ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸ਼ਿੰਦੇ ਵਲੋਂ ਪੰਜਾਬ ਨੂੰ 550 ਮੈਗਾਵਾਟ ਬਿਜਲੀ ਦੇਣ ਦਾ ਭਰੋਸਾ

Posted On April - 14 - 2010

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 13 ਅਪਰੈਲ
ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਖੇਤਰ ਨੂੰ ਅੱਠ ਘੰਟੇ ਬੇਰੋਕ ਬਿਜਲੀ ਮੁਹੱਈਆ ਕਰਵਾਉਣ ਲਈ ਕੇਂਦਰੀ ਬਿਜਲੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪਰੈਲ-ਅਕਤੂਬਰ 2010 ਤੋਂ ਕੇਂਦਰੀ ਸੈਕਟਰ ਜਨਰੇਸ਼ਨ ਸਟੇਸ਼ਨਾਂ ਦੀ ਅਨ-ਐਲੋਕੇਟਿਡ ਬਿਜਲੀ ਵਿਚੋਂ 550 ਮੈਗਾਵਾਟ ਬਿਜਲੀ ਦੇਣ ਦਾ ਭਰੋਸਾ ਦਿਵਾਇਆ।
ਅੱਜ ਸਵੇਰੇ ਸ੍ਰੀ ਸ਼ਿੰਦੇ ਨਾਲ ‘ਸ਼੍ਰਮ ਸ਼ਕਤੀ ਭਵਨ’ ਵਿਖੇ ਮੁਲਾਕਾਤ ਸਮੇਂ ਮੁੱਖ ਮੰਤਰੀ ਦੇ ਨਾਲ ਬਠਿੰਡਾ ਤੋਂ  ਸੰਸਦੀ ਮੈਂਬਰ ਹਰਸਿਮਰਤ ਕੌਰ ਬਾਦਲ ਸਨ। ਸ੍ਰੀ ਬਾਦਲ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕੇਂਦਰੀ ਸੈਕਟਰ ਜਨਰੇਸ਼ਨ ਸਟੇਸ਼ਨਾਂ ਦੀ ਅਨ-ਐਲੋਕੇਟਿਡ ਬਿਜਲੀ ਵਿਚੋਂ ਅਪਰੈਲ ਅਤੇ ਮਈ ਦੌਰਾਨ 15 ਫੀਸਦੀ (205 ਮੈਗਾਵਾਟ) ਅਤੇ ਜੂਨ ਤੋਂ ਮੱਧ ਅਕਤੂਬਰ ਦੇ ਸਮੇਂ ਲਈ 25 ਫੀਸਦੀ (345 ਮੈਗਾਵਾਟ) ਬਿਜਲੀ ਮੁਹੱਈਆ ਕਰਵਾਈ ਜਾਵੇ। ਮੁੱਖ ਮੰਤਰੀ ਨੇ ਸ੍ਰੀ ਸ਼ਿੰਦੇ ਨੂੰ ਜਾਣੂੰ ਕਰਵਾਇਆ ਕਿ ਪੰਜਾਬ ਨੂੰ ਅਪਰੈਲ ਅਤੇ ਮਈ 2010 ਦੌਰਾਨ ਤਕਰੀਬਨ 10 ਤੋਂ 12 ਫੀਸਦੀ ਬਿਜਲੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਘਾਟਾ ਜੂਨ ਤੋਂ ਅਕਤੂਬਰ ਅੱਧ 2010 ਦੌਰਾਨ 16 ਫੀਸਦੀ ਪਹੁੰਚਣ ਦਾ ਖਦਸ਼ਾ ਹੈ।
ਕੇਂਦਰੀ ਮੰਤਰੀ ਨੇ ਸ੍ਰੀ ਬਾਦਲ ਵਲੋਂ ਮੀਟਿੰਗ ਵਿੱਚ ਉਠਾਏ ਮੁੱਦਿਆਂ ਦਾ ਹਾਂ-ਪੱਖੀ ਹੁੰਗਾਰਾ ਦਿੰਦੇ ਹੋਏ ਭਰੋਸਾ ਦਿਵਾਇਆ ਕਿ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਥੁੜ ਪੱਖੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਬਾਦਲ ਵਲੋਂ  ਬਾਂਸਲ ਨਾਲ ਮੁਲਾਕਾਤ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਇੱਥੇ ਕੇਂਦਰੀ ਜਲ ਸਰੋਤ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ ਅਤੇ ਭਾਰਤ ਸਰਕਾਰ ਕੋਲ ਪਏ ਵੱਖ ਵੱਖ ਸਿੰਜਾਈ ਪ੍ਰਾਜੈਕਟਾਂ ਦੀ ਜਲਦੀ ਪ੍ਰਵਾਨਗੀ ਦੀ ਮੰਗ ਕੀਤੀ।
ਸ੍ਰੀ ਬਾਦਲ ਨੇ ਕੇਂਦਰੀ ਮੰਤਰੀ ਨੂੰ ਕੇਂਦਰੀ ਜਲ ਕਮਿਸ਼ਨ ਦੀ ਮਨਜ਼ੂਰੀ ਨਾਲ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੀ ਰੀ-ਲਾਇਨਿੰਗ ਦੀ ਥਾਂ ’ਤੇ ਸਤਲੁਜ ਦਰਿਆ ਤੋਂ ਨਿਕਲ ਰਹੀਆਂ ਨਹਿਰਾਂ ਦੇ ‘ਵਿਸਤਾਰ, ਮੁਰੰਮਤ ਅਤੇ ਆਧੁਨਿਕੀਕਰਨ’ ਪ੍ਰਾਜੈਕਟ ਵਿੱਚ ਤਬਦੀਲ ਕਰਨ ਲਈ 763.64 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਸ੍ਰੀ ਬਾਂਸਲ ਨੂੰ ਬੇਨਤੀ ਕੀਤੀ ਕਿ ਉਹ ਐਸ਼ਿਊਰਡ ਇਰੀਗੇਸ਼ਨ ਬੈਨੇਫਿੱਟ ਪ੍ਰੋਗਰਾਮ ਦੇ ਸਿਧਾਂਤ 1:1 ਤਹਿਤ ਪੰਜਾਬ ਨੂੰ ਪ੍ਰਾਜੈਕਟ ਅਲਾਟ ਕਰਨ ਵਾਸਤੇ ਕੇਂਦਰੀ ਜਲ ਸਰੋਤ ਮੰਤਰਾਲੇ ਨੂੰ ਹਦਾਇਤ ਕਰਨ।


Comments Off on ਸ਼ਿੰਦੇ ਵਲੋਂ ਪੰਜਾਬ ਨੂੰ 550 ਮੈਗਾਵਾਟ ਬਿਜਲੀ ਦੇਣ ਦਾ ਭਰੋਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.