ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਖਾਨਸਾਮਿਆਂ ਤੇ ਹੇਅਰਡਰੈਸਰਾਂ ਲਈ ਆਸਟਰੇਲੀਆ ਦੇ ਦਰਵਾਜ਼ੇ ਬੰਦ

Posted On May - 18 - 2010

ਆਵਾਸ ਲਈ ਨਵੀਂ ਹੁਨਰਮੰਦ ਕਿੱਤਾ ਸੂਚੀ ਜਾਰੀ

ਤੇਜਸਦੀਪ ਸਿੰਘ ਅਜਨੌਦਾ
ਮੈਲਬਰਨ, 17 ਮਈ

ਆਪਣੀ ਆਵਾਸ ਨੀਤੀ ਦੀ ਕਾਇਆਕਲਪ ਕਰਦਿਆਂ ਆਸਟਰੇਲੀਆ ਨੇ ਨਵੇਂ ਤਰਜੀਹੀ ਕਿੱਤਿਆਂ ਦੀ ਸੂਚੀ ਨਸ਼ਰ ਕੀਤੀ, ਜਿਸ ਵਿਚ ਡਾਕਟਰਾਂ, ਨਰਸਾਂ ਅਤੇ ਇੰਜੀਨੀਅਰਾਂ ਦੇ ਮੁਕਾਬਲੇ ਹੇਅਰ ਡ੍ਰੈਸਿੰਗ ਅਤੇ ਕੁਕਰੀ ਜਿਹੇ ਕਿੱਤਿਆਂ ਨੂੰ ਬਾਹਰ ਕਰ ਦਿੱਤਾ ਗਿਆ ਤਾਂ ਕਿ ਇਨ੍ਹਾਂ ਘੱਟ ਵੁੱਕਤ ਵਾਲੇ ਸਿੱਖਿਆ ਕੋਰਸਾਂ ਰਾਹੀਂ ਸਥਾਈ ਨਿਵਾਸ ਹਾਸਲ ਕਰਨ ਵਾਲੇ ਲੋਕਾਂ ’ਤੇ ਲਗਾਮ ਲਾਈ ਜਾ ਸਕੇ। ਆਵਾਸ ਮੰਤਰੀ ਕ੍ਰਿਸ ਇਵਾਨਜ਼ ਨੇ ਆਸਟਰੇਲੀਆ ਲਈ ਇਕ ਨਵੀਂ ਹੁਨਰਮੰਦ ਕਿੱਤਾ ਸੂਚੀ ਦਾ ਐਲਾਨ ਕੀਤਾ ਜਿਸ ਵਿਚ 200 ਤੋਂ ਘੱਟ ਵੰਨਗੀਆਂ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਨਾਲ ਇਹ ਯਕੀਨੀ ਬਣੇਗਾ ਕਿ ਆਸਟਰੇਲੀਆ ਵਿਚ ਉਸੇ ਕਿਸਮ ਦੇ ਕਾਮੇ ਆਉਣਗੇ ਜਿਨ੍ਹਾਂ ਦੀ ਲੋੜ ਹੈ।
ਇਸ ਨਵੀਂ ਪੇਸ਼ਕਦਮੀ ਨਾਲ ਕੁਝ ਵੋਕੇਸ਼ਨਲ ਕੋਰਸਾਂ ਰਾਹੀਂ ਆਸਟਰੇਲੀਆ ਆਉਣ ਵਾਲੇ ਅਤੇ ਫੇਰ ਉਨ੍ਹਾਂ ਦੇ ਆਧਾਰ ’ਤੇ ਸਥਾਈ ਨਿਵਾਸ ਮੰਗਣ ਵਾਲੇ ਲੋਕਾਂ ਉੱਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਜਾਰੀ ਕੀਤੀਆਂ ਸੂਚੀਆਂ ਵਿਚ ਇਨ੍ਹਾਂ ਫੈਸਲਿਆਂ ਦਾ ਆਧਾਰ ਬਣਨ ਵਾਲੀਆਂ ਲੰਮਚਿਰੀ ਲੋੜਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸੀ। ਇਵਾਨਜ਼ ਨੇ ਇਸ ਨੂੰ ਵਿਗਿਆਨਕ ਵਿਸ਼ਲੇਸ਼ਣ ਉੱਤੇ ਆਧਾਰਤ ਮੂਲ ਆਰਥਿਕ ਸੁਧਾਰ ਕਰਾਰ ਦਿੰਦਿਆਂ ਕਿਹਾ, ‘‘ਇਹ ਸਕਿੱਲ ਆਸਟਰੇਲੀਆ ਵੱਲੋਂ ਆਜ਼ਾਦਾਨਾ ਤੌਰ ’ਤੇ ਕੀਤਾ ਗਿਆ ਕਾਰਜ ਹੈ। ਇਸ ਦਾ ਕੇਂਦਰਬਿੰਦੂ ਹੁਨਰ ਆਧਾਰ ਵਧਾਉਣ ਅਤੇ ਸਾਡੇ ਸਿੱਖਿਆ ਯਤਨਾਂ ਪ੍ਰਤੀ ਅਨੁਰੂਪ ਬਣਨ ’ਤੇ ਟਿਕਿਆ ਹੋਇਆ ਹੈ ਅਤੇ ਇਹ ਸੂਚੀ ਤੈਅ ਕਰੇਗੀ ਕਿ ਪੱਕੇ ਤੌਰ ’ਤੇ ਆਸਟਰੇਲੀਆ ਕੌਣ ਆ ਸਕਦੇ ਹਨ।’’
ਉਨ੍ਹਾਂ ਕਿਹਾ, ‘‘ਇਹ (ਸੂਚੀ) ਇਹ ਯਕੀਨੀ ਬਣਾਉਣ ਬਾਰੇ ਹੈ ਕਿ ਆਵਾਸ ਪ੍ਰੋਗਰਾਮ ਉੱਤੇ ਆਉਣ ਵਾਲੇ ਲੋਕਾਂ ਕੋਲ ਸਾਡੀ ਲੋੜ ਅਨੁਸਾਰ ਹੁਨਰ ਹੋਵੇ ਅਤੇ ਉਹ ਲੋੜ ਮੂਜਬ ਅੰਗਰੇਜ਼ੀ ਜਾਣਦੇ ਹੋਣ ਅਤੇ ਉਸ ਹੁਨਰਮੰਦ ਖਿੱਤੇ ਵਿਚ ਨੌਕਰੀ ਹਾਸਲ ਕਰਨ ਦੇ ਸਮਰੱਥ ਹੋਣ।’’
ਸਕਿਲਜ਼ ਆਸਟਰੇਲੀਆ ਵੱਲੋਂ ਤਿਆਰ ਕੀਤੀ ਇਸ ਸੂਚੀ ਵਿਚ 180 ਉੱਚ ਪੱਧਰੇ ਕਿੱਤੇ ਸ਼ਾਮਲ ਕੀਤੇ ਗਏ ਹਨ। 2007-08 ਵਿਚ 41000 ਆਮ ਹੁਨਰਮੰਦਾਂ ਨੂੰ ਵੀਜ਼ੇ ਦਿੱਤੇ ਗਏ ਸਨ ਜਿਨ੍ਹਾਂ ਵਿਚ 5000 ਤੋਂ ਵੱਧ ਰਸੋਈਏ ਅਤੇ ਨਾਈ ਸ਼ਾਮਲ ਸਨ। ਹੁਣ ਨਵੀਂ ਸੂਚੀ ਵਿਚੋਂ ਇਹ ਦੋਵੇਂ ਕਿੱਤੇ ਹਟਾ ਦਿੱਤੇ ਗਏ ਹਨ।

