ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਧੀਆਂ ਵੀ ਹੋਣਗੀਆਂ ਜ਼ਮੀਨ ਦੀਆਂ ਹੱਕਦਾਰ

Posted On May - 18 - 2010

ਪੰਜਾਬ ਕੈਬਨਿਟ ਦਾ ਅਹਿਮ ਫੈਸਲਾ

ਮੁਜ਼ਾਰੇ ਦੀ ਮੌਤ ਤੋਂ ਬਾਅਦ ਜੇਕਰ ਉਹ ਆਪਣੇ ਪਿੱਛੇ ਪੁਰਸ਼ ਵਾਰਸ ਨਹੀਂ ਛੱਡਦਾ ਤਾਂ ਮਹਿਲਾ ਵਾਰਸਾਂ ਨੂੰ ਵੀ ਉਸ ਦੀ ਟੈਨੇਂਸੀ ਪ੍ਰਾਪਤ ਹੋ ਸਕੇਗੀ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਈ

ਪੰਜਾਬ ਮੰਤਰੀ ਮੰਡਲ ਨੇ ਜ਼ਮੀਨੀ ਸੁਧਾਰਾਂ ਅਤੇ ਮੁਜ਼ਾਰਿਆਂ ਨਾਲ ਸਬੰਧਤ ਕਾਨੂੰਨਾਂ ਵਿੱਚ ਸੋਧਾਂ ਨੂੰ ਹਰੀ ਝੰਡੀ ਦਿੰਦਿਆਂ ਬਾਲਗ ਧੀਆਂ ਨੂੰ ਪਿਤਾ ਦੀ ਜ਼ਮੀਨ ਵਿੱਚ ਮਾਲਕੀ ਅਤੇ ਮੁਜ਼ਾਰਿਆਂ ਦੀਆਂ ਵਾਰਸ ਔਰਤਾਂ ਨੂੰ ਮੁਜ਼ਾਰੇ ਵਜੋਂ ਜ਼ਮੀਨ ਵਾਹੁਣ ਦਾ ਹੱਕ ਦੇਣ ’ਤੇ ਮੋਹਰ ਲਗਾ ਦਿੱਤੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮੰਤਰੀ ਮੰਡਲ ਨੇ ‘ਲੈਂਡ ਰਿਫੌਰਮਜ਼ ਐਕਟ-1972’ ਪੰਜਾਬ ਸਕਿਊਰਿਟੀ ਆਫ ਲੈਂਡ ਟਨਿਓਰ ਐਕਟ-1953 ਅਤੇ ਪੈਪਸੂ ਟੈਨੇਂਸੀ ਅਤੇ ਐਗਰੀਕਲਚਰਲ ਲੈਂਡ ਐਕਟ-1955 ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਸੋਧਾਂ ਮੁਤਾਬਕ ਪੰਜਾਬ ਲੈਂਡ ਰਿਫਾਰਮਜ਼ ਐਕਟ-1972 ਮੁਤਾਬਕ ਬਾਲਗ ਧੀਆਂ ਨੂੰ ਬਾਲਗ ਪੁੱਤਰਾਂ ਵਾਂਗ ਹੀ ਆਪਣੇ ਪਿਤਾ ਦੀ ਜ਼ਮੀਨ ਵਿਚੋਂ ਯੋਗ ਰਕਬਾ ਰੱਖਣ ਦਾ ਹੱਕ ਪ੍ਰਾਪਤ ਹੋ ਜਾਵੇਗਾ। ਪੰਜਾਬ ਸਕਿਊਰਿਟੀ ਆਫ ਲੈਂਡ ਟਨਿਓਰ ਐਕਟ-1953 ਅਤੇ ਪੈਪਸੂ ਟੈਨੇਂਸੀ ਅਤੇ ਐਗਰੀਕਲਚਰਲ ਲੈਂਡ ਐਕਟ-1955 ਵਿੱਚ ਸੋਧ ਕਰਨ ਨੂੰ ਮਨਜ਼ੂਰੀ ਦਿੰਦੇ ਹੋਏ ਕਿਸੇ ਮੁਜ਼ਾਰੇ ਦੀ ਮੌਤ ਤੋਂ ਬਾਅਦ ਜੇਕਰ ਉਹ ਆਪਣੇ ਪਿੱਛੇ ਪੁਰਸ਼ ਵਾਰਸ ਨਹੀਂ ਛੱਡਦਾ ਤਾਂ ਮਹਿਲਾ ਵਾਰਸਾਂ ਨੂੰ ਵੀ ਉਸ ਦੀ ਟੈਨੇਂਸੀ ਪ੍ਰਾਪਤ ਹੋ ਸਕੇਗੀ।

