ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਪਤਨੀ ਵੱਲੋਂ ਨਸ਼ੇੜੀ ਪਤੀ ਦਾ ਕਤਲ

Posted On May - 9 - 2010

ਪੱਤਰ ਪ੍ਰੇਰਕ
ਗਿਦੜਬਾਹਾ, 8 ਮਈ
ਥਾਣਾ ਕੋਟਭਾਈ ਅਧੀਨ ਪੈਂਦੇ ਪਿੰਡ ਸਮਾਗ ਵਿਖੇ ਇਕ ਔਰਤ ਨੇ ਆਪਣੇ ਨਸ਼ੇੜੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿੱਦੜਬਾਹਾ ਦੇ ਡੀ.ਐਸ.ਪੀ. ਜਗਜੀਤ ਸਿੰਘ ਭੁਗਤਾਨਾ ਨੇ ਦੱਸਿਆ ਕਿ ਪਿੰਡ ਸਮਾਗ ਦੀ ਗੁਰਮੀਤ ਕੌਰ ਨਾਮਕ ਔਰਤ ਨੇ ਆਪਣੇ ਨਸ਼ੇੜੀ ਪਤੀ ਮਲਕੀਤ ਸਿੰਘ ਉਮਰ 45 ਸਾਲ ਦਾ ਬੇਰਹਿਮੀ ਨਾਲ ਇਸ ਕਰਕੇ ਕਤਲ ਕਰ ਦਿਤਾ ਕਿਉਂਕਿ ਉਹ ਉਸ ਦੀ ਨਸ਼ੇ ਦੀ ਆਦਤ ਤੋ ਔਖੀ ਸੀ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਜੋ ਵੀ ਕਮਾ ਕੇ ਲਿਆਉਂਦਾ ਉਸ ਨੂੰ ਨਸ਼ੇ ’ਤੇ ਖਰਚ ਕਰ ਦਿੰਦਾ ਅਤੇ ਘਰ ਵਿਚ ਖਰਚਾ ਨਹੀਂ ਸੀ ਦਿੰਦਾ ਤੇ ਨਸ਼ੇ ਵਿਚ ਆਪਣੀ ਪਤਨੀ ਦੀ ਕੁੱਟਮਾਰ ਵੀ ਕਰਦਾ ਸੀ। ਗੁਰਮੀਤ ਕੌਰ ਦੇ ਵਾਰ ਵਾਰ ਸਮਝਾਉਣ ਦੇ ਬਾਵਜੂਦ ਮਲਕੀਤ ਸਿੰਘ ਉਸ ਦੀ ਕੋਈ ਗੱਲ ਨਹੀਂ ਸੀ ਸੁਣਦਾ। ਬੀਤੀ ਰਾਤ ਜਦ ਮਲਕੀਤ ਸਿੰਘ ਨਸ਼ੇ ਦੀ ਹਾਲਤ ਵਿਚ ਆਪਣੇ ਘਰ ਸੁੱਤਾ ਹੋਇਆ ਸੀ ਤਾਂ ਉਸ ਦੀ ਪਤਨੀ ਨੇ ਕੁਹਾੜੀ ਨਾਲ ਉਸ ’ਤੇ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਲਕੀਤ ਸਿੰਘ ਦੇ ਚਾਰ ਲੜਕੀਆਂ ਹਨ,ਜਿਨਾਂ ਵਿਚੋ ਦੋ  ਵਿਆਹੀਆਂ ਅਤੇ ਦੋ ਅਜੇ ਕੁਆਰੀਆਂ  ਹਨ। ਥਾਣਾ ਕੋਟਭਾਈ ਪੁਲੀਸ ਨੇ ਮੁਕੱਦਮਾ ਦਰਜ ਕਰਕੇ ਗੁਰਮੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।


Comments Off on ਪਤਨੀ ਵੱਲੋਂ ਨਸ਼ੇੜੀ ਪਤੀ ਦਾ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.