ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਸਫਾਰੀ ਗੱਡੀ ਹੇਠ ਆ ਕੇ ਦੋ ਸਕੀਆਂ ਭੈਣਾਂ ਦੀ ਮੌਤ

Posted On April - 22 - 2010

ਨਿੱਜੀ ਪੱਤਰ ਪ੍ਰੇਰਕ
ਆਨੰਦਪੁਰ ਸਾਹਿਬ, 21 ਅਪਰੈਲ

ਕੀਰਤਪੁਰ ਸਾਹਿਬ ਲਾਗੇ ਪੈਂਦੇ ਪਿੰਡ ਡਾਢੀ ਵਿਖੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਦੋ ਸਕੀਆਂ ਭੈਣਾਂ ਦੀ ਸਫਾਰੀ ਗੱਡੀ ਥੱਲੇ ਆ ਕੇ ਮੌਤ ਹੋ ਗਈ। ਰੋਪੜ ਰੇਲਵੇ ਲਾਈਨ ਪੁਲੀਸ ਨੇ ਦੋਹਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੀਆਂ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਇਹ ਦਰਦਨਾਕ ਘਟਨਾ ਉਦੋਂ ਵਾਪਰੀ ਜਦੋਂ ਪਿੰਡ ਉੱਚਾ ਗਰਾਉਂ (ਹਿਮਾਚਲ ਪ੍ਰਦੇਸ਼) ਦੀਆਂ ਵਸਨੀਕ ਦੋ ਸਕੀਆਂ ਭੈਣਾਂ ਰੋਸ਼ਨੀ ਦੇਵੀ (66) ਅਤੇ ਸਤਿਆ ਦੇਵੀ (50) ਆਪਣੀਆਂ ਸਾਥਣਾਂ ਨਾਲ ਪਿੰਡ ਡਾਢੀ ਆਪਣੇ ਸਬੰਧੀ ਦੇ ਘਰ ਅਫਸੋਸ ਪ੍ਰਗਟ ਕਰਨ ਸੜਕ ’ਤੇ ਬੱਸ ’ਚੋਂ ਉਤਰੀਆਂ। ਜਦੋਂ ਉਹ ਪਿੰਡ ’ਚ ਜਾਣ ਲਈ ਰੇਲਵੇ ਲਾਈਨ ਪਾਰ ਕਰਨ ਲੱਗੀਆਂ ਤਾਂ ਅਚਾਨਕ ਕੀਰਤਪੁਰ ਸਾਹਿਬ ਵਾਲੇ ਪਾਸਿਓਂ ਸਵਾਰੀ ਰੇਲ ਗੱਡੀ ਆ ਗਈ ਜਿਸ ਦੀ ਲਪੇਟ ਵਿਚ ਆ ਕੇ ਦੋਵੇਂ ਔਰਤਾਂ ਆ ਗਈਆਂ ਅਤੇ ਇਨ੍ਹਾਂ ਦੋਹਾਂ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਨਾਲ ਆਈਆਂ ਹੋਰ ਔਰਤਾਂ ਨੇ ਚੀਕ ਚਿਹਾੜਾ ਸੁਣ ਕੇ ਵੇਖਿਆ ਤਾਂ ਉਨ੍ਹਾਂ ਨਾਲ ਦੋਵੇਂਔਰਤਾਂ ਰੇਲ ਗੱਡੀ ਹੇਠ ਆ ਚੁੱਕੀਆਂ ਸਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰੋਪੜ ਜੀ.ਆਰ.ਪੀ. ਚੌਕੀ ਇੰਚਾਰਜ ਸੁਗਰੀਵ ਚੰਦ ਅਤੇ ਹੰਸ ਰਾਜ ਆਪਣੀ ਪੁਲੀਸ ਪਾਰਟੀ ਨਾਲ ਘਟਨਾ ਸਥਾਨ ’ਤੇ ਪਹੁੰਚੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Comments Off on ਸਫਾਰੀ ਗੱਡੀ ਹੇਠ ਆ ਕੇ ਦੋ ਸਕੀਆਂ ਭੈਣਾਂ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.