ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਪਟੜੀ ਨੇੜੇ ਔਰਤ ਨਾਲ ਸਮੂਹਿਕ ਬਲਾਤਕਾਰ

Posted On May - 18 - 2010

ਬਚਾਅ ਲਈ ਆਏ ਵਿਅਕਤੀ ਦਾ ਕਤਲ

ਪੱਤਰ ਪ੍ਰੇਰਕ
ਮਲੋਟ, 17 ਮਈ

ਲੰਘੀ ਐਤਵਾਰ ਦੀ ਸ਼ਾਮ ਨੂੰ ਇਥੇ ਰੇਲਵੇ ਲਾਈਨਾਂ ਕੋਲ ਆਪਣੇ ਸਾਥੀ ਨੂੰ ਮਿਲਣ ਜਾ ਰਹੀ ਇਕੱਲੀ ਔਰਤ ਨਾਲ ਕਰੀਬ ਛੇ ਵਿਅਕਤੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ ਜਦਕਿ ਇਸ ਦੌਰਾਨ ਔਰਤ ਨੂੰ ਬਚਾਉਣ ਲਈ ਮੌਕੇ ’ਤੇ ਪੁੱਜੇ ਉਸਦੇ ਸਾਥੀ ਨੂੰ ਵੀ ਹਵਸ ’ਚ ਅੰਨ੍ਹੇ ਇਨ੍ਹਾਂ ਵਿਅਕਤੀਆਂ ਨੇ ਤੇਜ਼ਧਾਰ ਹੱਥਿਆਰਾਂ ਨਾਲ ਵੱਢ ਸੁੱਟਿਆ। ਪੁਲੀਸ ਨੇ ਇਸ ਸਬੰਧੀ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜਸਵੀਰ ਕੌਰ ਪਤਨੀ ਕੌਰ ਸਿੰਘ ਵਾਸੀ ਘੁਮਿਆਰਾ ਕੁਝ ਦਿਨ ਪਹਿਲਾਂ ਬਰਨਾਲਾ ਗਈ ਹੋਈ ਸੀ। ਬੀਤੀ ਸ਼ਾਮ ਉਹ ਬਠਿੰਡਾ ਤੋਂ ਮਲੋਟ ਰੇਲ ਗੱਡੀ ਰਾਹੀਂ ਆਈ ਅਤੇ ਮਲੋਟ ਰÇੰਹਦੇ ਆਪਣੇ ਸਾਥੀ ਗੁਰੰਜਟ ਸਿੰਘ ਵਾਸੀ ਪਿੰਡ ਮਲੋਟ ਜੋ  ਇਥੇ ਜ਼ਮੀਨ ਠੇਕੇ ’ਤੇ ਲੈ ਕੇ ਵਾਹੀ ਕਰਦਾ ਸੀ, ਨੂੰ ਮਿਲਣ ਲਈ ਖੇਤਾਂ ਵਿੱਚ ਲਾਈਨੋ ਲਾਈਨ ਜਾ ਰਹੀ ਸੀ। ਇਸੇ ਦੌਰਾਨ ਹੱਡਾਰੋੜੀ ਕੋਲ ਪਹਿਲਾਂ ਤੋਂ ਹੀ ਸ਼ਰਾਬ ਪੀ ਰਹੇ ਕੁਝ ਵਿਅਕਤੀਆਂ ਨੇ ਉਸਨੂੰ ਰੋਕ ਕੇ ਉਸ ਨਾਲ  ਛੇੜਛਾੜ ਕਰਦਿਆਂ ਨੇੜਲੇ ਖੇਤਾਂ ਵਿੱਚ ਉਸ ਨਾਲ ਜਬਰ ਜਨਾਹ ਸ਼ੁਰੂ ਕਰ ਦਿੱਤਾ। ਹਵਸ ਵਿੱਚ ਅੰਨ੍ਹੇ ਇਹ ਲੋਕ ਪਹਿਲਾਂ ਜਬਰ ਜਨਾਹ ਦੌਰਾਨ   ਆਪਸ ਵਿੱਚ ਭਿੜ ਗਏ। ਇਸਦਾ ਫਾਇਦਾ ਚੁੱਕ ਕੇ ਔਰਤ ਭੱਜ ਕੇ ਨਾਲ ਦੇ ਖੇਤਾਂ ਵਿੱਚ ਆਪਣੇ ਸਾਥੀ ਗੁਰਜੰਟ ਸਿੰਘ ਕੋਲ ਪੁੱਜ ਗਈ ਅਤੇ ਉਸਨੂੰ ਸਾਰੀ ਕਹਾਣੀ ਬਿਆਨ ਕੀਤੀ। ਗੁੱਸੇ ਵਿੱਚ ਆਏ ਗੁਰਜੰਟ ਸਿੰਘ ਆਪਣਾ ਟੋਕਾ ਨਾਲ ਕੇ ਇਨ੍ਹਾਂ ਲੋਕਾਂ ਕੋਲ ਪੁੱਜ ਗਿਆ ਅਤੇ ਇਨ੍ਹਾਂ ਲੋਕਾਂ ਅਤੇ ਗੁਰਜੰਟ ਸਿੰਘ ਦਰਮਿਆਨ ਹੱਥੋਪਾਈ ਹੋਣ ਲੱਗੀ।
ਇਸੇ ਤਕਰਾਰ ਦੌਰਾਨ ਗੁਰਜੰਟ ਸਿੰਘ ਵੱਲੋਂ ਲਿਆਂਦੇ ਤੇਜ਼ਧਾਰ ਹੱਥਿਆਰ ਨਾਲ ਹੀ ਇਨ੍ਹਾਂ  ਲੋਕਾਂ ਨੇ ਗੁਰਜੰਟ ਸਿੰਘ ਦੇ ਕਈ ਟੋਟੋ ਕਰ ਦਿੱਤੇ ਅਤੇ ਇਸਤੋਂ ਬਾਅਦ ਫਿਰ ਤੋਂ  ਵਾਰੀ ਵਾਰੀ ਜਸਵੀਰ ਕੌਰ ਨਾਲ ਬਲਾਤਕਾਰ ਕੀਤਾ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਉਸਨੂੰ ਛੱਡ ਕੇ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦੇਣ ਲਈ ਔਰਤ ਨੇ ਥਾਣਾ ਸਦਰ ਵਿੱਚ ਪਹੁੰਚ ਕੀਤੀ ਅਤੇ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ। ਪੁਲੀਸ ਨੇ ਮੁਸਤੈਦੀ ਨਾਲ ਇਨ੍ਹਾਂ ਲੋਕਾਂ ਨੂੰ ਕੁਝ ਹੀ ਘੰਟਿਆਂ ’ਚ ਕਾਬੂ ਕਰ ਲਿਆ। ਇਨ੍ਹਾਂ ਵਿਚ ਪਵਨ  ਪੁੱਤਰ ਬਲਵੀਰ ਸਿੰਘ, ਸਿੰਕਦਰ ਸਿੰਘ ਪੁੱਤਰ ਬਲਵੰਤ ਸਿੰਘ, ਸੁਨੀਲ ਕੁਮਾਰ ਪੁੱਤਰ ਪ੍ਰੇਮ ਕੁਮਾਰ, ਰਵੀ ਕੁਮਾਰ ਪੁੱਤਰ ਭਾਨਾ ਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਸਰਗਰਮ ਹੈ। ਇਸ ਸਬੰਧੀ ਜਬਰ ਜਨਾਹ ਦੀ ਪੀੜਤ ਔਰਤ ਜਸਵੀਰ ਕੌਰ ਅਤੇ ਮ੍ਰਿਤਕ ਦੇ ਭਰਾ ਫੌਜਾ ਸਿੰਘ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।


Comments Off on ਪਟੜੀ ਨੇੜੇ ਔਰਤ ਨਾਲ ਸਮੂਹਿਕ ਬਲਾਤਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.