ਜਲੰਧਰ: ਪਾਸਪੋਰਟ ਸੇਵਾ ਕੇਂਦਰ ਵਿੱਚ ਕੰਮ ਮੁੜ ਸ਼ੁਰੂ !    ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ !    ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ !    ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ !    ਦੇਸ਼ ’ਚ ਕਰੋਨਾ ਦੇ 6535 ਨਵੇਂ ਮਰੀਜ਼; ਕੁੱਲ ਕੇਸ 145380 !    ਕਾਰ ਦਰੱਖਤ ਨਾਲ ਟਰਕਾਈ, ਨੌਜਵਾਨ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ !    ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    

ਦਾਂਤੇਵਾੜਾ ’ਚ ਨਕਸਲੀਆਂ ਵੱਲੋਂ ਫਿਰ ਵੱਡਾ ਹਮਲਾ

Posted On May - 18 - 2010

ਦਰੀ ਗ੍ਰਹਿ ਸਕੱਤਰ ਐਮ.ਕੇ. ਪਿੱਲੈ ਦਾਂਤੇਵਾੜਾ ਨਕਸਲੀ ਹਮਲੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ (ਫੋਟੋ:ਪੀ.ਟੀ.ਆਈ.)

ਬੱਸ ਉਡਾਈ; 50 ਜਣੇ ਹਲਾਕ

ਰਾਏਪੁਰ, 17 ਮਈ

ਮਾਓਵਾਦੀਆਂ ਨੇ ਅੱਜ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ’ਚ ਇਕ ਬੱਸ ਉਡਾ ਦਿੱਤੀ, ਜਿਸ ’ਚ ਘੱਟੋ-ਘੱਟ 50 ਵਿਅਕਤੀ ਮਾਰੇ ਗਏ। ਮਰਨ ਵਾਲਿਆਂ ਵਿਚ ਕਈ ਵਿਸ਼ੇਸ਼ ਪੁਲੀਸ ਅਫਸਰ (ਐਸ.ਪੀ.ਓਜ਼) ਸਨ। ਮਹੀਨੇ ਤੋਂ ਥੋੜ੍ਹਾ ਵੱਧ ਸਮੇਂ ’ਚ ਇਹ ਦੂਜਾ ਵੱਡਾ ਮਾਰੂ ਹਮਲਾ ਹੈ।
ਅਧਿਕਾਰੀਆਂ ਅਨੁਸਾਰ ਇੱਥੋਂ 400 ਕਿਲੋਮੀਟਰ ਦੂਰ ਦਾਂਤੇਵਾੜਾ ਜ਼ਿਲ੍ਹੇ ’ਚ ਗਦੀਰਸ ਤੋਂ ਭੂਸਾਰਸ ਜਾ ਰਹੀ ਯਾਤਰੀ ਬੱਸ ’ਤੇ ਨਕਸਲੀਆਂ ਨੇ 4.45 ਵਜੇ ਦੇਸੀ ਬੰਬ ਨਾਲ ਹਮਲਾ ਕੀਤਾ।
ਐਸ.ਪੀ.ਓਜ਼, ਨਕਸਲੀਆਂ ਨਾਲ ਲੜਨ ਲਈ ਪੁਲੀਸ ਦੀ ਮਦਦ ਕਰਨ ਵਾਲੇ ਆਮ ਨਾਗਰਿਕ ਸਨ, ਜਿਨ੍ਹਾਂ ਨੂੰ ਦਾਂਤੇਵਾੜਾ ਪੁਲੀਸ ਨਾਲ ਜੋੜਿਆ ਗਿਆ ਸੀ। ਦੇਸੀ ਬੰਬ ਧਾਤੂਈ ਸੜਕ ’ਤੇ ਫਿੱਟ ਕੀਤਾ ਹੋਇਆ ਸੀ ਤੇ ਇਸ ਨੂੰ ਰਿਮੋਟ ਕੰਟਰੋਲ ਨਾਲ ਚਲਾਇਆ ਗਿਆ।
