜ ਦੇ ਮਕਾਨਕੀ ਬਲਾਂ ਨੇ ਵੀ ਭਵਿੱਖ ਦੇ ਮੇਨ ਬੈਟਲ ਟੈਂਕ, ਭਾਵੇਂ ਉਹ ਦੇਸੀ ਹੋਣ ਜਾਂ ਵਿਦੇਸ਼ੀ ਹਾਸਲ ਕਰਨ ਦੇ ਯਤਨ ਸ਼ੁਰੂ ਕੀਤੇ ਹੋਏ ਹਨ। ਫੌਜ ਲਈ ਐਮ.ਬੀ.ਟੀ. ਦਾ ਡਿਜ਼ਾਈਨ ਤਿਆਰ ਕਰਨ ਲਈ ਅਰਜਨ ਟੈਂਕ ਦਾ ਪ੍ਰਾਜੈਕਟ 1974 ਵਿਚ ਸ਼ੁਰੂ ਕੀਤਾ ਗਿਆ ਸੀ।

-ਪੀ.ਟੀ.ਆਈ.


Comments Off on ਫੌਜ ਵੱਲੋਂ 124 ਅਰਜਨ ਟੈਂਕਾਂ ਦਾ ਨਵਾਂ ਆਰਡਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.