ਮਾਪਿਆਂ ਵੱਲੋਂ ਮੋਬਾਈਲ ਖੋਹਣ ਤੋਂ ਨਾਰਾਜ਼ 13 ਸਾਲ ਦੇ ਪੁੱਤ ਨੇ ਫਾਹਾ ਲਿਆ !    ਸੰਜੇ ਕੁੰਡੂ ਹਿਮਾਚਲ ਦੇ ਨਵੇਂ ਡੀਜੀਪੀ !    ਕਰਜ਼ਾ ਮੁਆਫ਼ੀ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪ੍ਰਦਰਸ਼ਨ !    ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    

‘ਆਪਣੀ ਮੰਡੀ’ ਵਿੱਚ ਵਧਦਾ ਦੂਸ਼ਿਤ ਵਾਤਾਵਰਣ ਖਪਤਕਾਰਾਂ ਤੇ ਸਬਜ਼ੀ ਉਤਪਾਦਕਾਂ ਲਈ ਮਾਰੂ

Posted On April - 28 - 2010

ਵਾਹਨਾਂ ਦੇ ਘੜਮੱਸ ਕਾਰਨ ਲੋਕਾਂ ਨੂੰ ਮੁਸ਼ਕਲਾਂ

ਮੰਡੀ ਵਾਲੀ ਥਾਂ ’ਚ ਕਾਂਗਰਸ ਘਾਹ

ਅੰਤਰ ਸਿੰਘ
ਚੰਡੀਗੜ੍ਹ, 27 ਅਪਰੈਲ

ਚੰਡੀਗੜ੍ਹ ਵਿੱਚ ਲੱਗੀ ‘ਆਪਣੀ ਮੰਡੀ’ ਦੀ ਫਾਈਲ (ਫੋਟੋ: ਪੰਜਾਬੀ ਟ੍ਰਿਬਿਊਨ)