ਵਿਸ਼ਵ ਕੱਪ ਕਬੱਡੀ- 2010 ਵਿੱਚ ਭਾਰਤੀ ਟੀਮ ਦੀ ਵਿਲੱਖਣ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਮੰਤਰੀ ਮੰਡਲ ਨੇ ਵਿਜੇਤਾ ਟੀਮ ਦੇ ਸਾਰੇ ਖਿਡਾਰੀਆਂ ਨੂੰ ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ (ਕਲਾਸ-3) ਸਰਵਿਸ ਰੂਲਜ਼, 1989 ਅਤੇ ਪੰਜਾਬ ਮਾਰਕਿਟ ਕਮੇਟੀਆਂ (ਕਲਾਸ-3) ਸਰਵਿਸ ਰੂਲ, 1989 ਵਿੱਚ ਢਿੱਲ ਦੇ ਕੇ ਪੰਜਾਬ ਮੰਡੀ ਬੋਰਡ/ਮਾਰਕਿਟ ਕਮੇਟੀਆਂ ਵਿਚ ਨਿਯੁਕਤ ਕਰਨ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ। ਮੰਤਰੀ ਮੰਡਲ ਨੇ ਪ੍ਰਾਈਵੇਟ ਸਰਵਿਸ ਗੱਡੀਆਂ, ਪਰਮਿੱਟ ਗੱਡੀਆਂ ਦੇ ਟੈਕਸਾਂ ਵਿੱਚ ਇਕਸਾਰਤਾ ਲਿਆਉਣ ਲਈ 1-12 ਸੀਟਾਂ ਦੀ ਸਮਰੱਥਾ 30,000 ਰੁਪਏ ਦੀ ਦਰ ਨਾਲ 13 ਤੋਂ 30 ਸੀਟਾਂ ਲਈ 45000 ਅਤੇ 31 ਤੋਂ ਵੱਧ ਸੀਟਾਂ ਲਈ 60000 ਰੁਪਏ ਵਸੂਲਣ ਦਾ ਫੈਸਲਾ ਕੀਤਾ ਹੈ। ਜਦ ਕਿ ਪਹਿਲਾਂ ਟਰੇਡ ਅਤੇ ਬਿਜਨਸ ਲਈ ਵਰਤੀਆਂ ਜਾਣ ਵਾਲੀਆਂ ਗੱਡੀਆਂ ਤੇ ਇਹ ਟੈਕਸ ਉੱਕਾ-ਪੁੱਕਾ 45000 ਰੁਪਏ ਸਾਲਾਨਾ ਸੀ। ਇਸੇ ਤਰ੍ਹਾਂ ਕਾਲਜ ਅਤੇ ਹੋਰ ਵਿਦਿਅਕ ਅਦਾਰਿਆਂ ਦੀਆਂ ਗੱਡੀਆਂ ਲਈ ਇਹ ਟੈਕਸ 1-12, 13-30 ਅਤੇ 31 ਤੋਂ ਵੱਧ ਸੀਟਾਂ ਵਾਲੀਆਂ ਗੱਡੀਆਂ ਲਈ ਕ੍ਰਮਵਾਰ 25000 ਰੁਪਏ, 30000 ਰੁਪਏ ਅਤੇ 45000 ਰੁਪਏ ਅਤੇ ਸਕੂਲਾਂ ਦੀਆਂ ਗੱਡੀਆਂ ਲਈ 10,000 ਰੁਪਏ, 15000 ਰੁਪਏ ਅਤੇ 25000 ਰੁਪਏ ਹੋਵੇਗਾ। ਪਹਿਲਾਂ ਕਾਲਜ ਅਤੇ ਹੋਰ ਵਿਦਿਅਕ ਅਦਾਰਿਆਂ ਦੀਆਂ ਗੱਡੀਆਂ ਲਈ 35,000 ਰੁਪਏ ਪ੍ਰਤੀ ਸਾਲ ਅਤੇ ਸਕੂਲਾਂ ਲਈ ਵਰਤੀਆਂ ਜਾਣ ਵਾਲੀਆਂ ਗੱਡੀਆਂ ਲਈ 20000 ਰੁਪਏ ਪ੍ਰਤੀ ਸਾਲ ਸੀ। ਚੈਰੀਟੇਬਲ ਸਕੂਲ/ਕਾਲਜਾਂ ਵਲੋਂ ਵਰਤੀਆਂ ਜਾਣ ਵਾਲੀਆਂ ਗੱਡੀਆਂ ਨੂੰ ਟੈਕਸ ਤੋਂ ਛੋਟ ਦੇਣ ਦੀ ਪ੍ਰਵਾਨਗੀ ਦਿੱਤੀ ਗਈ। ਮੰਤਰੀ ਮੰਡਲ ਨੇ ਪ੍ਰਾਇਮਰੀ ਕਾਡਰ ਵਿੱਚ ਟੀਚਿੰਗ ਫੈਲੋਜ਼ ਦੀਆਂ 3425 ਅਸਾਮੀਆਂ ਸੁਰਜੀਤ ਕਰਨ ਅਤੇ ਠੇਕੇ ਦੇ ਆਧਾਰ ’ਤੇ ਪ੍ਰਵਾਨਗੀ ਵੀ ਦਿੱਤੀ। ਮੰਤਰੀ ਮੰਡਲ ਨੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ ਠੇਕੇ ਦੇ ਆਧਾਰ ’ਤੇ ਨਿਯੁਕਤ ਕਰਾਫਟ ਇੰਸਟਰਕਟਰਾਂ ਦੀ ਉੱਕਾ-ਪੁੱਕਾ ਤਨਖਾਹ 7500 ਰੁਪਏ ਤੋਂ ਵਧਾ ਕੇ 10000 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਕੀਤਾ ਹੈ। ਮੰਤਰੀ ਮੰਡਲ ਨੇ ਮੋਹਾਲੀ ਵਿਖੇ ਲਗਾਏ ਜਾਣ ਵਾਲੇ ਹਾਈਟੈਕ ਮੈਟਰ ਕਲੱਸਟਰ ਲਈ ‘ਕੌਮਨ ਫੈਸਲਿਟੀ ਸੈਂਟਰ’ ਸਥਾਪਤ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ। ਇਹ ਕੇਂਦਰ ਰਾਜ ਦੇ ਮੈਨੂਫੈਕਚਰਰਜ਼ ਨੂੰ ਪਰੀਖਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣਗੇ। ਮੰਤਰੀ ਮੰਡਲ ਨੇ ਪੰਜਾਬ ਰਾਜ ਵਿੱਚ ਆਪਣੀ ਵਿੱਤੀ ਸਹਾਇਤਾ ਵਾਲੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਸਥਾਪਨਾ ਕਰਨ ਲਈ ਪੰਜਾਬ ਪ੍ਰਾਈਵੇਟ ਯੂਨੀਵਰਸਿਟੀਜ਼ ਨੀਤੀ 2010 ਦੀ ਪ੍ਰਵਾਨਗੀ ਦਿੱਤੀ ਹੈ। ਮੰਤਰੀ ਮੰਡਲ ਨੇ ਦੂਸਰੇ ਰਾਜਾਂ ਨਾਲ ਸਬੰਧਤ ਫੌਜੀਆਂ/ਉਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਰਾਜ ਨਾਲ ਸਬੰਧਤ ਫੌਜੀਆਂ/ਉਨ੍ਹਾਂ ਦੇ ਪਰਿਵਾਰਾਂ ਦੇ ਪੈਟਰਨ ’ਤੇ ਸਮੂਹ ਲਾਭ ਦੇਣ ਹਿੱਤ ਅਤੇ ਸਬੰਧਤ ਹਦਾਇਤਾਂ ਵਿੱਚ ਸੋਧ ਕਰਨ ਨੂੰ ਹਰੀ ਝੰਡੀ ਦਿੱਤੀ।


Comments Off on ਧੀਆਂ ਵੀ ਹੋਣਗੀਆਂ ਜ਼ਮੀਨ ਦੀਆਂ ਹੱਕਦਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.