ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਅਤਿਵਾਦੀਆਂ ਨੇ ਹੱਥਗੋਲਾ ਸੁੱਟਿਆ, 6 ਜ਼ਖ਼ਮੀ

Posted On May - 15 - 2010

ਸ੍ਰੀਨਗਰ : ਇਥੇ ਸੁਰੱਖਿਆ ਜਵਾਨਾਂ ਤੇ ਹਿੰਸਕ ਭੀੜ ਵਿਚਾਲੇ ਝੜਪ ਦੌਰਾਨ ਅਤਿਵਾਦੀਆਂ ਨੇ ਹੱਥ ਗੋਲਾ ਸੁੱਟਿਆ ਜਿਸ ਕਾਰਨ ਚਾਰ ਸੁਰੱਖਿਆ ਜਵਾਨਾਂ ਸਮੇਤ 6 ਜਣੇ ਜ਼ਖਮੀ ਹੋ ਗਏ। ਪੁਲੀਸ ਸੂਤਰਾਂ ਨੇ ਦੱਸਿਆ ਜਾਮਾ ਮਸਜਿਦ ਨੇੜੇ ਸਰਾਫ ਕਦਾਲ ਚੌਕ ਵਿਖੇ ਜਵਾਨਾਂ ਤੇ ਲੋਕਾਂ ਦੀ ਭੀੜ ਉਪਰ ਅਤਿਵਾਦੀਆਂ ਨੇ ਹੱਥ ਗੋਲਾ ਸੁੱਟ ਦਿੱਤਾ। ਇਹ ਹਮਲਾ ਉਦੋਂ ਹੋਇਆ ਜਦੋਂ ਭੀੜ ਹਿੰਸਾ ’ਤੇ ਉਤਾਰੂ ਹੋ ਗਈ ਅਤੇ ਜਵਾਨਾਂ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਹਮਲੇ ਤੋਂ ਪਹਿਲਾਂ ਇਲਾਕੇ ਵਿਚ ਗੋਲੀ ਚੱਲਣ ਦੀ ਵੀ ਆਵਾਜ਼ ਆਈ ਸੀ। ਇਸ ਹਮਲੇ ਵਿਚ ਸੀ.ਆਰ.ਪੀ.ਐਫ. ਦੇ ਤਿੰਨ ਜਵਾਨ, ਇਕ ਪੁਲੀਸ ਮੁਲਾਜ਼ਮ ਤੇ 2 ਆਮ ਨਾਗਰਿਕ ਜ਼ਖਮੀ ਹੋਏ ਹਨ।

-ਪੀ.ਟੀ.ਆਈ.


Comments Off on ਅਤਿਵਾਦੀਆਂ ਨੇ ਹੱਥਗੋਲਾ ਸੁੱਟਿਆ, 6 ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.