ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਏ.ਟੀ.ਐਮ. ’ਚੋਂ ਹਰੇਕ ਦਿਨ ਕਢਾਏ ਜਾ ਸਕਣਗੇ ਇਕ ਲੱਖ ਰੁਪਏ

Posted On May - 31 - 2010

ਐਚ.ਡੀ.ਐਫ.ਸੀ. ਬੈਂਕ ਦਾ ਫੈਸਲਾ ਭਲਕ ਤੋਂ ਲਾਗੂ

ਨਵੀਂ ਦਿੱਲੀ, 30 ਮਈ
ਮੁਲਕ ਦੇ ਬੈਂਕਾਂ ਦੇ ਗਾਹਕ ਛੇਤੀ ਹੀ ਏ.ਟੀ.ਐਮ. ਮਸ਼ੀਨਾਂ ਵਿਚੋਂ ਇਕ ਦਿਨ ’ਚ ਇਕ ਲੱਖ ਰੁਪਏ ਤੱਕ ਦੀ ਰਕਮ ਕਢਵਾ ਸਕਿਆ ਕਰਨਗੇ ਅਤੇ ਉਹ ਆਪਣੇ ਡੈਬਿਟ ਕਾਰਡਾਂ ਰਾਹੀਂ ਇਕ ਦਿਨ ’ਚ 1.25 ਲੱਖ ਰੁਪਏ ਤੱਕ ਦੀ ਖਰੀਦਦਾਰੀ ਵੀ ਕਰ ਸਕਿਆ ਕਰਨਗੇ। ਇੰਨਾ ਹੀ ਨਹੀਂ ਏ.ਟੀ.ਐਮਜ਼ ਅਤੇ ਫੋਨ ਰਾਹੀਂ ਇਕ ਦਿਨ ਵਿਚ ਇਕ ਤੋਂ ਦੂਜੇ ਖਾਤੇ ਵਿਚ ਤਿੰਨ ਲੱਖ ਰੁਪਏ ਤੱਕ ਤਬਦੀਲ ਵੀ ਕਰਨੇ ਸੰਭਵ ਹੋ ਜਾਣਗੇ।
ਏ.ਟੀ.ਐਮ. ਵਿਚੋਂ ਇਕ ਦਿਨ ਦੌਰਾਨ ਕਢਵਾਈ ਜਾ ਸਕਣ ਵਾਲੀ ਰਕਮ ਦੀ ਹੱਦ ਵਧਣ ਅਤੇ ਬੈਂਕਿੰਗ ਲੈਣ-ਦੇਣ ਸਬੰਧੀ ਅਜਿਹੀਆਂ ਹੋਰ ਹੱਦਾਂ ਵੀ ਮੋਕਲੀਆਂ ਹੋਣ ਨਾਲ ਗਾਹਕਾਂ ਨੂੰ ਇਨ੍ਹਾਂ ਕੰਮਾਂ ਵਾਸਤੇ ਬੈਂਕਾਂ ਵੱਲ ਭੱਜਣ ਅਤੇ ਉਥੇ ਲੰਬੀਆਂ ਕਤਾਰਾਂ ਵਿਚ ਖੜ੍ਹੋ ਕੇ ਸਮਾਂ ਗਵਾਉਣ ਤੋਂ ਨਿਜ਼ਾਤ ਮਿਲੇਗੀ। ਇਸ ਵੇਲੇ ਗਾਹਕ ਆਪਣੇ ਖਾਤਿਆਂ ’ਚੋਂ ਏ.ਟੀ.ਐਮ. ਰਾਹੀਂ ਇਕ ਦਿਨ ਵਿਚ ਵੱਧ ਤੋਂ ਵੱਧ 50 ਹਜ਼ਾਰ ਰੁਪਏ ਤੱਕ ਦੀ ਰਕਮ ਹੀ ਕਢਵਾ ਸਕਦੇ ਹਨ ਜਦੋਂ ਕਿ ਕੁਝ ਬੈਂਕਾਂ ਵਿਚ ਤਾਂ ਇਹ ਹੱਦ 15 ਤੋਂ 25 ਹਜ਼ਾਰ ਰੁਪਏ ਹੀ ਹੈ।
ਐਚ.ਡੀ.ਐਫ.ਸੀ. ਬੈਂਕ ਵੱਲੋਂ ਵਧੀਆਂ ਹੋਈਆਂ ਹੱਦਾਂ ਦੀ ਇਹ ਸਹੂਲਤ ਪਹਿਲੀ ਜੂਨ ਤੋਂ ਹੀ ਮੁਹੱਈਆ ਕਰਵਾਈ ਜਾ ਰਹੀ ਹੈ ਜਦੋਂ ਕਿ ਹੋਰ ਬੈਂਕਾਂ ਵੱਲੋਂ ਵੀ ਛੇਤੀ ਹੀ ਅਜਿਹਾ ਕੀਤਾ ਜਾ ਸਕਦਾ ਹੈ।


Comments Off on ਏ.ਟੀ.ਐਮ. ’ਚੋਂ ਹਰੇਕ ਦਿਨ ਕਢਾਏ ਜਾ ਸਕਣਗੇ ਇਕ ਲੱਖ ਰੁਪਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.