ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਅਨਿਲ ਅੰਬਾਨੀ ਨੂੰ ਨਹੀਂ ਮਿਲੇਗੀ ਸਸਤੀ ਗੈਸ

Posted On May - 8 - 2010

ਰਿਲਾਇੰਸ ਧੀਰੂਭਾਈ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਸੁਪਰੀਮ ਕੋਰਟ ਕੰਪਲੈਕਸ ’ਚ ਸ਼ੁੱਕਰਵਾਰ ਨੂੰ ਕੁਦਰਤੀ ਗੈਸ ਝਗੜੇ ਦਾ ਫੈਸਲਾ ਸੁਣਨ ਬਾਅਦ ਤਣਾਅ ਮਹਿਸੂਸ ਕਰਦੇ ਹੋਏ (ਫੋਟੋ: ਮੁਕੇਸ਼ ਅਗਰਵਾਲ)

ਕੁਦਰਤੀ ਸਾਧਨਾਂ ’ਤੇ ਸਰਕਾਰ ਦਾ ਅਧਿਕਾਰ: ਸੁਪਰੀਮ ਕੋਰਟ

ਨਵੀਂ ਦਿੱਲੀ, 7 ਮਈ
ਰਿਲਾਇੰਸ ਗੈਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਦੇਸ਼ ਦੇ ਕੁਦਰਤੀ ਸੋਮਿਆਂ ਦੀ ਵਰਤੋਂ ਅਤੇ ਇਨ੍ਹਾਂ ਦੀ ਕੀਮਤ ਤੈਅ ਕਰਨ ਦਾ ਹੱਕ ਕੇਂਦਰ ਸਰਕਾਰ ਨੂੰ ਹੀ ਹੈ। ਸੁਪਰੀਮ ਕੋਰਟ ਨੇ ਅਨਿਲ ਅੰਬਾਨੀ ਵੱਲੋਂ ਆਪਣੇ ਭਰਾ ਤੋਂ ਸਸਤੀ ਗੈਸ ਹਾਸਲ ਕਰਨ ਲਈ ਪਾਈ ਪਟੀਸ਼ਨ ਰੱਦ ਕਰ ਦਿੱਤੀ। ਇਹ ਗੈਸ ਪਰਿਵਾਰਕ ਸਮਝੌਤੇ ਤਹਿਤ ਹਾਸਲ ਕੀਤੀ ਜਾਣੀ ਸੀ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅੰਬਾਨੀ ਪਰਿਵਾਰਕ ਸਮਝੌਤਾ, ਜਿਸ ਤਹਿਤ ਦੋਹਾਂ ਪਰਿਵਾਰਾਂ ਦੀਆਂ ਫਰਮਾਂ ਵਿਚਾਲੇ ਗੈਸ ਵੰਡੀ ਜਾਣੀ ਨਾ ਤਾਂ ਕਾਨੂੰਨੀ ਤੌਰ ’ਤੇ ਠੀਕ ਹੈ ਨਾ ਤਕਨੀਕੀ ਤੌਰ ’ਤੇ। ਇਹ ਸਮਝੌਤਾ ਦੋਹਾਂ ਭਰਾਵਾਂ ਵਿਚਾਲੇ 2005 ਵਿੱਚ ਜਾਇਦਾਦ ਦੀ ਵੰਡ ਲਈ ਹੋਇਆ ਸੀ ਤੇ ਇਸੇ ਸਮਝੌਤੇ ਤਹਿਤ ਰਿਲਾਇੰਸ ਕਾਰੋਬਾਰ ਨੂੰ ਵੰਡਿਆ ਗਿਆ ਸੀ। ਬੈਂਚ ਨੇ ਕਿਹਾ ਕਿ ਦੋਵੇਂ ਭਰਾਵਾਂ ਦੀਆਂ ਫਰਮਾਂ ਰਲ ਬੈਠ ਕੇ ਛੇ ਹਫਤਿਆਂ ਦੇ ਅੰਦਰ-ਅੰਦਰ ਸਰਕਾਰੀ ਨੀਤੀ ਅਨੁਸਾਰ ਕੋਈ ਢੁਕਵਾਂ ਸਮਝੌਤਾ ਕਰਨ।
ਸਰਕਾਰ ਪਹਿਲਾਂ ਹੀ ਆਰ.ਆਈ. ਐਲ. ਦੇ ਕੇ.ਜੀ-ਡੀ6 ਗੈਸ ਖੇਤਰਾਂ ਤੋਂ ਗੈਸ ਦੀ ਕੀਮਤ 4.20 ਅਮਰੀਕੀ ਡਾਲਰ ਪ੍ਰਤੀ ਐਮ.ਐਮ.ਬੀ.ਟੀ.ਯੂ. ਨਿਰਧਾਰਤ ਕਰ ਚੁੱਕੀ ਹੈ, ਜਦੋਂ ਕਿ ਅਨਿਲ ਅੰਬਾਨੀ ਦੀ ਫਰਮ ਆਰ.ਐਨ. ਆਰ.ਐਲ. ਗੈਸ ਦੀ ਕੀਮਤ 2.34 ਡਾਲਰ ਪ੍ਰਤੀ ਐਮ.ਐਮ.ਬੀ.ਟੀ.ਯੂ. ਤਾਰਨਾ ਚਾਹੁੰਦੀ ਹੈ।
ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਪੈਟਰੋਲੀਅਮ ਮੰਤਰੀ ਮੁਰਲੀ ਦਿਓੜਾ ਨੇ ਕਿਹਾ, ‘‘ਸੁਪਰੀਮ ਕੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਗੈਸ ’ਤੇ ਸਰਕਾਰ ਦਾ ਹੱਕ ਹੈ ਤੇ ਇਹ ਲੋਕਾਂ ਦੀ ਮਲਕੀਅਤ ਹੈ। ਇਸ ਦਾ ਕੋਈ ਮਤਲਬ ਨਹੀਂ ਕਿ ਕੋਈ ਵਿਅਕਤੀ ਸਰਕਾਰ ਵਿਰੁੱਧ ਕਿਹੋ-ਜਿਹੀ ਮੁਹਿੰਮ ਵਿੱਢਦਾ ਹੈ, ਪਰ ਇਕ ਗੱਲ ਸਪਸ਼ਟ ਹੈ ਕਿ ਦੇਸ਼ ਸਭ ਤੋਂ ਉੱਤਮ ਹੈ।’’ ਅਨਿਲ ਅੰਬਾਨੀ ਨੇ ਪੈਟਰੋਲੀਅਮ ਮੰਤਰੀ ਤੇ ਮੁਕੇਸ਼ ਦਾ ਪੱਖ ਪੂਰਨ ਦਾ ਦੋਸ਼ ਲਾਇਆ ਸੀ।
ਫੈਸਲਾ ਸੁਣਾਏ ਜਾਣ ਬਾਅਦ ਅਦਾਲਤ ਵਿੱਚ ਹਾਜ਼ਰ ਅਨਿਲ ਅੰਬਾਨੀ ਨੇ ਬਾਅਦ ਵਿੱਚ ਕਿਹਾ ਕਿ ਉਹ ਇਸ ਫੈਸਲੇ ’ਤੇ ਨਜ਼ਰਸਾਨੀ ਕਰਨ ਲਈ ਅਪੀਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਅਦਾਲਤ ਦੇ ਹੁਕਮਾਂ ਤਹਿਤ ਆਰ. ਆਈ.ਐਲ. ਨਾਲ ਗੈਸ ਹਾਸਲ ਕਰਨ ਲਈ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨਗੇ।
ਉਧਰ ਆਰ.ਆਈ.ਐਲ. ਦੇ ਐਗਜ਼ੈਕਟਿਵ ਡਾਇਰੈਕਟਰ ਪੀ.ਐਮ. ਐਸ. ਪ੍ਰਸਾਦ ਨੇ ਦੱਸਿਆ, ‘‘ਆਰ. ਆਈ.ਐਲ. ਅਨਿਲ ਅੰਬਾਨੀ ਦੀ ਫਰਮ ਆਰ.ਐਨ.ਆਰ.ਐਲ. ਨਾਲ ਗੱਲਬਾਤ ਦਾ ਰਾਹ ਅਖਤਿਆਰ ਕਰੇਗੀ, ਪਰ ਉਹ 17 ਸਾਲਾਂ ਤੱਕ ਗੈਸ ਸਪਲਾਈ ਨਹੀਂ ਕਰ ਸਕਦੇ ਕਿਉਂਕਿ ਗੈਸ ਖੇਤਰਾਂ (ਸਰੋਤਾਂ) ਦੀ ਉਮਰ ਹੀ 11 ਸਾਲ ਹੈ।’’ ਉਨ੍ਹਾਂ ਕਿਹਾ ਕਿ ਗੈਸ ਦੀ ਕੀਮਤ 4.20 ਡਾਲਰ ਪ੍ਰਤੀ ਐਮ.ਐਮ.ਬੀ.ਟੀ. ਯੂ. ਹੀ ਚਾਰਜ ਕੀਤੀ ਜਾਵੇਗੀ।
ਜਸਟਿਸ ਪੀ. ਸਤਸ਼ਿਵਮ ਨੇ ਫੈਸਲਾ ਪੜ੍ਹਦਿਆਂ ਕਿਹਾ ਕਿ ਦੋਹਾਂ ਅੰਬਾਨੀ ਭਰਾਵਾਂ ਅਤੇ ਮਾਤਾ ਵਿਚਾਲੇ ਪਰਿਵਾਰਕ ਪ੍ਰਾਈਵੇਟ ਸਮਝੌਤਾ ਹੋਇਆ, ਜਿਸ ਨੂੰ ਕਾਰਪੋਰੇਟ ਸਮਝੌਤਾ ਨਹੀਂ ਮੰਨਿਆ ਜਾ ਸਕਦਾ। ਇਸ ਨੂੰ ਸ਼ੇਅਰ ਮਾਲਕਾਂ ਵੱਲੋਂ ਵੀ ਪ੍ਰਵਾਨਗੀ ਨਹੀਂ ਮਿਲੀ ਸੀ, ਇਸ ਕਰਕੇ ਤਕਨੀਕ ਪੱਖੋਂ ਇਹ ਫੈਸਲਾ ਕਾਨੂੰਨੀ ਤੌਰ ’ਤੇ ਮੰਨਣਯੋਗ ਨਹੀਂ ਸੀ। ਇਸ ਨੂੰ ਕਾਨੂੰਨ ਵਾਂਗ ਮੰਨਣਾ ਲਾਜ਼ਮੀ ਨਹੀਂ।
