ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਸੁਆਹ ਨੇ ਰੋਕ ਲਿਆ ਜਹਾਜ਼ਾਂ ਦਾ ਰਾਹ

Posted On April - 17 - 2010

17 ਹਜ਼ਾਰ ਉਡਾਣਾਂ ਰੱਦ

ਸੁਆਹ ਦਾ ਅਸਰ ਛੇ ਮਹੀਨਿਆਂ ਤਕ ਰਹਿਣ ਦਾ ਖਤਰਾ

ਏਅਰ ਇੰਡੀਆ ਵੱਲੋਂ 48 ਘੰਟਿਆਂ ਲਈ ਉਡਾਣਾਂ ਰੱਦ

ਉਡਾਣਾਂ ਰੱਦ ਹੋਣ ਕਾਰਨ ਸ਼ੁੱਕਰਵਾਰ ਨੂੰ ਪਰਾਗ ਦੇ ਰੂਜ਼ਾਈਨ ਹਵਾਈ ਅੱਡੇ ਉਪਰ ਫਸੇ ਹੋਏ ਯਾਤਰੀ (ਫੋਟੋ: ਰਾਇਟਰਜ਼)

ਲੰਡਨ, 16 ਅਪਰੈਲ
ਆਈਸਲੈਂਡ ਦੇ ਇਕ ਜਵਾਲਾਮੁਖੀ ਦੀ ਸੁਆਹ ਨੇ ਸਾਰੀ ਦੁਨੀਆ ਨੂੰ ਵਖ਼ਤ ਪਾ ਦਿੱਤਾ ਹੈ, ਇਸ ਕਾਰਨ ਉੱਤਰੀ ਯੂਰਪ ਦੇ ਕਈ ਸ਼ਹਿਰਾਂ ਵਿਚ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ ਤੇ ਹਵਾਈ ਸੇਵਾ ਲਗਪਗ ਠੱਪ ਹੋ ਗਈ ਹੈ।
ਅੱਜ ਕਰੀਬ 17 ਹਜ਼ਾਰ ਉਡਾਨਾਂ ਰੱਦ ਹੋਈਆਂ ਤੇ ਹਜ਼ਾਰਾਂ ਯਾਤਰੀ ਆਪਣੀਆਂ ਮੰਜ਼ਿਲਾਂ ਵੱਲ ਨਹੀਂ ਜਾ ਸਕੇ। ਵਰਨਣਯੋਗ ਹੈ ਕਿ 11 ਸਤੰਬਰ 2001  ਨੂੰ ਅਮਰੀਕਾ ਦੇ ਵਾਸ਼ਿੰਗਟਨ ਤੇ ਨਿਊਯਾਰਕ ’ਤੇ ਹਮਲਿਆਂ ਮਗਰੋਂ ਅਮਰੀਕਾ ਨੇ ਆਪਣਾ ਹਵਾਈ ਰਾਹ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਸੀ ਤੇ ਯੂਰਪੀ ਹਵਾਈ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਰੋਕ ਦਿੱਤੀਆਂ ਸਨ ਪਰ ਇਸ ਜਵਾਲਾਮੁਖੀ ਨੇ ਉਸ ਹਮਲੇ ਤੋਂ ਵੱਧ ਅਸਰ ਦਿਖਾਇਆ ਹੈ, ਜੇਕਰ ਇਹ ਜਵਾਲਾਮੁਖੀ ਇਸੇ ਤਰ੍ਹਾਂ ਸਰਗਰਮ ਰਿਹਾ ਤਾਂ ਹਵਾਈ ਸੇਵਾਵਾਂ ’ਤੇ ਅਗਲੇ 6 ਮਹੀਨਿਆਂ ਤਕ ਮਾਰੂ ਅਸਰ ਪੈ ਜਾਵੇਗਾ। ਇਸ ਨਾਲ ਹੋਣ ਵਾਲੇ ਮਾਲੀ ਨੁਕਸਾਨ ਨੂੰ ਪੂਰਾ ਕਰਨਾ ਹਵਾਈ ਕੰਪਨੀਆਂ ਦੇ ਵੱਸ ਤੋਂ ਬਾਹਰ ਹੋ ਜਾਵੇਗਾ, ਜਿਸ ਨਾਲ ਇਕ ਨਵੀਂ ਸਮੱਸਿਆ ਖੜੀ ਹੋ ਸਕਦੀ ਹੈ। ਕੌਮਾਂਤਰੀ ਹਵਾਈ ਟਰਾਂਸਪੋਰਟ ਐਸੋਸੀਏਸ਼ਨ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਹਵਾਈ ਕੰਪਨੀਆਂ ਆਰਥਿਕ ਮੰਦਹਾਲੀ ਮਗਰੋਂ ਬਾਹਰ ਆ ਰਹੀਆਂ ਹਨ ਤੇ ਹੁਣ ਜਵਾਲਾਮੁਖੀ ਨੇ ਕੰਪਨੀਆਂ ਲਈ ਨਵੀਂ ਬਿਪਤਾ ਛੇੜ ਦਿੱਤੀ ਹੈ।
