ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

‘ਮੇਰੀ ਧੀ ਨੂੰ ਇਕੱਲੀ ਛੱਡ ਦਿਓ’

Posted On April - 15 - 2010

ਸੁਨੰਦਾ ਪੁਸ਼ਕਰ ਦੇ ਪਿਤਾ ਦੀ ਅਪੀਲ

ਜੰਮੂ, 14 ਅਪਰੈਲ
ਆਈ.ਪੀ.ਐਲ.ਦੀ ਕੋਚੀ ਫਰੈਂਚਾਈਜ਼ ਵਿਚ ਹਿੱਸੇਦਾਰੀ ਦੇ ਮਾਮਲੇ ਉਤੇ ਵਿਵਾਦਾਂ ਵਿਚ ਘਿਰੀ ਹੋਈ ਸੁਨੰਦਾ ਪੁਸ਼ਕਰ ਦੇ ਪਿਤਾ ਨੇ ਮੀਡੀਆ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਧੀ ਨੂੰ ਪਹਿਲਾਂ ਹੀ ਬਹੁਤ ਪ੍ਰੇਸ਼ਾਨੀਆਂ ਹਨ, ਇਸ ਲਈ ਉਸ ਨੂੰ ਇਕੱਲੀ ਛੱਡ ਦਿੱਤਾ ਜਾਵੇ। ਸੁਨੰਦਾ ਦੇ ਪਿਤਾ ਲੈਫਟੀਨੈਂਟ ਕਰਨਲ ਦਾਸ ਨੇ ਕਿਹਾ, ‘‘ਸੁਨੰਦਾ ਨੇ ਬਹੁਤ ਮੁਸ਼ਕਲਾਂ  ਝੱਲੀਆ ਹਨ ਤੇ ਉਸ ਦੀ ਜ਼ਿੰਦਗੀ ਦਾ ਪੈਂਡਾ ਬੜਾ ਬਿਖੜਾ ਰਿਹਾ ਹੈ। ਇਸ ਨੂੰ ਇਕੱਲੀ ਛੱਡ ਦਿਓ।’’
ਇਸ 48 ਸਾਲਾ ਕਸ਼ਮੀਰੀ ਔਰਤ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਕਰੀਬੀ ਦੱਸਿਆ ਜਾਂਦਾ ਹੈ ਤੇ ਇਹ ਵੀ ਕਨਸੋਆਂ ਹਨ ਕਿ ਦੋਵੇਂ ਛੇਤੀ ਹੀ ਵਿਆਹ ਕਰਵਾ ਰਹੇ ਹਨ। ਉਹ ਇਹ ਖ਼ਬਰਾਂ ਸਾਹਮਣੇ ਆਉਣ ਪਿੱਛੋਂ ਖ਼ਬਰਾਂ ਵਿਚ ਆਈ ਹੈ ਕਿ ਉਸ ਨੂੰ ਕੋਚੀ ਫਰੈਂਚਾਈਜ਼ੀ ਖਰੀਦਣ ਵਾਲੀ ਕੰਪਨੀ ਰੈਂਡੇਜ਼ਵਸ ਸਪੋਰਟਸ ਵਰਲਡ ਵਿਚ ਮੁਫਤ 19 ਫੀਸਦੀ ਹਿੱਸੇਦਾਰੀ ਦਿੱਤੀ ਗਈ ਹੈ ਜਿਸ ਦੀ ਕੀਮਤ 70 ਕਰੋੜ ਰੁਪਏ ਬਣਦੀ ਹੈ। ਦੱਸਿਆ ਜਾਂਦਾ ਹੈ ਕਿ ਸ੍ਰੀ ਥਰੂਰ ਆਪਣੀ ਕੈਨੇਡੀਅਨ ਪਤਨੀ (ਦੂਜੀ ਪਤਨੀ) ਨੂੰ ਤਲਾਕ ਦੇ ਕੇ ਬੀਬੀ ਸੁਨੰਦਾ ਨਾਲ ਵਿਆਹ ਕਰਾਉਣ ਦੀ ਯੋਜਨਾ ਬਣਾ ਰਹੇ ਹਨ।
ਦੱਸਿਆ ਜਾਂਦਾ ਹੈ ਕਿ ਪੱਤਰਕਾਰਾਂ ਦੇ ਇਕ ਗਰੁੱਪ ਨੇ ਜਦੋਂ ਇਥੇ ਦਾਸ ਪਰਿਵਾਰ ਦੀ ਚੰਨੀ ਹਿੰਮਤ ਰਿਹਾਇਸ਼ਗਾਹ ਵਿਖੇ ਉਨ੍ਹਾਂ ਦੇ ਪ੍ਰਤੀਕਰਮ ਲਈ ਪਰਿਵਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਨਲ ਦਾਸ ਦਾ ਉਨ੍ਹਾਂ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਕਿਹਾ, ‘‘ਮੈਂ ਉਸ (ਸੁਨੰਦਾ) ਦੀ ਨਿੱਜਤਾ ਕਾਇਮ ਰੱਖਣ ਦੀ ਅਪੀਲ ਕਰਦਾ ਹਾਂ।… ਬੜੀ ਮੁਸ਼ਕਲ ਨਾਲ ਉਸ ਦੀ ਜ਼ਿੰਦਗੀ ਲੀਹ ਉਤੇ ਆਈ ਹੈ। ਅਸੀਂ ਨਹੀਂ ਚਾਹੁੰਦੇ ਕਿ ਉਸ ਲਈ ਹੋਰ ਮੁਸ਼ਕਲਾਂ ਪੈਦਾ ਹੋਣ।’’ ਉਨ੍ਹਾਂ ਕਿਹਾ,‘‘ਤੁਸੀਂ ਇਕ ਪਿਉ ਦੀ ਮਜਬੂਰੀ ਸਮਝੋ। ਮੇਰੀ ਧੀ ਨੇ ਬੀਤੇ ਵਿਚ ਬਹੁਤ ਦੁੱਖ ਝੱਲੇ ਹਨ।’’ ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਨੂੰ ਬਿਆਨ ਲੈਣ ਲਈ ਜਬਰੀ ਕਿਸੇ ਦਾ ਪਿੱਛਾ ਨਹੀਂ ਕਰਨਾ ਚਾਹੀਦਾ।
ਸੁਨੰਦਾ ਨੇ 1987 ਵਿਚ ਵਿਮੈਨ ਕਾਲਜ ਸ੍ਰੀਨਗਰ ਤੋਂ ਗਰੈਜੂਏਸ਼ਨ ਕੀਤੀ ਸੀ ਅਤੇ ਫੇਰ ਉਸ ਨੇ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਸੀ। ਜਦੋਂ 1990 ਵਿਚ ਦਹਿਸ਼ਤਗਰਦਾਂ ਨੇ ਉਨ੍ਹਾਂ ਦਾ ਘਰ ਸਾੜ ਦਿੱਤਾ ਸੀ ਤਾਂ ਉਹ ਪਰਿਵਾਰ ਸਮੇਤ ਕਸ਼ਮੀਰ ਵਾਦੀ ਵਿਚ ਆਪਣੇ ਜੱਦੀ ਪਿੰਡ ਬੋਮਾਈ ਚਲੀ ਗਈ ਸੀ।

-ਪੀ.ਟੀ.ਆਈ.


Comments Off on ‘ਮੇਰੀ ਧੀ ਨੂੰ ਇਕੱਲੀ ਛੱਡ ਦਿਓ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.