ਸ਼ੇਅਰ ਬਾਜ਼ਾਰ ’ਚ ਹਲਚਲ: ਰਿਲਾਇੰਸ ਮਾਮਲੇ ’ਤੇ ਸੁਪਰੀਮ ਕੋਰਟ ਦਾ ਫੈਸਲਾ ਆਉਂਦੇ ਹੀ ਰਿਲਾਇੰਸ ਇੰਡਸਟਰੀ ਦੇ ਸ਼ੇਅਰ ਦੀ ਕੀਮਤ ਵਿੱਚ 2.3 ਫੀਸਦੀ ਵਾਧਾ ਹੋ ਗਿਆ ਤੇ ਇਕ ਸ਼ੇਅਰ ਦੀ ਕੀਮਤ 1033.85 ਰੁਪਏ ਪੁੱਜ ਗਈ, ਜਦੋਂ ਕਿ ਆਰ.ਐਨ.ਆਰ.ਐਲ. (ਅਨਿਲ ਅੰਬਾਨੀ ਗਰੁੱਪ) ਦੇ ਸ਼ੇਅਰ ਦੀ ਕੀਮਤ 23 ਫੀਸਦੀ ਘਟ ਕੇ 52.75 ਰੁਪਏ ’ਤੇ ਆ ਗਈ। ਅਨਿਲ ਅੰਬਾਨੀ ਦੀਆਂ ਹੋਰ ਕੰਪਨੀਆਂ ਦੇ ਸ਼ੇਅਰ ਵੀ ਲੁੜਕ ਗਏ। ਆਰ.ਕੌਮ 2.7 ਫੀਸਦੀ, ਆਰ. ਕੈਪ 3.7 ਫੀਸਦੀ, ਆਰ ਇਨਫਰਾ 7 ਫੀਸਦੀ, ਰਿਲਾਇੰਸ ਮੀਡੀਆ ਵਰਕ 5 ਫੀਸਦੀ ਅਤੇ ਆਰ. ਪਾਵਰ ਦੇ ਸ਼ੇਅਰਾਂ ਦੀ ਕੀਮਤ 9 ਫੀਸਦੀ ਹੇਠਾਂ ਆ ਗਈ।
ਸਰਕਾਰ ਦਾ ਸਟੈਂਡ ਸਹੀ: ਪੈਟਰੋਲੀਅਮ ਮੰਤਰੀ ਮੁਰਲੀ ਦਿਓੜਾ ਨੇ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਨਾਲ ਦੇਸ਼ ਦੀ ਸਰਬਉਚਤਾ ਮੁੜ ਸਥਾਪਤ ਹੋ ਗਈ ਹੈ। ਫੈਸਲੇ ਬਾਰੇ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਫੈਸਲੇ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਕਿ ਫੈਸਲਾ ਕਿਸ ਦੇ ਹੱਕ ਵਿੱਚ ਗਿਆ, ਪਰ ਇਹ ਗੱਲ ਸਪਸ਼ਟ ਹੈ ਕਿ ਸਰਕਾਰ ਦਾ ਸਟੈਂਡ ਸਹੀ ਸਾਬਤ ਹੋਇਆ ਹੈ। ਊਰਜਾ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਕੇਸ ਦੇ ਫੈਸਲੇ ਦਾ ਐਨ.ਟੀ. ਪੀ.ਸੀ. ਅਤੇ ਰਿਲਾਇੰਸ ਇੰਡਸਟਰੀ ਵਿਚਾਲੇ ਚੱਲ ਰਹੇ ਰੱਫੜ ’ਤੇ ਅਸਰ ਨਹੀਂ ਪਵੇਗਾ।

-ਪੀ.ਟੀ.ਆਈ.

ਫੈਸਲਾ ਸੁਣਨ ਤੋਂ ਬਾਅਦ ਅਨਿਲ ਅੰਬਾਨੀ ਨੇ  ਕਿਹਾ ਕਿ ਉਹ ਇਸ ਫੈਸਲੇ ’ਤੇ ਨਜ਼ਰਸਾਨੀ ਲਈ ਅਪੀਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਅਦਾਲਤ ਦੇ ਹੁਕਮਾਂ ਤਹਿਤ ਆਰ. ਆਈ.ਐਲ. ਨਾਲ ਗੈਸ ਹਾਸਲ ਕਰਨ ਲਈ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨਗੇ।


Comments Off on ਅਨਿਲ ਅੰਬਾਨੀ ਨੂੰ ਨਹੀਂ ਮਿਲੇਗੀ ਸਸਤੀ ਗੈਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.