ਸਿਰਫ 22 ਭਾਰਤੀ ਏਜੰਟਾਂ ਨੂੰ ਮਿਲੀ ਮਾਨਤਾ

ਮੈਲਬਰਨ:ਆਸਟਰੇਲੀਆ ਨੇ ਆਪਣੀ ਆਵਾਸ ਪ੍ਰਣਾਲੀ ਨੂੰ ਸਾਫ ਕਰਨ ਲਈ ਭਾਰਤੀ ਵਿਦਿਆਰਥੀਆਂ ਨੂੰ ਈ. ਵੀਜ਼ਾ ਮੁਹੱਈਆ ਕਰਾਉਣ ਵਾਲੇ ਏਜੰਟਾਂ ਨੂੰ ਨਵੇਂ ਸਿਰਿਓਂ ਰਜਿਸਟਰ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਇਸ ਸਬੰਧੀ ਰੁਚੀ ਦਿਖਾਉਣ ਵਾਲੇ 121 ਵਿਚ ਸਿਰਫ 22 ਏਜੰਟਾਂ ਨੂੰ ਮਾਨਤਾ ਦਿੱਤੀ ਗਈ ਹੈ। ਇਹ ਕਵਾਇਦ ਭਾਰਤ ਵਿਚ ਕੰਮ ਕਰਦੇ ਕਈ ਆਵਾਸ ਏਜੰਟਾਂ ਦੀ ਭਰੋਸੇਯੋਗਤਾ ਉੱਤੇ ਸੁਆਲੀਆ ਚਿੰਨ੍ਹ ਲੱਗੇ ਹੋਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਸਰਕਾਰ ਨੇ ਪਹਿਲਾਂ ਤੋਂ ਜਾਰੀ ਰਸਾਈ ਕਰਾਰ ਖਤਮ ਕਰ ਕੇ ਸਾਰੇ ਸਿੱਖਿਆ ਏਜੰਟਾਂ ਤੋਂ ਨਵੇਂ ਸਿਰਿਓਂ ਰੁਚੀ ਪ੍ਰਗਟਾਵੇ ਦੀਆਂ ਅਰਜ਼ੀਆਂ ਮੰਗੀਆਂ ਸਨ। ਇਸ ਸਬੰਧੀ 121 ਏਜੰਟਾਂ ਦੀਆਂ ਅਰਜ਼ੀਆਂ ਆਈਆਂ ਸਨ ਜਿਨ੍ਹਾਂ ਵਿਚੋਂ ਸਿਰਫ 22 ਨੂੰ ਮਾਨਤਾ ਮਿਲ ਸਕੀ।


Comments Off on ਖਾਨਸਾਮਿਆਂ ਤੇ ਹੇਅਰਡਰੈਸਰਾਂ ਲਈ ਆਸਟਰੇਲੀਆ ਦੇ ਦਰਵਾਜ਼ੇ ਬੰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.