ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਦਹਿਸ਼ਤ ਨੂੰ ਠੱਲ੍ਹ ਨਾ ਪਾਈ ਤਾਂ ਪਾਕਿ ’ਤੇ ਸਖਤੀ ਹੋਵੇਗੀ

Posted On May - 9 - 2010

ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵੱਲੋਂ ਸਿੱਧੀ ਧਮਕੀ

ਵਾਸ਼ਿੰਗਟਨ, 8 ਮਈ
ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਾਈਮਜ਼ ਸਕੁਏਅਰ ਕਾਰ ਬੰਬ ਵਰਗੀ ਸਾਜ਼ਿਸ਼ ਦੀਆਂ ਤਾਰਾਂ ਪਾਕਿ ਨਾਲ ਜੁੜੀਆਂ ਨਿਕਲੀਆਂ ਤਾਂ ਉਸ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਸ੍ਰੀਮਤੀ ਕਲਿੰਟਨ ਨੇ ਇਥੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਸਪੱਸ਼ਟ ਕਰ ਦਿੰਦੇ ਹਾਂ ਕਿ ਜੇ ਟਾਈਮਜ਼ ਸਕੁਏਅਰ ਵਰਗੇ ਕਿਸੇ ਬੰਬ ਕਾਂਡ ਦੀਆਂ ਜੜ੍ਹਾਂ ਬਾਰੇ ਸਾਨੂੰ ਪਤਾ ਲੱਗਿਆ ਕਿ ਉਹ ਪਾਕਿ ਵਿਚ ਹਨ ਤਾਂ ਇਸ ਦੇ ਬੜੇ ਗੰਭੀਰ ਸਿੱਟੇ ਨਿਕਲਣਗੇ।’’ ਇਸ ਨਾਲ ਉਨ੍ਹਾਂ ਕਿਹਾ ਕਿ ਅਮਰੀਕਾ  ਅਤਿਵਾਦੀਆਂ ਖ਼ਿਲਾਫ਼ ਲੜਾਈ ਵਿਚ ਪਾਕਿਸਤਾਨ ਤੋਂ ਹੋਰ ਸਹਿਯੋਗ ਚਾਹੁੰਦਾ ਹੈ, ਪਰ ਨਾਲ ਹੀ ਉਨ੍ਹਾਂ ਆਖਿਆ ਕਿ ਅਤਿਵਾਦੀਆਂ ਵਿਰੁੱਧ ਜੰਗ ਪ੍ਰਤੀ ਪਾਕਿ ਦਾ ਰਵੱਈਆ ਬੜਾ ਸਕਾਰਾਤਮਕ ਰਿਹਾ ਹੈ। ਪਹਿਲਾਂ ਪਾਕਿ ‘ਦੋਹਰੀ ਖੇਡ’ ਖੇਡ ਰਿਹਾ ਸੀ ਤੇ ਹੁਣ ਅਜਿਹਾ ਨਹੀਂ ਹੈ।
ਕਰਾਚੀ: ਪਾਕਿਸਤਾਨੀ ਖੁਫੀਆ ਅਧਿਕਾਰੀ ਟਾਈਮਜ਼ ਸਕੁਏਅਰ ਉਪਰ ਹਮਲੇ ਦੀ ਨਾਕਾਮ ਸਾਜ਼ਿਸ਼ ਦੇ ਮਸ਼ਕੂਕ ਫੈਸਲ ਸ਼ਹਿਜ਼ਾਦ ਤੇ ਮੌਲਾਨਾ ਮਸੂਦ ਅਜ਼ਹਰ ਦੀ ਅਗਵਾਈ ਹੇਠਲੇ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਦਰਮਿਆਨ ਸੰਪਰਕ ਦਾ ਪਤਾ ਲਗਾ ਰਹੇ ਹਨ।
ਤਲਾਸ਼ੀ ਵਿਚ ਜਾਂਚ ਟੀਮ ਨੇ ਕਰਾਚੀ ਦੇ ਭੀੜ-ਭੜੱਕੇ  ਵਾਲੇ ਇਲਾਕੇ ਵਿਚ ਸੰਗਮਰਮਰ ਫਰਸ਼ ਵਾਲੀ ਬਾਥਾ  ਮਸਜਿਦ ਤੇ ਇਕ ਮਦਰੱਸੇ ਦਾ ਮੁਆਇਨਾ ਕੀਤਾ। ਇਹ ਕਿਸੇ ਵੇਲੇ ਜੈਸ਼ ਦਾ ਸੂਬਾਈ ਮੁੱਖ ਦਫਤਰ ਸੀ ਤੇ ਇਥੇ ਮਸੂਦ ਆਮ ਆਉਂਦਾ ਰਹਿੰਦਾ ਸੀ। ਸੂਤਰਾਂ ਮੁਤਾਬਕ ਖੁਫੀਆ ਏਜੰਸੀਆਂ ਨੇ ਟਾਈਮਜ਼ ਸਕੁਏਅਰ ਬੰਬ ਕਾਂਡ ਨਾਲ ਸੰਭਾਵਿਤ ਸੰਪਰਕ ਦੇ ਮੱਦੇਨਜ਼ਰ ਮਸਜਿਦ ਵਿਚੋਂ ਚਾਰ ਵਿਅਕਤੀਆਂ ਨੂੰ ਚੁੱਕਿਆ ਹੈ। ਜੈਸ਼-ਏ-ਮੁਹੰਮਦ ਨੂੰ ਸਾਲ 2000 ਵਿਚ ਮੌਲਾਨਾ ਅਜ਼ਹਰ ਨੇ ਕਾਇਮ ਕੀਤਾ ਸੀ ਤੇ ਇਸ ਦਾ ਮਕਸਦ ਭਾਰਤ ਖ਼ਿਲਾਫ਼ ਅਤਿਵਾਦੀਆਂ ਨੂੰ ਸਿਖਲਾਈ ਦੇਣਾ ਹੈ।
ਲਾਹੌਰ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਟਾਈਮਜ਼ ਸਕੁਏਅਰ ਬੰਬ ਕਾਂਡ ਦੇ ਮਾਮਲੇ ਵਿਚ ਅਮਰੀਕਾ ਨੂੰ ‘ਪੂਰਾ ਸਹਿਯੋਗ’ ਦੇਵੇਗਾ।
ਪਾਕਿਸਤਾਨ ਦੇ ਸਰਕਾਰੀ ਚੈਨਲ ਪੀ.ਟੀ.ਵੀ. ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਪਾਕਿ ਤੇ ਅਮਰੀਕਾ ਦੋਵੇਂ ਹੀ ਅਤਿਵਾਦ ਖ਼ਿਲਾਫ਼ ਲੜਾਈ ਲਈ ਦ੍ਰਿੜ ਹਨ ਤੇ ਟਾਈਮਜ਼ ਸਕੁਏਅਰ ਬਾਰੇ ਅਸੀਂ ਅਮਰੀਕਾ ਨੂੰ ਪੂਰਾ ਸਹਿਯੋਗ ਦਿਆਂਗੇ। ਫਿਲਹਾਲ ਫੈਸਲ ਸ਼ਹਿਜ਼ਾਦ ਖ਼ਿਲਾਫ਼ ਜਾਂਚ ਚੱਲ ਰਹੀ ਹੈ ਤੇ ਉਸ ਦੇ ਪੂਰਾ ਹੋਣ ’ਤੇ ਉਹ (ਅਮਰੀਕਾ) ਸਾਡੇ ਨਾਲ ਉਸ ਨੂੰ ਸਾਂਝਾ ਕਰਨਗੇ। ਅਸੀਂ ਜਾਂਚ ਵਿਚ ਪੂਰਾ ਸਹਿਯੋਗ ਦਿਆਂਗੇ।’’
ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਮੁੰਬਈ ’ਤੇ ਹਮਲਾ ਕਰਨ ਦੀ ਸਾਜ਼ਿਸ਼ ਰਚਣ ਵਾਲੇ ਡੇਵਿਡ ਕੋਲਮੈਨ ਹੈਡਲੀ ਅਤੇ ਟਾਈਮਜ਼ ਸਕੁਏਅਰ ਕਾਰ ਬੰਬ ਦੇ ਮਸ਼ਕੂਕ ਫੈਸਲ ਸ਼ਹਿਜ਼ਾਦ ਵਿਚਾਲੇ ਸਬੰਧ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਅਤੇ ਅਮਰੀਕੀ ਏਜੰਸੀਆਂ ਵੱਲੋਂ ਇਸ ਦੇ ਹਰ ਪਹਿਲੂ ਦੀ ਘੋਖ ਕੀਤੀ ਜਾ ਰਹੀ ਹੈ।
ਅਮਰੀਕਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤੋਂ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਪੁੱਛਿਆ ਗਿਆ ਕੀ ਹੈਡਲੀ ਤੇ ਸ਼ਹਿਜ਼ਾਦ ਵਿਚਾਲੇ ਕੜੀ ਜੁੜਦੀ ਹੈ ਤਾਂ ਬੁਲਾਰੇ ਨੇ ਕਿਹਾ, ‘‘ਅਜਿਹਾ ਹੋ ਵੀ ਸਕਦਾ ਹੈ। ਅਸੀਂ ਕਈ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ। ਫਿਲਹਾਲ ਮੈਨੂੰ ਨਹੀਂ ਪਤਾ ਕਿ ਦੋਵਾਂ ਵਿਚਾਲੇ ਕੋਈ ਸਬੰਧ ਹੈ ਜਾਂ ਨਹੀਂ। ਅਸੀਂ ਜਾਂਚ ਕਰ ਰਹੇ ਹਾਂ।’’
ਵਰਨਣਯੋਗ ਹੈ ਕਿ ਏ.ਬੀ.ਸੀ. ਨਿਊਜ਼ ਨੇ ਸੂਤਰਾਂ ਰਾਹੀਂ ਰਿਪੋਰਟ ਦਿੱਤੀ ਸੀ ਕਿ ਸ਼ਹਿਜ਼ਾਦ ਦੇ ਜੈਸ਼-ਏ-ਮੁਹੰਮਦ ਨਾਲ ਸਬੰਧ ਸਨ ਤੇ ਦਾਅਵਾ ਕੀਤਾ ਸੀ ਕਿ ਮੁੰਬਈ ’ਤੇ ਹੋਏ ਹਮਲੇ ਪਿੱਛੇ ਜਿਹੜਾ ਇਕ ਸਾਜ਼ਿਸ਼ੀ ਹੈ, ਉਹ ਸ਼ਹਿਜ਼ਾਦ ਦੇ ਬਚਪਨ ਦਾ ਮਿੱਤਰ ਹੈ।

ਏਜੰਸੀਆਂ


Comments Off on ਦਹਿਸ਼ਤ ਨੂੰ ਠੱਲ੍ਹ ਨਾ ਪਾਈ ਤਾਂ ਪਾਕਿ ’ਤੇ ਸਖਤੀ ਹੋਵੇਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.