ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਕ੍ਰਿਸ਼ਨਾ ਨੇ ਤਹਿਰਾਨ ਦੇ ਗੁਰਦੁਆਰੇ ’ਚ ਮੱਥਾ ਟੇਕਿਆ

Posted On May - 18 - 2010

ਤਹਿਰਾਨ, 17 ਮਈ
ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ. ਐਮ. ਕ੍ਰਿਸ਼ਨਾ ਜੋ ਚਾਰ ਦਿਨਾ ਇਰਾਨ ਦੌਰੇ ’ਤੇ ਇਥੇ ਆਏ ਹੋਏ ਹਨ, ਨੇ ਇਸ ਦੇਸ਼ ਵਿਚਲੇ ਇਕੋ-ਇਕ ਗੰਗਾ ਸਿੰਘ ਸਭਾ ਗੁਰਦੁਆਰੇ ਵਿੱਚ ਮੱਥਾ ਟੇਕਿਆ। ਮੱਥਾ ਟੇਕਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਤਹਿਰਾਨ ਵਿਚਲੇ ਸਿੱਖ ਭਾਈਚਾਰੇ ਨੇ ਇਹ ਗੁਰਦੁਆਰਾ ਬਣਵਾਇਆ ਹੈ ਤੇ ਉਹ ਇਥੇ ਅਰਦਾਸ, ਸਿਜਦਾ ਕਰਦੇ ਹਨ ਅਤੇ ਇਥੇ ਵਪਾਰ ਤੇ ਆਰਥਿਕਤਾ ਸਬੰਧੀ ਹੋਰ ਸਰਗਰਮੀਆਂ ’ਚ ਵੀ ਸ਼ਾਮਲ ਹਨ, ਜਿਸ ਨਾਲ ਦੋਵੇਂ ਮੁਲਕ ਨੇੜੇ ਆਉਂਦੇ ਹਨ। ਸ੍ਰੀ ਕ੍ਰਿਸ਼ਨਾ ਨੇ ਇਰਾਨ ’ਚ ਰਹਿ ਰਹੇ ਸਿੱਖਾਂ ਨੂੰ ‘‘ਭਾਰਤ ਦੇ ਵਿਲੱਖਣ ਸਫ਼ੀਰ’’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਥੇ ਕੌਮੀ ਦਿਵਸ ਦੇ ਜਸ਼ਨ ਵੀ ਮਨਾਏ ਗਏ ਸਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਮੁਲਕ ’ਚ ਸਿੱਖ ਭਾਰਤ ਦੇ ਵਿਲੱਖਣ ਸਫ਼ੀਰ ਹਨ। ਉਨ੍ਹਾਂ ਨੇ ਸਿੱਖਾਂ ਦੇ ਭਲੇ ਦੀ ਕਾਮਨਾ ਵੀ ਕੀਤੀ। ਗੰਗਾ ਸਿੰਘ ਸਭਾ ਗੁਰਦੁਆਰਾ 1941 ’ਚ ਭਾਈ ਗੰਗਾ ਸਿੰਘ ਸਭਾ ਤਹਿਰਾਨ ਵੱਲੋਂ ਬਣਵਾਇਆ ਗਿਆ ਸੀ।
ਗੁਰਦੁਆਰੇ ਵਿੱਚ ਹੀ ਇਕ ਸਕੂਲ ਵੀ ਹੈ। ਇਸ ਗੁਰਦੁਆਰੇ ’ਚ ਸਵੇਰੇ-ਸ਼ਾਮ ਪਾਠ ਤੇ ਅਰਦਾਸ ਕੀਤੀ ਜਾਂਦੀ ਹੈ। ਅਖੰਡ ਪਾਠ ਦੇ ਭੋਗ ਮਗਰੋਂ ਹਰ ਸ਼ੁੱਕਰਵਾਰ ਇਥੇ ਗੁਰੂ ਕਾ ਲੰਗਰ ਵਰਤਦਾ ਹੈ। ਸਕੂਲ ’ਚ ਪੰਜਾਬੀ ਦੀ ਤੇ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਖੇਤਰ ਵਿੱਚ 800 ਦੇ ਕਰੀਬ ਸਿੱਖ ਰਹਿੰਦੇ ਹਨ।

-ਏ.ਐਨ.ਆਈ.


Comments Off on ਕ੍ਰਿਸ਼ਨਾ ਨੇ ਤਹਿਰਾਨ ਦੇ ਗੁਰਦੁਆਰੇ ’ਚ ਮੱਥਾ ਟੇਕਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.