ਇਹ ਹਮਲਾ, ਮਾਓਵਾਦੀਆਂ ਵੱਲੋਂ ਪੰਜ ਰਾਜਾਂ ’ਚ ਦਿੱਤੇ 48 ਘੰਟੇ ਦੇ ਬੰਦ ਦੇ ਸੱਦੇ ਤੋਂ ਇਕ ਦਿਨ ਪਹਿਲਾਂ ਹੋਇਆ ਹੈ। ਛੱਤੀਸਗੜ੍ਹ ਸਮੇਤ ਪੰਜੇ ਰਾਜਾਂ ’ਚ ਇਹ ਬੰਦ ਭਲਕ ਤੋਂ ਸ਼ੁਰੂ ਹੋ ਰਿਹਾ ਹੈ। ਮਾਓਵਾਦੀਆਂ ਵਿਰੁੱਧ ਸੁਰੱਖਿਆ ਅਪਰੇਸ਼ਨਾਂ ਦੇ ਵਿਰੋਧ ’ਚ ਇਹ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਬੱਸ ’ਚ ਸਵਾਰ ਬਹੁਤੇ ਲੋਕ ਆਮ ਨਾਗਰਿਕ ਸਨ।
ਗ੍ਰਹਿ ਮੰਤਰਾਲੇ ਦੇ ਇਕ ਤਰਜਮਾਨ ਅਨੁਸਾਰ ਇਸ ਬੱਸ ’ਚ ਸੀ.ਆਰ.ਪੀ. ਐਫ. ਦਾ ਕੋਈ ਮੁਲਾਜ਼ਮ ਨਹੀਂ ਸੀ। ਨਕਸਲੀਆਂ ਨੇ 6 ਅਪਰੈਲ ਨੂੰ ਦਾਂਤੇਵਾੜਾ ਜ਼ਿਲ੍ਹੇ ਦੇ ਮੁਕਰਾਨਾ ਜੰਗਲਾਂ ’ਚ ਸਭ ਤੋਂ ਮਾਰੂ ਹਮਲਾ ਕਰ ਕੇ 76 ਸੁਰੱਖਿਆ ਮੁਲਾਜ਼ਮਾਂ ਦੀ ਜਾਨ ਲੈ ਲਈ ਸੀ। ਛੱਤੀਸਗੜ੍ਹ ’ਚ ਸੱਤਾਧਾਰੀ ਪਾਰਟੀ ਭਾਜਪਾ ਨੇ ਇਸ ਅੱਜ ਦੇ ਹਮਲੇ ਦੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਨਕਸਲਵਾਦ ਦੀ       ਸਮੱਸਿਆ ਨਾਲ ਸਖਤੀ ਤੇ ਪੂਰੀ ਤਾਕਤ ਨਾਲ ਲੜਿਆ ਜਾਣਾ ਚਾਹੀਦਾ ਹੈ।
ਭਾਜਪਾ ਦੇ ਤਰਜਮਾਨ ਸਈਦ ਸ਼ਾਹਨਵਾਜ਼ ਹੁਸੈਨ ਨੇ ਨਵੀਂ ਦਿੱਲੀ Ð’ਚ ਕਿਹਾ ਕਿ ਇਹ ਬੜਾ ਘਿਨੌਣਾ ਤੇ ਜ਼ਾਲਮਾਨਾ ਹਮਲਾ ਸੀ।
ਭਾਜਪਾ ਸਖਤ ਸ਼ਬਦਾਂ ’ਚ ਇਸ ਦੀ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਕਸਲਵਾਦ ਦੇ ਟਾਕਰੇ ਲਈ ਆਪਣੇ ਸਰੋਤਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਹਿਸ਼ਤ ਦੇ ਟਾਕਰੇ ਲਈ ਜਿਹੜੇ ਵੀ ਕਦਮ ਪੁੱਟਦੀ ਹੈ, ਮੁੱਖ ਵਿਰੋਧੀ ਧਿਰ ਉਹਦਾ ਪੂਰਾ ਸਮਰਥਨ ਕਰੇਗੀ।

-ਪੀ.ਟੀ.ਆਈ.


Comments Off on ਦਾਂਤੇਵਾੜਾ ’ਚ ਨਕਸਲੀਆਂ ਵੱਲੋਂ ਫਿਰ ਵੱਡਾ ਹਮਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.