ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਨਕਸਲੀਆਂ ਵੱਲੋਂ ਛਤੀਸਗੜ੍ਹ ’ਚ ਛੇ ਪੇਂਡੂਆਂ ਦੀ ਹੱਤਿਆ

Posted On May - 17 - 2010

ਦਾਂਤੇਵਾੜਾ ਵਿਚ ਦੋ ਨਕਸਲੀ ਵੀ ਹਲਾਕ

ਰਾਏਪੁਰ, 16 ਮਈ
ਮਾਓਵਾਦੀਆਂ ਨੇ ਅੱਜ ਛਤੀਸਗੜ੍ਹ ਦੇ ਰਾਜਨੰਦਗਾਉਂ ਜ਼ਿਲੇ ’ਚ ਸਰਪੰਚ ਸਮੇਤ ਛੇ ਪੇਂਡੂਆਂ ਦੀ ਗਲੇ ਵੱਢ ਕੇ ਹੱਤਿਆ ਕਰ ਦਿੱਤੀ। ਇਹਦੇ ਨਾਲ ਹੀ ਦਾਂਤੇਵਾੜਾ ਜ਼ਿਲੇ ’ਚ ਪੁਲੀਸ ਨਾਲ ਮੁਕਾਬਲੇ ’ਚ ਦੋ ਬਾਗ਼ੀ ਮਾਰੇ ਗਏ।
ਸਰਕਾਰੀ ਅਧਿਕਾਰੀਆਂ ਦੇ ਦੱਸਣ ਅਨੁਸਾਰ ਰਾਜਨੰਦਗਾਉਂ ਦੇ ਮਾਨਪੁਰ ਇਲਾਕੇ ਦੇ ਉਚਾਂਪੁਰ ਪਿੰਡ ਦੇ ਜੰਗਲ ਵਾਲੇ ਖੇਤਰ ’ਚੋਂ ਛੇ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਇਹ ਅੱਜ ਸਵੇਰੇ ਪਿੰਡ ਦੇ ਲੋਕਾਂ ਨੇ ਦੇਖੀਆਂ।
ਛਤੀਸਗੜ੍ਹ ਦੀ ਪੁਲੀਸ ਦੇ ਡਾਇਰੈਕਟਰ ਜਨਰਲ ਵਿਸ਼ਵ ਰੰਜਨ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਪਿੰਡ ਦਾ ਸਰਪੰਚ ਭੀਲਸਈ ਮੰਡਵਈ (36)  ਵੀ ਸ਼ਾਮਲ ਸੀ। ਇਨ੍ਹਾਂ ਸਾਰਿਆਂ ਨੂੰ ਪਿਛਲੇ ਹਫਤੇ ਦੇ ਸ਼ੁਰੂ ’ਚ ਪੁਲੀਸ ਲਈ ਜਾਸੂਸੀ ਕਰਨ ਦੇ ਦੋਸ਼ਾਂ ’ਚ ਮਾਓਵਾਦੀਆਂ ਨੇ ਅਗਵਾ ਕਰ ਲਿਆ ਸੀ। ਸਾਰੀਆਂ ਲਾਸ਼ਾਂ ਦੇ ਗਲੇ ਵੱਢੇ ਹੋਏ ਸਨ।
ਮਹਾਂਰਾਸ਼ਟਰ ਦੇ ਗੜਚਿਰੌਲੀ ਜ਼ਿਲੇ ਨਾਲ ਲੱਗਦੇ ਛਤੀਸਗੜ੍ਹ ਦੇ ਰਾਜਨੰਦਗਾਓਂ ’ਚ ਜ਼ਿਲੇ ’ਚ ਇਨ੍ਹਾਂ ਹੱਤਿਆਵਾਂ ਕਾਰਨ ਕਾਫੀ ਭੈਅ ਹੈ।
ਜ਼ਿਲੇ ’ਚ ਮਾਓਵਾਦੀ ਵਿਰੋਧੀ ਅਪਰੇਸ਼ਨਾਂ ਲਈ ਤਾਇਨਾਤ ਪੁਲੀਸ ਤੇ ਅਰਧ-ਸੈਨਿਕ ਬਲਾਂ ਨੇ ਹਾਲੇ ਸੰਘਣੇ ਜੰਗਲ ਵਾਲੇ ਖੇਤਰ ’ਚ ਪੁੱਜਣਾ ਸੀ। ਸੁਰੱਖਿਆ ਬਲਾਂ ਨੂੰ ਮਾਓਵਾਦੀਆਂ ਦੇ ਘਾਤ ਲਾ ਕੇ ਬੈਠੇ ਹੋਣ ਦਾ ਵੀ ਖਦਸ਼ਾ ਹੈ। ਹੋਣ ਦਾ ਵੀ ਖਦਸ਼ਾ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਇਸ ਟਿਕਾਣੇ ’ਤੇ ਪੁੱਜਣ ਲਈ ਬਹੁਤ ਚੌਕਸੀ ਵਰਤਣੀ ਪੈਣੀ ਹੈ। ਇਹ ਖੇਤਰ ਮਹਾਂਰਾਸ਼ਟਰ ਸੀਮਾ ਦੇ ਨੇੜੇ ਪੈਂਦਾ ਹੈ ਤੇ ਮਾਓਵਾਦੀਆਂ ਦਾ ਪੁਲੀਸ ਦੇ ਕਾਫਲੇ ਨੂੰ ਦੇਸੀ ਢੰਗ ਦੇ ਜਾਲ ’ਚ ਫਸਾਉਣ ਦਾ ਇਹ ਪੁਰਾਣਾ ਤਰੀਕਾ ਹੈ। ਪਿਛਲੇ ਸਾਲ ਜੁਲਾਈ ’ਚ ਵੀ ਮਾਓਵਾਦੀਆਂ ਨੇ ਇੰਜ ਹੀ ਕੀਤਾ ਸੀ ਤੇ ਉਦੋਂ ਐਸ.ਪੀ. ਬੀ.ਕੇ. ਚੌਬੇ ਸਣੇ 29 ਪੁਲੀਸ ਵਾਲੇ ਮਾਰੇ ਗਏ ਸਨ।
ਇਕ ਵੱਖਰੀ ਘਟਨਾ ’ਚ ਦਾਂਤੇਵਾੜਾ ਦੇ ਕਿਰੰਦੁਲ ਖੇਤਰ ’ਚ ਪੁਲੀਸ ਨਾਲ ਮੁਕਾਬਲੇ ’ਚ ਦੋ ਮਾਓਵਾਦੀ ਮਾਰੇ ਗਏ। ਇਹ ਜਾਣਕਾਰੀ ਡੀ.ਐਸ.ਪੀ. ਅਮਰੇਸ਼ ਮਿਸ਼ਰਾ ਨੇ ਦਿੱਤੀ। ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਦੋ 12 ਬੋਰ ਬੰਦੂਕਾਂ, ਕੁਝ ਟਿਫਨ ਬੰਬ ਤੇ ਜਨਤਕ ਸੈਕਟਰ ਦੀ ਕੌਮੀ ਖਣਿਜ ਵਿਕਾਸ ਕਾਰਪੋਰੇਸ਼ਨ (ਐਨ.ਐਮ.ਡੀ.ਸੀ.) ਲਿਮਟਿਡ ਵਿਰੁੱਧ ਪੋਸਟਰ ਬਰਾਮਦ ਕੀਤੇ ਹਨ।
ਮਲਕਾਨਗਿਰੀ (ਉੜੀਸਾ) ਉੜੀਸਾ ਦੇ ਮਲਕਾਨਗਿਰੀ ਜ਼ਿਲੇ ’ਚ ਅੱਜ ਮਸ਼ਕੂਕ ਮਾਓਵਾਦੀਆਂ ਨੇ ਇਕ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ। ਇਸੇ ਤਰ੍ਹਾਂ ਉੜੀਸਾ ਨਾਲ ਲੱਗਦੇ ਪੱਛਮੀ ਮਿਦਨਾਪੁਰ ਜ਼ਿਲੇ ’ਚ ਹਥਿਆਰਬੰਦ ਮਾਓਵਾਦੀਆਂ ਨੇ 22 ਸਾਲਾ ਨੌਜਵਾਨ ਨੂੰ ਮਾਰ ਦਿੱਤਾ। ਉਨ੍ਹਾਂ ਨੂੰ ਇਸ ਨੌਜਵਾਨ ’ਤੇ ਪੁਲੀਸ ਦਾ ਸੂਹੀਆ ਹੋਣ ਦਾ ਸ਼ੱਕ ਸੀ।
ਪੁਲੀਸ ਸੂਤਰਾਂ ਅਨੁਸਾਰ ਪਾਡੀਆ ਪੁਲੀਸ ਚੌਕੀ ’ਚ ਤਾਇਨਾਤ ਸਿਪਾਹੀ ਰਾਮਚੰਦਰ ਰਾਓ, ਕਬਾਇਲੀ ਹਫਤਾਵਾਰੀ ਹਾਟ (ਮੰਡੀ) ’ਚ ਤਿਓਣੀ ’ਤੇ ਤਾਇਨਾਤ ਸੀ, ਕਿ ਤਿੰਨ ਮਾਓਵਾਦੀਆਂ ਨੇ ਉਹ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।        -ਪੀ.ਟੀ.ਆਈ.


Comments Off on ਨਕਸਲੀਆਂ ਵੱਲੋਂ ਛਤੀਸਗੜ੍ਹ ’ਚ ਛੇ ਪੇਂਡੂਆਂ ਦੀ ਹੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.