ਨਵੀਂ ਦਿੱਲੀ: ਆਈਸਲੈਂਡ ਵਿਚਲੇ ਜਵਾਲਾਮੁਖੀ ਦੀ ਸੁਆਹ ਕਾਰਨ ਉੱਤਰੀ ਯੂਰਪ ਦੇ ਬਹੁਤੇ ਹਵਾਈ ਅੱਡੇ ਬੰਦ ਹੋਣ ਦਾ ਕਾਰਨ ਭਾਰਤ ਤੋਂ ਬਰਤਾਨੀਆ, ਕੈਨੇਡਾ, ਅਮਰੀਕਾ ਤੇ ਯੂਰਪ ਦੇ ਕਈ ਹੋਰ ਸ਼ਹਿਰਾਂ ਨੂੰ ਜਾਣ ਵਾਲੀਆਂ ਉਡਾਨਾਂ ਰੱਦ ਜਾਂ ਅਣਮਿੱਥੇ ਸਮੇਂ ਲਈ ਟਾਲ ਦਿੱਤੀਆਂ ਗਈਆਂ ਹਨ। ਏਅਰ ਇੰਡੀਆ, ਕਿੰਗਫਿਸ਼ਰ ਤੇ ਜੈੱਟ ਏਅਰਵੇਜ਼ ਦੇ ਬੁਲਾਰਿਆਂ ਨੇ ਦੱਸਿਆ ਕਿ ਜਵਾਲਾਮੁਖੀ ਦੀ ਸੁਆਹ ਨਾਲ ਅਸਮਾਨ ਭਰ ਗਿਆ ਹੈ, ਜਿਸ ਕਾਰਨ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਏਅਰ ਇੰਡੀਆ ਨੇ ਕਿਹਾ ਹੈ ਕਿ ਹਵਾਈ ਖੇਤਰ ਬੰਦ ਹੋਣ ਕਾਰਨ ਉਸ ਨੇ ਅੱਜ ਦੁਪਿਹਰ ਤੋਂ ਅਗਲੇ 48 ਘੰਟਿਆਂ ਤਕ ਪੱਛਮੀ ਦੇਸ਼ਾਂ ਨੂੰ ਜਾਣ ਵਾਲੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ।
ਇਸ ਤਰ੍ਹਾਂ ਜੈੱਟ ਏਅਰਵੇਜ਼ ਨੇ ਵੀ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਆਪਣੇ ਯੂਰਪੀ ਕੇਂਦਰ ਬਰੱਸਲਜ ਲਈ ਅੱਜ ਜਾਣ ਵਾਲੀਆਂ ਉਡਾਨਾਂ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਹੈ।
ਇਸ ਵਿਚ ਬਰਸਲਜ ਤੋਂ ਨਿਊਯਾਰਕ, ਟੋਰਾਟੋ ਤੇ ਨੇਵਾਰਕ ਜਾਣ ਵਾਲੀਆਂ ਉਡਾਨਾਂ ਸ਼ਾਮਲ ਹਨ। ਕਿੰਗਫਿਸ਼ਰ ਏਅਰਲਾਈਨ ਨੇ ਅੱਜ ਲਗਾਤਾਰ ਦੂਜੇ ਦਿਨ ਲੰਡਨ ਲਈ ਆਪਣੀ ਉਡਾਨ ਰੱਦ ਕਰ ਦਿੱਤੀ, ਜਦਕਿ ਏਅਰ ਇੰਡੀਆ ਨੇ ਲੰਡਨ, ਟੋਰਾਟੋ ਤੇ ਨਿਊਯਾਰਕ ਲਈ ਆਪਣੀਆਂ ਉਡਾਨਾਂ ਦੇ ਸਮੇਂ ਬਦਲ ਦਿੱਤੇ ਹਨ।

-ਏਜੰਸੀਆਂ


Comments Off on ਸੁਆਹ ਨੇ ਰੋਕ ਲਿਆ ਜਹਾਜ਼ਾਂ ਦਾ ਰਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.