ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਅਮਰਿੰਦਰ ਸਿੰਘ ਦਾ ਪੱਖ ਸਹੀ ਨਹੀਂ: ਫੂਲਕਾ

Posted On May - 17 - 2010

ਟਾਈਟਲਰ ਤੇ ਕਮਲਨਾਥ ਬਾਰੇ

ਕੈਪਟਨ ਦੀਆਂ ਟਿੱਪਣੀਆਂ ਬਾਰੇ ਲਿਖੀ ਚਿੱਠੀ

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ

ਨਵੰਬਰ 1984 ’ਚ ਹੋਏ ਸਿੱਖ ਵਿਰੋਧੀ ਕਤਲੇਆਮ ਲਈ ਕਾਨੂੰਨੀ ਲੜਾਈ ਦੇ ਲੰਮੇ ਸੰਘਰਸ਼ ਵਿਚੋਂ ਨਿਕਲੇ ਵਕੀਲ ਐਚ.ਐਸ. ਫੂਲਕਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਦੰਗਿਆਂ ਦੇ ਕਥਿਤ ਦੋਸ਼ੀਆਂ ਬਾਰੇ ਸਾਬਕਾ ਮੁੱਖ ਮੰਤਰੀ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਰੋਜ਼ਾਨਾ ਅੰਗਰੇਜ਼ੀ ਅਖਬਾਰ ’ਚ ਨਵੰਬਰ ’84 ਦੇ ਮਾਮਲਿਆਂ ’ਚ ਅਦਾਲਤਾਂ ਅੰਦਰ ਚੱਕਰ ਕੱਟ ਰਹੇ ਕਾਂਗਰਸੀ ਆਗੂਆਂ ਜਗਦੀਸ਼ ਟਾਈਟਲਰ ਤੇ ਕਮਲ ਨਾਥ ਨੂੰ ਬੇਕਸੂਰ ਦੱਸਿਆ ਗਿਆ ਹੈ।
ਸ੍ਰੀ ਫੂਲਕਾ ਨੇ ਆਪਣੀ ਚਿੱਠੀ ’ਚ ਯਾਦ ਕਰਵਾਇਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸਿੱਖ ਫੋਰਮ ਦੇ ਕਨਵੀਨਰ ਸਨ ਤਾਂ ਉਦੋਂ ਸਿੱਖ ਫੋਰਮ ਵੱਲੋਂ ਉਨ੍ਹਾਂ (ਸ੍ਰੀ ਫੂਲਕਾ) ਨੂੰ ਟਾਈਟਲਰ ਖਿਲਫਾ ਕੇਸ ਦਲੇਰੀ ਨਾਲ ਲੜਨ ਦੀ ਹਦਾਇਤ ਦਿੱਤੀ ਸੀ। ਵਕੀਲ ਨੇ ਦਲੀਲਾਂ ਦਿੱਤੀਆਂ ਕਿ 2 ਨਵੰਬਰ 1984 ਦੀ ਇਕ ਅੰਗਰੇਜ਼ੀ ਕੌਮੀ ਅਖਬਾਰ ਵਿਚ ਕਮਲ ਨਾਥ ਦੀ ਗੁਰਦੁਆਰਾ ਰਕਾਬ ਗੰਜ ਨੇੜੇ ਹਾਜ਼ਰ  ਹੋਣ ਦੀ ਰਿਪੋਰਟ ਤਾਂ ਛਾਪੀ ਹੀ ਗਈ ਸੀ ਨਾਲ ਹੀ ਰਿਪੋਰਟਰ ਵੱਲੋਂ ਕਮਿਸ਼ਨ ਅੱਗੇ ਗਵਾਹੀ ਵੀ ਦਿੱਤੀ ਗਈ ਸੀ। ਇਸ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਮਲ ਨਾਥ ਦਾ ਨਾਂ ਇੰਨੀ ਦੇਰ ਬਾਅਦ ਲੈਣਾ ਗਲਤ ਹੈ।
ਸ੍ਰੀ ਫੂਲਕਾ ਨੇ ਤੱਥਾਂ ਸਹਿਤ ਦੱਸਿਆ ਕਿ ਪੀੜਤਾਂ ਨੇ ਰਾਹਤ ਕੈਂਪਾਂ ’ਚ ਰਹਿੰਦੇ ਹੋਏ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਤੇ ਐਮ.ਐਮ. ਸਿਕਰੀ (ਸਾਬਕਾ ਚੀਫ ਜਸਟਿਸ ਸੁਪਰੀਮ ਕੋਰਟ) ਕਮੇਟੀ ਅੱਗੇ ਵੀ ਟਾਈਟਲਰ ਦਾ ਨਾਂ ਲਿਆ ਸੀ ਤੇ ਨਾਨਾਵਤੀ ਕਮਿਸ਼ਨ ਵੱਲੋਂ ਵੀ ਟਾਈਟਲਰ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਸਨ। ਗੁਰਬਚਨ ਸਿੰਘ ਨਾਂ ਦੇ ਵਿਅਕਤੀ ਵੱਲੋਂ ਵੀ ਕਾਂਗਰਸੀ ਆਗੂਆਂ ਦਾ ਜ਼ਿਕਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜੂਨ 1984 ਦੀਆਂ ਘਟਨਾਵਾਂ ਦੇ ਰੋਸ ਵਜੋਂ ਸੰਸਦ ’ਚੋਂ ਅਸਤੀਫਾ ਦੇ ਕੇ ਆਪਣੀ ਇੱਜ਼ਤ ਬਣਾਈ ਸੀ ਪਰ ਹੁਣ ‘ਇਤਰਾਜ਼ਯੋਗ’ ਟਿੱਪਣੀ ਕਰਕੇ ਨਿਰਾਸ਼ ਕੀਤਾ ਹੈ। ਸ੍ਰੀ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਉਨ੍ਹਾਂ ਦੀ ਲਿਖੀ ਕਿਤਾਬ ‘ਜਦੋਂ ਇਕ ਦਰੱਖਤ ਨੇ ਦਿੱਲੀ ਹਿਲਾਈ’ ਪੜ੍ਹ ਲੈਣ ਤਾਂ ਸਾਰੇ ਤੱਥ ਪਤਾ ਲੱਗ ਜਾਣਗੇ।


Comments Off on ਅਮਰਿੰਦਰ ਸਿੰਘ ਦਾ ਪੱਖ ਸਹੀ ਨਹੀਂ: ਫੂਲਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.