ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਜਾਤੀ ਆਧਾਰਤ ਜਨਗਣਨਾ ਬਾਰੇ ਫ਼ੈਸਲਾ ਛੇਤੀ: ਪ੍ਰਧਾਨ ਮੰਤਰੀ

Posted On May - 8 - 2010

ਨਵੀਂ ਦਿੱਲੀ, 7 ਮਈ
ਜਾਤੀ ਆਧਾਰਤ ਜਨਗਣਨਾ ਦੀ ਲਗਾਤਾਰ ਉੱਠ ਰਹੀ ਮੰਗ ਦੇ ਚੱਲਦਿਆਂ ਅੱਜ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭਰੋਸਾ ਦਿਵਾਇਆ ਕਿ ਸਰਕਾਰ ਇਸ ਮਾਮਲੇ ਵਿੱਚ ਛੇਤੀ ਹੀ ਕੋਈ ਫ਼ੈਸਲਾ ਲਵੇਗੀ। ਪ੍ਰਧਾਨ ਮੰਤਰੀ ਨੇ ਆਪਣੇ ਸੰਖੇਪ ਜਿਹੇ ਭਾਸ਼ਣ ਵਿੱਚ ਕਿਹਾ, ‘‘ਮੈਂ ਸਾਰੇ ਵਰਗਾਂ ਨਾਲ ਸਬੰਧਤ ਸੰਸਦ ਮੈਂਬਰਾਂ ਦੇ ਵਿਚਾਰਾਂ ਤੋਂ ਜਾਣੂੰ ਹਾਂ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਕੈਬਨਿਟ ਇਸ ਮਾਮਲੇ ਵਿੱਚ ਜਲਦੀ ਹੀ ਕੋਈ ਫ਼ੈਸਲਾ ਲਵੇਗੀ।’’
ਪ੍ਰਧਾਨ ਮੰਤਰੀ ਦੇ ਇਸ ਬਿਆਨ ਨੇ ਵਿਰੋਧੀ ਧਿਰ ਦੇ ਗੁੱਸੇ ’ਚ ਭੜਕੇ ਮੈਂਬਰਾਂ ਨੂੰ ਸ਼ਾਂਤ ਕੀਤਾ, ਜੋ ਗ੍ਰਹਿ ਮੰਤਰੀ ਪੀ. ਚਿੰਦਬਰਮ ਦੇ ਜਾਤੀ ਨੂੰ ਜਨਗਣਨਾ ਵਿੱਚ ਸ਼ਾਮਲ ਨਾ ਕਰਨ ਦੇ ਫ਼ੈਸਲੇ ਮਗਰੋਂ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਜ਼ੋਰ ਪਾ ਰਹੇ ਸਨ। ਮੁੱਦੇ ’ਤੇ ਬਹਿਸ ਦੌਰਾਨ ਮੈਂਬਰ, ਪਾਰਟੀ ਤੋਂ ਉਪਰ ਉੱਠ ਕੇ ਜਾਤੀ ਆਧਾਰਤ ਜਨਗਣਨਾ ਦੀ ਹਮਾਇਤ ਕਰ ਰਹੇ ਸਨ।
ਬਹਿਸ ’ਤੇ ਜਵਾਬ ਦਿੰਦਿਆਂ ਸ੍ਰੀ ਚਿਦੰਬਰਮ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਭਟਕ ਜਾਵੇਗਾ ਅਤੇ ਜਾਤੀ ਨੂੰ ਸੂਚੀ ਵਿੱਚ ਸ਼ਾਮਲ ਕਰਨ ਨਾਲ ਕਈ ਮੁਸ਼ਕਲਾਂ ਖੜ੍ਹੀਆਂ ਹੋ ਜਾਣਗੀਆਂ। ਉਨ੍ਹਾਂ ਨਾਲ ਹੀ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਵਿਚਾਰ ਸਰਕਾਰ ਲਈ ‘ਬਹੁਮੁੱਲਾ ਮਾਰਗ ਦਰਸ਼ਕ’ ਹੋਣਗੇ। ਇਸੇ ਦੌਰਾਨ ਮੁਲਾਇਮ ਸਿੰਘ ਯਾਦਵ ਅਤੇ ਲਾਲੂ ਪ੍ਰਸਾਦ ਯਾਦਵ ਸਮੇਤ ਓ.ਬੀ.ਸੀ. ਵਰਗ ਨਾਲ ਸਬੰਧਤ ਚਾਰ ਉੱਘੇ ਲੀਡਰ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੂੰ ਮਿਲੇ। ਇਨ੍ਹਾਂ ਆਗੂਆਂ ਨੇ ਉਨ੍ਹਾਂ ’ਤੇ ਜਾਤੀ ਆਧਾਰਤ ਜਨਗਣਨਾ ਲਈ ਸਰਕਾਰ ’ਤੇ ਦਬਾਅ ਪਾਉਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਲੋਕ ਸਭਾ ’ਚ ਭਾਜਪਾ ਦੇ ਡਿਪਟੀ ਲੀਡਰ ਗੋਪੀਨਾਥ ਮੁੰਡੇ ਅਤੇ ਜੇ.ਡੀ.ਯੂ. ਮੁਖੀ ਸ਼ਰਦ ਯਾਦਵ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪਵਨ ਕੁਮਾਰ ਬਾਂਸਲ ਤੇ ਸ੍ਰੀ ਚਿਦੰਬਰਮ ਵੀ ਹਾਜ਼ਰ ਸਨ। ਸ੍ਰੀ ਚਿਦੰਬਰਮ ਨੇ ਦੱਸਿਆ ਕਿ ਰਜਿਸਟਰਾਰ ਜਨਰਲ ਅਨੁਸਾਰ ਜਾਤੀ ਆਧਾਰਤ ਜਨਗਣਨਾ ਵਿੱਚ ਕਾਫੀ ਔਕੜਾਂ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਜੁਟੇ ਵਰਕਰਾਂ, ਜਿਨ੍ਹਾਂ ਵਿੱਚ ਬਹੁਤੇ ਪ੍ਰਾਇਮਰੀ ਸਕੂਲ ਟੀਚਰ ਹਨ, ਨੂੰ ਓ.ਬੀ. ਸੀ. ਜਾਂ ਹੋਰਨਾਂ ਵਰਗਾਂ ਦੀ ਵੰਡ ਦੀ ਕੋਈ ਸਿਖਲਾਈ ਜਾਂ ਤਜਰਬਾ ਹਾਸਲ ਨਹੀਂ ਹੈ।                                                     -ਪੀ.ਟੀ.ਆਈ.


Comments Off on ਜਾਤੀ ਆਧਾਰਤ ਜਨਗਣਨਾ ਬਾਰੇ ਫ਼ੈਸਲਾ ਛੇਤੀ: ਪ੍ਰਧਾਨ ਮੰਤਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.