ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਅਮਰੀਕਾ ਵੱਲੋਂ ਪਾਕਿ ’ਤੇ ਹਮਲਾ ਕਰਨ ਦਾ ਅਭਿਆਸ

Posted On May - 31 - 2010

ਇਸਲਾਮਾਬਾਦ, 30 ਮਈ
ਇਕ ਮੀਡੀਆ ਰਿਪੋਰਟ ਵਿਚ ਅੱਜ ਕਿਹਾ ਗਿਆ ਹੈ ਕਿ ਜੇਕਰ ਅਮਰੀਕਾ ਉਪਰ ਭਵਿੱਖ ਵਿਚ ਹੋਣ ਵਾਲੇ ਕਿਸੇ ਅਤਿਵਾਦੀ ਹਮਲੇ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਨਿਕਲਦੀਆਂ ਹਨ ਤਾਂ ਇਸ ਹਾਲਾਤ ਵਿਚ ਪਾਕਿਸਤਾਨ ਉਪਰ ਇਕਪਾਸੜ ਹਮਲਾ ਕਰਨ ਲਈ ਅਮਰੀਕੀ ਫੌਜ ਅਭਿਆਸ ਕਰ ਚੁੱਕੀ ਹੈ। ਪਾਕਿਸਤਾਨ ਦੇ ਅਖ਼ਬਾਰ ‘ਡਾਅਨ’ ਦੀ ਖ਼ਬਰ ਮੁਤਾਬਕ ਇਹ ਅਭਿਆਸ ਫੌਜ ਦੀ ਜੰਗੀ ਸਮਰੱਥਾ ਦੀ ਇਕ ਪਰਖ ਸੀ, ਜਿਸ ਵਿਚ ਅਸਲੀ ਗੋਲਾ-ਬਾਰੂਦ ਨਹੀਂ ਵਰਤਿਆ ਗਿਆ। ਕੂਟਨੀਤਕ ਸੂਤਰਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਅੰਦਰ ਇਕਪਾਸੜ ਹਮਲਾ ਕਰਨ ਦੇ ਅਭਿਆਸ ਵਿਚ ਅਮਰੀਕੀ ਫੌਜੀ ਸ਼ਾਮਲ ਨਹੀਂ ਸਨ।
ਰਿਪੋਰਟ ਮੁਤਾਬਕ ਇਸ ਅਭਿਆਸ ’ਚ ਸੰਭਾਵਕ ਹਮਲੇ ਦੇ ਮੁਲਾਂਕਣ ਲਈ ‘ਕੰਪਿਊਟਰ ਸਿਮੁਲੇਸ਼ਨਜ਼’ ਦੀ ਵਰਤੋਂ ਕੀਤੀ ਗਈ। ਇਸ ਰਾਹੀਂ ਇਹ ਦੇਖਿਆ ਗਿਆ ਕਿ ਪਾਕਿਸਤਾਨ ਦੀ ਧਰਤੀ ਉਪਰ ਦਾਖਲ ਹੋਣ ਮਗਰੋਂ ਅਮਰੀਕੀ ਫੌਜ ਨੂੰ ਕਿਹੋ ਜਿਹੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਸੂਤਰਾਂ ਮੁਤਾਬਕ ਅਮਰੀਕਾ ਨੇ ਕੰਪਿਊਟਰ ਸਿਮੁਲੇਸ਼ਨਜ਼ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਅਭਿਆਸ ਬਾਰੇ ਆਪਣੇ ਇਰਾਦਿਆਂ ਤੋਂ ਪਾਕਿਸਤਾਨ ਨੂੰ ਪਹਿਲਾਂ ਹੀ ਵਾਕਫ ਕਰਵਾ ਦਿੱਤਾ ਸੀ। ਪਤਾ ਲੱਗਾ ਹੈ ਕਿ ਮੁੰਬਈ ਉਪਰ ਹਮਲਿਆਂ ਮਗਰੋਂ ਬੁਸ਼ ਪ੍ਰਸ਼ਾਸਨ ਨੇ ਪਾਕਿਸਤਾਨੀ ਸਰਹੱਦ ਨੇੜੇ ਫੌਜੀ ਅਭਿਆਸ ਕਰਨ ਦੀ ਯੋਜਨਾ ਬਣਾਈ ਸੀ ਤੇ ਇਸ ਫੈਸਲੇ ਤੋਂ ਪਾਕਿ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਸੀ।
ਅਮਰੀਕਾ ਦੇ ਇਸ ਫੈਸਲੇ ਮਗਰੋਂ ਉਦੋਂ ਦੇ ਪਾਕਿਸਤਾਨੀ ਕੌਮੀ ਸੁਰੱਖਿਆ ਸਲਾਹਕਾਰ ਮੁਹੰਮਦ ਅਲੀ ਦੁਰਾਨੀ ਫਟਾਫਟ ਵਾਸ਼ਿੰਗਟਨ ਰਵਾਨਾ ਹੋ ਗਏ ਸਨ ਤਾਂ ਜੋ ਅਮਰੀਕਾ ਨੂੰ ਮਨਾਇਆ ਜਾ ਸਕੇ ਕਿ ਅਜਿਹੇ ਅਭਿਆਸ ਨਾਲ ਅਤਿਵਾਦ ਉਪਰ ਕਾਬੂ ਨਹੀਂ ਪਾਇਆ ਜਾ ਸਕਦਾ।
ਪਾਕਿ ਦੇ ਫੌਜੀ ਜਰਨੈਲ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਵੱਲੋਂ ਅਤਿਵਾਦੀਆਂ ਖਿਲਾਫ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਮਿਲਣ ਮਗਰੋਂ ਅਮਰੀਕੀ ਫੌਜ ਦੇ ਮੁਖੀ ਐਡਮਿਰਲ ਮਾਈਕ ਮੁਲੇਨ ਨੇ ਇਸ ਫੌਜੀ ਅਭਿਆਸ ਦੀ ਯੋਜਨਾ ਰੱਦ ਕਰ ਦਿੱਤੀ ਸੀ।     -ਪੀ.ਟੀ.ਆਈ.


Comments Off on ਅਮਰੀਕਾ ਵੱਲੋਂ ਪਾਕਿ ’ਤੇ ਹਮਲਾ ਕਰਨ ਦਾ ਅਭਿਆਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.