ਕਿਸਾਨ ਤੇ ‘ਆਪਣੀ ਮੰਡੀ’ ਵਿੱਚ ਦੂਸ਼ਿਤ ਵਾਤਾਵਰਨ ਗਾਹਕਾਂ, ਖਪਤਕਾਰਾਂ ਤੇ ਸਬਜ਼ੀ ਤੇ ਫਲ ਉਤਪਾਦਨਾਂ ਲਈ ਮਾਰੂ ਸਾਬਤ ਹੁੰਦਾ ਜਾ ਰਿਹਾ ਹੈ।
ਅਟਾਵਾ ਚੌਕ (ਸੈਕਟਰ-42-43) ਦੀ ਵਿਚਕਾਰਲੀ ਸੜਕ ’ਤੇ ਖੁੱਲ੍ਹੇ ਮੈਦਾਨ ਵਿੱਚ ਹਰ ਸ਼ਨਿਚਰਵਾਰ ਨੂੰ ਕਿਸਾਨ ਤੇ ਆਪਣੀ ਮੰਡੀ ਲਗਦੀ ਹੈ, ਪਰ ਮੰਡੀ ਵਿੱਚ ਸਫਾਈ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਸਬਜ਼ੀ ਉਤਪਾਦਕਾਂ ਨੂੰ ਹੀ ਨਹੀਂ ਸਗੋਂ ਆਮ ਖਰੀਦਾਰਾਂ, ਖਪਤਕਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਡੀ ਤੇ ਇਸ ਦੇ ਆਸ-ਪਾਸ ਦੇ ਖੇਤਰ ਦੀ ਸਫਾਈ ਨਾ ਹੋਣ ਕਾਰਨ ਮਿੱਟੀ-ਘੱਟਾ ਹੋਣ ਕਾਰਨ ਲੋਕਾਂ ਨੂੰ ਕੱਪੜੇ ਨਾਲ ਚਿਹਰਾ ਢਕਣਾ ਪੈਂਦਾ ਹੈ। ਰੇਹੜੀਆਂ ਤੇ ਫੜੀਆਂ ਤਰਤੀਬ ਨਾਲ ਨਾ ਲਗਾਉਣ ਕਾਰਨ ਤੇ ਦੂਜਾ ਮੰਡੀ ਵਿੱਚ ਪਾਣੀ ਦਾ ਛਿੜਕਾਅ ਪੂਰੀ ਤਰ੍ਹਾਂ ਨਾ ਕਰਨ ਨਾਲ ਮਿੱਟੀ-ਘੱਟਾ ਵਧਣ ਕਾਰਨ ਕਈ ਵਾਰ ਲੋਕਾਂ ਨੂੰ ਉਥੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ।
ਸੈਕਟਰ-43 ਦੀ ਕਿਸਾਨ ਮੰਡੀ, ਸੈਕਟਰ-43, 42, 41, 35, 36, 44, 45 ਤੇ ਪਿੰਡ ਕਜੇਹੜੀ, ਅਟਾਵਾ, ਬਡਹੇੜੀ, ਪਲਸੌਰਾ, ਬੁਟਰੇਲਾ ਤੇ ਇਨ੍ਹਾਂ ਪਿੰਡਾਂ ਨਾਲ ਲਗਦੀਆਂ ਲੇਬਰ ਕਲੋਨੀਆਂ ਦੇ ਖਪਤਕਾਰਾਂ ਤੇ ਖਰੀਦਾਰਾਂ ਦਾ ਕੇਂਦਰ ਬਣ ਚੁੱਕਿਆ ਹੈ। ਸ਼ਾਮ ਨੂੰ ਮੰਡੀ ਵਿੱਚ ਏਨਾ ਭੀੜ-ਭੜੱਕਾ ਹੋ ਜਾਂਦਾ ਹੈ ਕਿ ਬਜ਼ੁਰਗਾਂ ਤੇ ਔਰਤਾਂ ਲਈ ਮੰਡੀ ਵਿੱਚ ਸਬਜ਼ੀ ਤੇ ਫਲਾਂ ਦੀ ਖਰੀਦਾਰੀ ਕਰਨਾ ਇਕ ਮੁਸੀਬਤ ਬਣ ਜਾਂਦੀ ਹੈ। ਮੰਡੀ ਦੇ ਆਸ-ਪਾਸ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਨਾ ਹੋਣ ਕਾਰਨ ਖਪਤਕਾਰਾਂ ਨੂੰ ਤੇ ਖਰੀਦਾਰਾਂ ਨੂੰ ਆਪਣੇ ਵਾਹਨ ਸੜਕਾਂ ’ਤੇ ਹੀ ਖੜ੍ਹੇ ਕਰਨੇ ਪੈਂਦੇ ਹਨ। ਸੈਂਕੜੇ ਦੀ ਗਿਣਤੀ ਵਿੱਚ ਸਕੂਟਰ, ਕਾਰਾਂ ਤੇ ਸਾਈਕਲ, ਰਿਕਸ਼ੇ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹਨ ਨਾਲ ਆਵਾਜਾਈ ਵਿੱਚ ਰੁਕਾਵਟਾਂ ਵਧ ਗਈਆਂ ਹਨ, ਸਗੋਂ ਵਾਹਨਾਂ ਦੀ ਪਾਰਕਿੰਗ ਦਾ ਸੁਚਾਰੂ ਪ੍ਰਬੰਧ ਨਾ ਹੋਣ ਕਾਰਨ ਤੇ ਅੰਤਰਰਾਜੀ ਬੱਸ ਅੱਡਾ ਸੈਕਟਰ-43 ਵਿੱਚ ਬੱਸਾਂ ਦੀ ਆਵਾਜਾਈ ਵਧਣ ਤੇ ਇਸੇ ਮਾਰਗ ’ਤੇ ਹੋਣ ਕਾਰਨ ਸੜਕੀ ਹਾਦਸੇ ਵਧਦੇ ਜਾ ਰਹੇ ਹਨ।
ਇਸ ਸਮੇਂ ਮੰਡੀ ਦਾ ਇਕ ਹਿੱਸਾ ਪੂਰੀ ਤਰ੍ਹਾਂ ਕੂੜਾਦਾਨ ਬਣਿਆ ਹੋਇਆ ਹੈ। ਜੰਗਲੀ ਤੇ ਕਾਂਗਰਸ ਘਾਹ (ਗਾਜਰ ਬੂਟੀ) ਦੇ ਵਧਣ ਕਾਰਨ ਤੇ ਕੱਚਰੇ ਦੇ ਢੇਰ ਲੱਗੇ ਹੋਣ ਕਾਰਨ ਨਾ ਸਬਜ਼ੀ ਉਤਪਾਦਕ ਟਰੈਕਟਰ-ਟਰਾਲੀਆਂ ਪਾਰਕ ਕਰ ਸਕਦੇ ਹਨ ਤੇ ਨਾ ਹੀ ਕਿਸਾਨ ਉਥੇ ਸਬਜ਼ੀਆਂ ਤੇ ਫਲਾਂ ਦੇ ਸਟਾਲ ਲਗਾ ਸਕਦੇ ਹਨ।
ਪੰਜਾਬ ਖੇਤੀ ਮੰਡੀ ਬੋਰਡ ਜਿੱਥੇ ਸਬਜ਼ੀ ਤੇ ਫਲ ਉਤਪਾਦਕਾਂ ਪਾਸੋਂ ਮਾਰਕੀਟ ਫੀਸ ਵਸੂਲਦਾ ਹੈ, ਉਥੇ ਮੰਡੀ ਵਿੱਚ ਸਾਫ-ਸੁਥਰਾ ਵਾਤਾਵਰਣ ਉਪਲਬਧ ਕਰਵਾਉਣ ਤੇ ਮੰਡੀ ਦੀ ਸਫਾਈ ਕਰਵਾਉਣ ਦਾ ਫਰਜ਼ ਬਣਦਾ ਹੈ। ਕਈ ਵਾਰ ਮੰਡੀ ਵਿੱਚ ਗਲੇ-ਸੜੇ ਫਲ ਤੇ ਸਬਜ਼ੀਆਂ ਖੁੱਲ੍ਹੇ ਤੌਰ ’ਤੇ ਵੇਚੀਆਂ ਜਾਂਦੀਆਂ ਹਨ। ਪ੍ਰਸ਼ਾਸਨ ਤੇ ਨਗਰ ਨਿਗਮ ਦੇ ਸਿਹਤ ਅਮਲੇ ਦਾ ਫਰਜ਼ ਬਣਦਾ ਹੈ ਕਿ ਉਹ ਮੰਡੀ ਵਿੱਚ ਗਲੇ-ਸੜੇ ਫਲ ਤੇ ਸਬਜ਼ੀਆਂ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ।


Comments Off on ‘ਆਪਣੀ ਮੰਡੀ’ ਵਿੱਚ ਵਧਦਾ ਦੂਸ਼ਿਤ ਵਾਤਾਵਰਣ ਖਪਤਕਾਰਾਂ ਤੇ ਸਬਜ਼ੀ ਉਤਪਾਦਕਾਂ ਲਈ ਮਾਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.