‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਏਅਰ ਹੋਸਟੈੱਸ ਬਲਾਤਕਾਰ ਕਾਂਡ ਦਾ ਮੁਲਜ਼ਮ ਸਹਿ ਪਾਇਲਟ ਪੁਲੀਸ ਰਿਮਾਂਡ ’ਤੇ

Posted On May - 31 - 2010

ਸਹਿ ਪਾਇਲਟ ਵਰੁਣ ਨੂੰ ਅਦਾਲਤ ਵਿਚ ਪੇਸ਼ ਕਰਨ ਲਿਜਾ ਰਹੀ ਪੁਲੀਸ (ਫੋਟੋ: ਪੀ.ਟੀ.ਆਈ.)

ਮੁੰਬਈ, 30 ਮਈ
ਇੱਥੋਂ ਦੀ ਇਕ ਅਦਾਲਤ ਨੇ ਜੈੱਟ ਏਅਰਵੇਜ਼ ਦੇ ਇਕ ਸਹਿ-ਪਾਇਲਟ ਨੂੰ ਇਕ ਏਅਰ ਹੋਸਟੈੱਸ ਨਾਲ ਮਈ 2009 ਤੋਂ ਕਥਿਤ ਤੌਰ ’ਤੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਬਲਾਤਕਾਰ ਕਰਨ ਦੇ ਮਾਮਲੇ ਵਿਚ 5 ਜੂਨ ਤਕ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ।
ਵਰੁਣ ਅਗਰਵਾਲ (27) ਨੂੰ ਵਿਆਹ ਕੀਤੇ ਬਿਨਾਂ ਉਸ ਨਾਲ ਰਹਿਣ ਵਾਲੀ 22 ਸਾਲਾ ਏਅਰ ਹੋਸਟੈੱਸ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਇੱਥੋਂ ਦੇ ਕੌਮੀ ਹਵਾਈ ਅੱਡੇ ਤੋਂ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਨੂੰ ਅੱਜ ਅੰਧੇਰੀ ਮੈਟਰੋਪਾਲੀਟਨ ਮੈਜਿਸਟਰੇਟ ਸਾਹਮਣੇ ਪੇਸ਼ ਕਰਕੇ ਜਾਂਚ ਜਾਰੀ ਹੋਣ ਕਾਰਨ ਉਸ ਨੂੰ ਹਿਰਾਸਤ ਵਿਚ ਭੇਜਣ ਦੀ ਬੇਨਤੀ ਕੀਤੀ। ਵਰੁਣ ਖ਼ਿਲਾਫ਼ ਬਲਾਤਕਾਰ, ਧੋਖਾਧੜੀ, ਚੋਟ ਪਹੁੰਚਾਉਣ ਅਤੇ ਅਪਰਾਧਿਕ ਢੰਗ ਨਾਲ ਪੀੜਤ ਨੂੰ ਧਮਕਾਉਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਵਰੁਣ ਨੇ ਪੀੜਤ ਨੂੰ ਸਾਲ 2008 ਤੋਂ ਹੀ ਫੁਸਲਾਉਣਾ ਸ਼ੁਰੂ ਕਰ ਦਿੱਤਾ ਸੀ। ਵਰੁਣ ਨੇ ਉਸ ਨੂੰ ਕਈ ਵਾਰ ਵਿਆਹ ਦੀ ਪੇਸ਼ਕਸ਼ ਕੀਤੀ ਅਤੇ ਆਖ਼ਰ ਉਹ ਉਸ ਦੇ ਝਾਂਸੇ ਵਿਚ ਆ ਕੇ ਮਈ 2009 ਵਿਚ ਵਰੁਣ ਨਾਲ ਉਸ ਦੇ ਘਰ ਜਾ ਕੇ ਰਹਿਣ ਲੱਗੀ। ਕੁਝ ਕੁ ਮਹੀਨਿਆਂ ਮਗਰੋਂ ਹੀ ਵਰੁਣ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਉਹ ਉਸ  ਨੂੰ ਛੱਡ ਕੇ ਗਈ ਤਾਂ ਉਸ ਉਤੇ ਤੇਜ਼ਾਬ ਸੁੱਟ  ਦੇਵੇਗਾ। ਵਰੁਣ ਵਿਆਹ ਦੀ ਗੱਲ ਟਾਲਦਾ ਰਿਹਾ ਜਿਸ ਕਾਰਨ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।

-ਪੀ.ਟੀ.ਆਈ.


Comments Off on ਏਅਰ ਹੋਸਟੈੱਸ ਬਲਾਤਕਾਰ ਕਾਂਡ ਦਾ ਮੁਲਜ਼ਮ ਸਹਿ ਪਾਇਲਟ ਪੁਲੀਸ ਰਿਮਾਂਡ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.