ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਹੈਤੀ ਵਾਲੇ ਹੁਣ ਈਂਧਨ ਦੀ ਕਮੀ ਤੋਂ ਔਖੇ

Posted On April - 15 - 2010

ਪੋਰਟ-ਅਓ-ਪ੍ਰਿੰਸ, 14 ਅਪਰੈਲ
ਹੈਤੀ ਦੇ ਲੋਕਾਂ ਨੂੰ ਹੁਣ ਤੇਲ ਤੇ ਇਹਦੇ ਸਹਿ ਉਤਪਾਦਕਾਂ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਨੂੰ ਗੈਸ ਸਟੇਸ਼ਨਾਂ ’ਤੇ ਈਂਧਨ ਨਹੀਂ ਮਿਲ ਰਿਹਾ।
ਹੈਤੀ ਪ੍ਰੈਸ ਨੈੱਟਵਰਕ ਅਨੁਸਾਰ, ਸੋਮਵਾਰ ਨੂੰ ਸਥਿਤੀ ਬਿਲਕੁਲ ਖਰਾਬ ਹੋ ਗਈ ਤੇ ਇਹਦੇ 21 ਅਪਰੈਲ ਤੱਕ ਜਾਰੀ ਰਹਿਣ ਦਾ ਖਦਸ਼ਾ ਹੈ ਕਿਉਂਕਿ ਉਦੋਂ ਹੀ ਸ਼ਹਿਰ ਦੀ ਬੰਦਰਗਾਹ ’ਤੇ ਟੈਂਕਰ ਆਏਗਾ।
ਨੈਸ਼ਨਲ ਐਸੋਸੀਏਸ਼ਨ ਆਫ ਡਿਸਟ੍ਰੀਬਿਊਟਰਜ਼ ਆਫ ਪੈਟਰੋਲੀਅਮ ਪ੍ਰੋਡਕਟਸ ਦੇ ਪ੍ਰਧਾਨ ਰਡਲੋਫ ਰਮਿਊ ਨੇ ਦੱਸਿਆ ਕਿ ਈਂਧਨ ਨਾ ਮਿਲਣ ਕਾਰਨ ਸਪਲਾਈ ਵਿਚ ਦੇਰੀ ਹੋ ਰਹੀ ਹੈ। ਇਸ ਮੁਸ਼ਕਲ ਦੇ ਹੱਲ ਲਈ ਹੈਤੀ ਸਰਕਾਰ ਨੇ ਇਕ ਹੰਗਾਮੀ ਮੀਟਿੰਗ ਵੀ ਸੱਦੀ, ਜਿਸ ਵਿਚ ਮੁੱਖ ਮੁੱਦਾ ਗੈਸੋਲੀਨ ਦੀ ਕਮੀ ਸੀ।
ਇਸ ਵੇਲੇ ਉਥੇ ਰਾਸ਼ਨ ਸਿਸਟਮ ਲਾਗੂ ਕੀਤਾ ਗਿਆ ਹੈ ਤੇ 25 ਅਮਰੀਕੀ ਡਾਲਰ ਪ੍ਰਤੀ ਕਾਰ ਤੋਂ ਵੱਧ ਕਿਸੇ ਨੂੰ ਈਂਧਨ ਨਹੀਂ ਦਿੱਤਾ ਜਾ ਰਿਹਾ, ਪਰ ਜਨਤਕ ਆਵਾਜਾਈ ਨਾਲ ਸਬੰਧਤ ਚਾਲਕ ਇਸ ਤੋਂ ਵੀ ਸੰਤੁਸ਼ਟ ਨਹੀਂ ਹਨ।

-ਪੀ.ਟੀ.ਆਈ.


Comments Off on ਹੈਤੀ ਵਾਲੇ ਹੁਣ ਈਂਧਨ ਦੀ ਕਮੀ ਤੋਂ ਔਖੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.